ਕੰਮਿਉਨਿਟੀ ਹੈਲਥ ਸੈਂਟਰ ਸਰਹਾਲੀ ਵਿਖੇ ਸਾਂਸ ਪ੍ਰੋਗਰਾਮ ਤਹਿਤ ਮੀਟਿੰਗ ਕੀਤੀ ਗਈ।
Fri 22 Dec, 2023 0ਨਮੂਨੀਆ ਦੇ ਲੱਛਣਾਂ ਅਤੇ ਬਚਾਅ ਸਬੰਧੀ ਮੁਲਾਜਮਾਂ ਨੂੰ ਦਿੱਤੀਆਂ ਹਦਾਇਤਾਂ : ਡਾਕਟਰ ਗਿੱਲ
ਚੋਹਲਾ ਸਾਹਿਬ 22 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕਾਰਜਕਾਰੀ ਸਿਵਲ ਸਰਜਨ ਤਰਨ ਤਾਰਨ ਅਤੇ ਜਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਸਰਹਾਲੀ ਦੀ ਯੋਗ ਅਗਵਾਈ ਹੇਠ ਸਾਂਸ ਪੋ੍ਰਗਰਾਮ ਤਹਿਤ ਸੀ ਐਚ ਓ,ਏ ਐਨ ਐਮ ਅਤੇ ਆਸ਼ਾ ਵਰਕਰਜ਼ ਨਾਲ ਮੀਟਿੰਗ ਕੀਤੀ ਗਈ ਹੈ।ਇਸ ਸਮੇਂ ਡਾਕਟਰ ਜਤਿੰਦਰ ਸਿੰਘ ਨੇ ਮੁਲਾਜਮਾਂ ਨੂੰ ਛੋਟੇ ਬੱਚਿਆਂ ਨੂੰ ਹੋਣ ਵਾਲੇ ਨਮੂਨੀਆਂ ਦੇ ਲੱਛਣਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਮੂਨੀਆ ਫੇਫੜਿਆਂ ਵਿੱਚ ਰੋਗਾਣੂਆਂ ਦੀ ਲਾਗ ਲੱਗਣ ਨਾਲ ਹੁੰਦਾ ਹੈ।ਉਹਨਾਂ ਦੱਸਿਆ ਕਿ ਇਹ ਇੱਕ ਗੰਭੀਰ ਬਿਮਾਰੀ ਹੈ ਦੇਸ਼ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਇਹ ਸਭ ਤੋਂ ਵੱਡਾ ਕਾਰਨ ਹੈ।ਉਹਨਾਂ ਦੱਸਿਆ ਕਿ ਨਮੂਨੀਆ ਦੇ ਲੱਛਣ ਜਿਵੇਂ ਸਾਹ ਲੈਣ ਵਿੱਚ ਮੁਸ਼ਕਲ,ਛਾਤੀ ਫੁੱਲਣਾ,ਖਾਂਸੀ ਅਤੇ ਜੁਕਾਮ,ਤੇਜੀ ਨਾਲ ਸਾਹ ਲੈਣਾ,ਛਾਤੀ ਦਾ ਥੱਲੇ ਧੱਸਣਾ,ਤੇਜ਼ ਬੁਖਾਰ,ਖਾ ਪੀ ਨਾ ਸਕਣਾ,ਝੱਟਕੇ ਆਉਣਾ,ਸੁਸਤੀ ਜਾਂ ਜਿਆਦ ਨੀਂਦ ਆਉਂਦਾ ਹਨ ਅਤੇ ਇਹਨਾਂ ਲੱਛਣਾਂ ਨੂੰ ਵੇਖਦੇ ਹੋਏ ਘਰੇਲੂ ਇਲਾਜ ਵਿੱਚ ਸਮਾਂ ਨਾ ਗਵਾਉਂਦੇ ਹੋਏ ਤੁਰੰਤ ਨਜਦੀਕੀ ਸਿਹਤ ਕੇਂਦਰ ਵਿੱਚ ਜਾਕੇ ਆਪਣੇ ਬੱਚਿਆਂ ਦੀ ਜਾਂਚ ਕਰਵਾਓ ਤਾਂ ਜੋ ਸਮੇਂ ਸਿਰ ਇਲਾਜ ਕੀਤਾ ਜਾ ਸਕੇ।ਇਸ ਸਮੇਂ ਬੀ ਈ ਈ ਹਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਬੰਧੀ ਆਸ਼ਾ ਵਰਕਰਜ਼ ਘਰ ਘਰ ਜਾਕੇ ਬੱਚਿਆਂ ਦਾ ਚੈਕਅੱਪ ਕਰਨ ਅਤੇ ਲੋਕਾਂ ਨੂੰ ਨਮੂਨੀਆਂ ਦੇ ਲੱਛਣਾਂ ਅਤੇ ਬਚਾਅ ਬਾਰੇ ਭਰਪੂਰ ਜਾਣਕਾਰੀ ਦੇਣ।ਉਹਨਾਂ ਦੱਸਿਆ ਕਿ ਸਾਂਸ ਪ੍ਰੋਗਰਾਮ 14 ਦਸੰਬਰ 2023 ਤੋਂ ਸ਼ੁਰੂ ਹੈ ਅਤੇ 28 ਫਰਵਰੀ 2024 ਤੱਕ ਚੱਲੇਗਾ ਜਿਸ ਸਬੰਧੀ ਏ ਐਨ ਐਮ,ਸੀ ਐਚ ਓ ਅਤੇ ਆਸ਼ਾ ਵਰਕਰਜ਼ ਦੀ ਡਿਊਟੀ ਲਗਾ ਦਿੱਤੀ ਗਈ ਹੈ।ਇਸ ਸਮੇਂ ਹੈਲਥ ਇੰਸਪੈਕਟਰ ਬਿਹਾਰੀ ਲਾਲ,ਵਿਸ਼ਾਲ ਕੁਮਾਰ,ਮਨਦੀਪ ਸਿੰਘ,ਜਸਪਿੰਦਰ ਸਿੰਘ,ਸੁਰਿੰਦਰ ਕੌਰ ਐਲ ਐਚ ਵੀ,ਸਵਿੰਦਰ ਕੌਰ ਐਲ ਐਚ ਵੀ ਆਦਿ ਹਾਜਰ ਸਨ।
Comments (0)
Facebook Comments (0)