ਸੀ.ਐੱਚ.ਸੀ ਮੀਆਂਵਿੰਡ ਵਿਖੇ ਕੋਵਿਡ ਵੈਕਸੀਨ ਦੀ ਕੀਤੀ ਸ਼ੁਰੂਆਤ

ਸੀ.ਐੱਚ.ਸੀ ਮੀਆਂਵਿੰਡ ਵਿਖੇ ਕੋਵਿਡ ਵੈਕਸੀਨ ਦੀ ਕੀਤੀ ਸ਼ੁਰੂਆਤ

ਤਰਨ ਤਾਰਨ 18 ਜਨਵਰੀ (ਰਾਕੇਸ਼ ਬਾਵਾ/ਪਰਮਿੰਦਰ ਚੋਹਲਾ)   

ਅੱਜ ਕਮਿਊਨਿਟੀ  ਹੈਲਥ ਸੈਂਟਰ ਮੀਆਂਵਿੰਡ ਵਿਖੇ ਕੋਵਿੱਡ 19 ਦੀ ਵੈਕਸਿਨੇਸ਼ਨ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਤਰਨ ਤਾਰਨ ਸ ਕੁਲਵੰਤ ਸਿੰਘ ਜੀ ਅਤੇ ਸਿਵਲ ਸਰਜਨ ਤਰਨ ਤਾਰਨ ਡਾਕਟਰ ਰੋਹਿਤ ਮਹਿਤਾ ਜੀ,ਐਸ.ਡੀ.ਐਮ ਖਡੂਰ ਸਾਹਿਬ ਰੋਹਿਤ ਗੁਪਤਾ ਅਤੇ ਐਸ.ਐਮ.ਓ ਡਾ ਨਵੀਨ ਖੁੰਗਰ ਜੀ ਦੀ ਯੋਗ ਅਗਵਾਈ ਹੇਠ ਕੀਤੀ ਗਈ। ਵੈਕਸੀਨੇਸ਼ਨ ਦੇ ਸੈਸ਼ਨ ਦੀ ਸ਼ੁਰੁਆਤ ਦਰਜਾ ਚਾਰ ਕਰਮਚਾਰੀ ਦਿਲਬਾਗ਼ ਸਿੰਘ ਨੂੰ ਲਗਾ ਕੇ ਕੀਤੀ ਗਈ, ਇਸ ਤੋਂ ਇਲਾਵਾ ਪਹਿਲੇ ਦਿਨ ਕੁਲ 18 ਕਰਮਚਾਰੀਆਂ ਨੇ ਵੈਕਸੀਨ ਲਗਵਾ ਕੇ ਹੋਂਸਲਾ ਵਧਾਇਆ |ਕੋਵਿਨ ਪੋਰਟਲ ਤੇ ਰਜਿਸਟਰਡ ਲਾਭਪਾਤਰੀ ਕੋਵਿਡ ਵੈਕਸੀਨ ਲਗਾਉਣ ਦੀ ਪੂਰੀ ਪ੍ਰਕਿਰਿਆਂ ਵਿੱਚੋ ਗੁਜਰੇ ਜਿਸ ਵਿਚ ਵੈਟਿੰਗ ਹਾਲ ਤੋਂ ਲੈ ਕੇ ਕੋ-ਵਿਨ ਐੱਪ ਰਾਹੀ ਆਨਲਾਈਨ ਸ਼ਨਾਖਤ, ਵੈਕਸੀਨ ਲਗਾਉਣ ਵੇਲੇ ਵੈਕਸੀਨੇਟਰ ਵਲੋਂ ਦਿਤੇ ਜਾਣ ਵਾਲੇ ਜਰੂਰੀ ਸੰਦੇਸ਼ ਅਤੇ ਵੈਕਸੀਨ ਲੱਗਣ ਤੋਂ ਅਬਸਰਵੇਸ਼ਨ ਕਮਰੇ ਵਿਚ ਘਟੋ ਘੱਟ ਅੱਧੇ ਘੰਟੇ ਤੱਕ ਮੈਡੀਕਲ ਟੀਮ ਦੀ ਸੁਪਰਵੀਜਨ ਵਿਚ ਰਹਿਣ ਦੇ ਇਸ ਪੂਰੇ ਪ੍ਰੋਸੱਸ ਵਿੱਚੋ ਨਿਕਲੇ | ਓਬਸਰਵੇਸ਼ਨ ਦੌਰਾਨ ਕੋਈ ਵੀ ਅਡਵਰਸ ਇਫ਼ੇਕਟ ਦੇਖਣ ਨੂੰ ਮਿਲਿਆ | ਇਸ ਮੌਕੇ ਪਹਿਲਾ ਟੀਕਾ ਏ.ਐਨ.ਐਮ ਮਨਦੀਪ ਕੌਰ ਅਤੇ ਏ.ਐਨ.ਐਮ ਰਮਨਦੀਪ ਕੌਰ ਵਲੋ ਲਾਭਪਾਤਰੀਆਂ  ਨੂੰ ਬਿਲਕੁਲ ਸੁਰੱਖਿਅਤ ਤਰੀਕੇ ਨਾਲ ਲਗਾਇਆ ਗਿਆ । 
ਇਸ ਬਾਰੇ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ  ਖੁੰਗਰ ਅਤੇ ਮੈਡੀਕਲ ਅਫਸਰ ਡਾ. ਵਿਮਲ ਵੀਰ ਨੇ ਕਿਹਾ ਕਿ ਕੋਰੋਨਾ ਵੈਕਸੀਨ ਲਗਾਉਣ ਦੇ ਪਹਿਲੇ ਦੌਰ ਵਿਚ ਸਬ ਤੋਂ ਪਹਿਲਾ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਿਹਤ ਸੰਸਥਾਵਾਂ ਦੇ ਹੈਲਥ ਕੇਅਰ ਵਰਕਰਾਂ ਨੂੰ ਇਹ ਵੈਕਸੀਨ ਲਗਾਈ ਜਾਵੇਗੀ ਅਤੇ ਉਸ ਤੋਂ ਬਾਅਦ ਇਹ ਵੈਕਸੀਨ ਵੱਖ ਵੱਖ ਵਿਭਾਗਾਂ ਦੇ ਫਰੰਟ ਲਾਈਨ ਵਰਕਰਾਂ ਅਤੇ 50 ਸਾਲ ਤੋਂ ਵੱਧ ਦੇ ਵਿਅਕਤੀਆਂ ਨੂੰ ਲਗਾਈ ਜਾਵੇਗੀ, ਉਸਤੋਂ ਬਾਅਦ ਲੋੜਵੰਧ ਵਿਕਅਤੀਆਂ ਨੂੰ ਇਸ ਵੈਕਸੀਨ ਦੀ ਖੁਰਾਕ ਦਿਤੀ ਜਾਵੇਗੀ | ਕੋਰੋਨਾ ਵੈਕਸੀਨ ਲਗਾਉਣ ਲਈ ਸਬ ਤੋਂ ਪਹਿਲਾ ਕੋ-ਵਿਨ ਐੱਪ ਰਾਹੀਂ ਆਨਲਾਈਨ ਰਜਿਸਟਰਡ ਕਰਨਾ ਲਾਜਮੀ ਹੋਵੇਗਾ, ਅਤੇ ਇਹ ਵੈਕਸੀਨ ਕਦੋ ਲਗਾਈ ਜਾਵੇਗੀ ਉਸਦੇ ਸਥਾਨ, ਮਿਤੀ ਅਤੇ ਸਮੇਂ ਦੀ ਜਾਣਕਾਰੀ ਮੋਬਾਈਲ ਮੈਸੇਜ ਰਾਹੀਂ ਰਜਿਸਟਰੇਸ਼ਨ ਤੋਂ ਬਾਅਦ ਹੀ ਮਿਲੇਗੀ |
   
