ਚੰਨਾ ਵੇ ਤੇਰੀ ਚਾਨਣੀ ਵੀ ਆਪਣੀ ਨਾ ਹੋਈ-----ਸਰਬਜੀਤ ਕੌਰ ਹਾਜੀਪੁਰ
Sat 18 Jan, 2020 0 ਗੀਤ
ਚੰਨਾ ਵੇ ਤੇਰੀ ਚਾਨਣੀ ਵੀ ਆਪਣੀ ਨਾ ਹੋਈ
ਦਿਨ ਚੜਿਆ ਤੇ ਚਾਨਣੀ ਸੀ ਖੋਈ....
ਚੰਨਾ ਵੇ ਤੇਰੀ ਚਾਨਣੀ ਵੀ ਆਪਣੀ ਨਾ ਹੋਈ....
ਹੁੰਦੀ ਪੁੰਨਿਆਂ ਤੇ ਨਾਲ ਤੇਰੇ ਖਿੜ੍ਹਦੀ
ਜਿਵੇਂ ਤਾਰਿਆਂ ਦੀ ਲੋਹ ਤੋਂ ਹੋਵੇ ਚਿੜਦੀ
ਜਿਵੇਂ ਮਚਦਾ ਕਲੇਜਾ ਐਸ ਗੱਲ ਤੋਂ
ਕਿਉਂ ਗੱਲਾਂ ਤਾਰਿਆਂ ਨਾ ਕਰੇ ਹਰ ਕੋਈ
ਚੰਨਾ ਵੇ ਤੇਰੀ ਚਾਨਣੀ ਵੀ ਆਪਣੀ ਨਾ ਹੋਈ...
ਤੇਰੀ ਚਾਨਣੀ ਤੋਂ ਚੰਗੀ ਤਾਂ ਚਕੋਰ ਵੇ
ਤੇਰੇ ਬਿਨਾਂ ਕਦੇ ਤੱਕਦੀ ਨਾ ਹੋਰ ਵੇ
ਕਿੰਝ ਕੱਟਦੀ ਘਨੇਰੀ ਕਾਲੀ ਰਾਤ ਨੂੰ
ਵਿੱਚ ਮਸਿਆ ਰਹਿੰਦੀ ਖੋਈ ਖੋਈ...
ਚੰਨਾ ਵੇ ਤੇਰੀ ਚਾਨਣੀ ਵੀ ਆਪਣੀ ਨਾ ਹੋਈ ....
ਚੰਨਾ ਲਾ ਨਾ ਲਵੀਂ ਤੂੰ ਗੱਲ ਮਨ ਤੇ
ਤੂੰ ਏ ਧੰਨ ਤੇਰੀ ਰੋਸ਼ਨੀ ਵੀ ਧੰਨ ਵੇ
ਓਵੇਂ "ਸਰਬ" ਗੀਤ ਤੇਰੇ ਤੇ ਬਣਾ ਗਈ
ਓਹਨੂੰ ਲੱਭੀ ਨਾ ਸਤਰ ਹੋਰ ਕੋਈ...
ਚੰਨਾ ਵੇ ਤੇਰੀ ਚਾਨਣੀ ਵੀ ਆਪਣੀ ਨਾ ਹੋਈ..
ਦਿਨ ਚੜਿਆ ਤੇ ਚਾਨਣੀ ਸੀ ਖੋਈ..
ਚੰਨਾ ਵੇ ਤੇਰੀ ਚਾਨਣੀ ਵੀ ਆਪਣੀ ਨਾ ਹੋਈ..
ਚੰਨਾ ਵੇ ਤੇਰੀ ਚਾਨਣੀ !!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
Comments (0)
Facebook Comments (0)