6 ਸਾਲ ਦੀ ਬੱਚੀ ਦੇ ਦਿਲ ਦੇ ਆਪ੍ਰੇਸ਼ਨ ਲਈ ਜੀ.ਓ.ਜੀ.ਵੱਲੋਂ ਮਾਲੀ ਮਦਦ

6 ਸਾਲ ਦੀ ਬੱਚੀ ਦੇ ਦਿਲ ਦੇ ਆਪ੍ਰੇਸ਼ਨ ਲਈ ਜੀ.ਓ.ਜੀ.ਵੱਲੋਂ ਮਾਲੀ ਮਦਦ

ਚੋਹਲਾ ਸਾਹਿਬ 18 ਜੁਲਾਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਬੇਹੱਦ ਗਰੀਬ ਪਰਿਵਾਰ ਵਿੱਚ ਜੰਮੀਂ ਸੁਖਮਨਪ੍ਰੀਤ ਕੌਰ ਤੇ ਇੱਕ ਹੋਰ ਰੱਬ ਦਾ ਕਹਿਰ ਵਾਪਰ ਗਿਆ ਇਸ ਛੋਟੀ ਬੱਚੀ ਜਿਸਦੀ ਉਮਰ ਮਹਿਜ 6 ਸਾਲ ਹੈ ਦੇਦਿਲ ਵਿੱਚ ਛੇਕ ਹੋਣ ਕਾਰਨ ਉਸਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਸ਼ਹਾਬਪੁਰ ਦੇ ਵਸਨੀਕ ਅਤੇ ਛੋਟੀ ਬੱਚੀ ਸੁਖਮਨਪ੍ਰੀਤ ਕੌਰ ਦੇ ਪਿਤਾ ਜਗਤਾਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਇੱਕ ਤਾਂ ਉਹ ਪਹਿਲਾਂ ਹੀ ਗਰੀਬ ਹੈ ਮਜਦੂਰੀ ਕਰਕੇ ਮਸਾਂ ਘਰ ਦਾ ਗੁਜਾਰਾ ਚਲਾ ਰਿਹਾ ਹੈ ਉੱਪਰੋਂ ਉਸਦੀ ਲੜਕੀ ਦੇ ਦਿਲ ਵਿੱਚ ਛੇਕ ਹੋਣ ਕਾਰਨ ਸਾਰਾ ਪਰਿਵਾਰ ਪ੍ਰੇਸ਼ਾਨੀ ਦੀ ਹਾਲਤ ਵਿੱਚ ਹੈ।ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਲੜਕੀ ਦੇ ਦਿਲ ਦੇ ਆਪ੍ਰੇਸ਼ਨ ਲਈ 4 ਲੱਖ ਰੁਪੈ ਮੰਨਜੂਰ ਕੀਤੇ ਹਨ ਪਰ ਵਾਰ ਵਾਰ ਚੰਡੀਗੜ੍ਹ ਜਾਣ ਲਈ ਉਹਨਾਂ ਪਾਸ ਕਿਰਾਏ ਦੇ ਪੈਸੇ ਨਹੀਂ ਹਨ ਇਸ ਸਮੇਂ ਮਸੀਹਾ ਬਣਕੇ ਜੀ.ਓ.ਜੀ.ਟੀਮ ਸਾਹਮਣੇ ਆਈ ਹੈ ਜਿਸ ਵੱਲੋਂ ਉਸਦੀ ਮਾਲੀ ਮਦਦ ਕੀਤੀ ਗਈ ਹੈ ਜਿਸ ਨਾਲ ਹੁਣ ਉਹ ਚੰਡੀਗੜ੍ਹ ਵਿਖੇ ਜਾਕੇ ਆਪਣੀ ਬੱਚੀ ਦਾ ਸਫਲ ਆਪ੍ਰੇਸ਼ਨ ਕਰਵਾ ਸਕੇਗਾ।ਇਸ ਸਮੇਂ ਤਹਿਸੀਲ ਤਰਨ ਤਾਰਨ ਜੀ.ਓ.ਜੀ.ਹੈੱਡ ਕੈਪਟਨ ਮੇਵਾ ਸਿੰਘ,ਸੂਬੇਦਾਰ ਮੇਜਰ ਹਰਦੀਪ ਸਿੰਘ ਚੋਹਲਾ ਸਾਹਿਬ,ਹੌਲਦਾਰ ਅਮਰੀਕ ਸਿੰਘ ਨਿੱਕਾ ਚੋਹਲਾ,ਸੁਰਿੰਦਰ ਸਿੰਘ ਸ਼ਹਾਬਪੁਰ ਆਦਿ ਹਾਜਰ਼ ਸਨ।