ਇਸ ਮੌਕੇ  ਡਾ ਪਰਮਪ੍ਰੀਤ ਸਿੰਘ, ਡਾ.ਇੰਦਰਪਾਲ ਸਿੰਘ, ਜਸਬੀਰ ਕੌਰ ਨਰਸਿੰਗ ਸਿਸਟਰ, ਕੰਵਲਜੀਤ ਸਿੰਘ ਸੀਨੀਅਰ ਫਾਰਮੈਸੀ ਅਫਸਰ, ਸੌਰਵ ਸ਼ਰਮਾ ਬਲਾਕ ਏਕ੍ਸਟੈਂਸ਼ਨ ਐਜੂਕੇਟਰ, ਅਮਨਦੀਪ ਸਿੰਘ ਧਾਰੜ, ਸਰਬਜੀਤ ਸਿੰਘ, ਗੁਰਵਿੰਦਰ ਸਿੰਘ ਮੱਲੋਵਾਲ, ਐਸ.ਆਈ ਜਸਪਾਲ ਸਿੰਘ, ਬਲਵਿੰਦਰ ਸਿੰਘ ਹੈਲਥ ਵਰਕਰ, ਜਤਿੰਦਰ ਸਿੰਘ ਹੈਲਥ ਵਰਕਰ ਸਮੇਤ ਸਮੂਹ ਸਟਾਫ ਮੈਂਬਰ ਮੌਜੂਦ ਸਨ।