ਬਹਿਕ ਤੋਂ ਮੇਨ ਸ਼ੜਕ ਤੱਕ ਕੱਚੇ ਰਸਤੇ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ : ਸਰਪੰਚ ਲਖਬੀਰ ਸਿੰਘ

ਬਹਿਕ ਤੋਂ ਮੇਨ ਸ਼ੜਕ ਤੱਕ ਕੱਚੇ ਰਸਤੇ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ : ਸਰਪੰਚ ਲਖਬੀਰ ਸਿੰਘ

ਚੋਹਲਾ ਸਾਹਿਬ 3 ਅਗਸਤ (ਰਾਕੇਸ਼ ਬਾਵਾ / ਪਰਮਿੰਦਰ ਸਿੰਘ)
ਇਤਿਹਾਸਕ ਨਗਰ ਚੋਹਲਾ ਸਾਹਿਬ ਵਿਖੇ ਰਹਿੰਦੇ ਵਿਕਾਸ ਕਾਰਜ ਚੰਗੀ ਪੱਧਰ ਤੇ ਮੁਕੰਮਲ ਕੀਤੇ ਜਾ ਰਹੇ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਲਖਬੀਰ ਸਿੰਘ ਲੱਖਾ ਪਹਿਲਵਾਨ ਚੋਹਲਾ ਸਾਹਿਬ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਸਮੇਂ ਕੀਤਾ।ਉਹਨਾਂ ਕਿਹਾ ਕਿ ਚੋਹਲਾ ਸਾਹਿਬ ਵਿਖੇ ਰਹਿੰਦੀਆਂ ਕੱਚੀਆਂ ਗਲੀਆਂ ਵਿੱਚ ਇੰਟਰਲਾਕ ਟਾਇਲਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਰਹਿੰਦੀਆ ਕੁਝ ਕੁ ਗਲੀਆਂ ਵਿੱਚ ਜਲਦੀ ਇੰਟਰਲਾਕ ਟਾਇਲਾਂ ਲਗਾਈਆਂ ਜਾਣਗੀਆਂ।ਉਹਨਾਂ ਕਿਹਾ ਕਿ ਇਸ ਸਮੇਂ ਬੱਸ ਸਟੈਂਡ ਚੋਹਲਾ ਸਾਹਿਬ ਵਿਖੇ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਕੁਝ ਦਿਨਾਂ ਦੇ ਅੰਦਰ ਅੰਦਰ ਇਹ ਕੰਮ ਮੁਕੰਮਲ ਕਰ ਦਿੱਤਾ ਜਾਵੇ ਅਤੇ ਇਸਤੋਂ ਬਾਅਦ ਜਿਹੜੀਆਂ ਚੋਹਲਾ ਸਾਹਿਬ ਦੀਆਂ ਕੱਚੀਆਂ ਗਲੀਆਂ ਰਹਿੰਦੀਆਂ ਹਨ ਉਹ ਗਲੀਆਂ ਪਹਿਲ ਦੇ ਆਧਾਰ ਤੇ ਪੱਕੀਆਂ ਕਰ ਦਿੱਤੀਆ ਜਾਣਗੀਆਂ ਅਤੇ ਕੋਈ ਵੀ ਗਲੀ ਚੋਹਲਾ ਸਾਹਿਬ ਦੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਬਲਾਕ ਚੋਹਲਾ ਸਾਹਿਬ ਦਾ ਵਿਕਾਸ ਹਲਕਾ ਖਡੂਰ ਸਾਹਿਬ ਤੋ਼ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਯੋਗ ਰਹਿਨੁਮਾਈ ਹੇਠ ਹੋ ਰਿਹਾ ਹੈ।ਉਹਨਾਂ ਕਿਹਾ ਕਿ ਅੱਜ ਇਕਬਾਲ ਸਿੰਘ,ਰਛਪਾਲ ਸਿੰਘ,ਕਿਰਪਾਲ ਸਿੰਘ ਕੈਰੋਂ ਵਾਲੇ ਦੀ ਬਹਿਕ ਤੋ਼ ਮੇਨ ਸ਼ੜਕ ਸਰਹਾਲੀ ਰੋੜ ਤੱਕ ਲਗਪਗ ਤਿੰਨ ਕਿੱਲੇ ਲੰਮੇ ਕੱਚੇ ਰਸਤੇ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜ਼ੋ ਕੁਝ ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇ।ਇਸ ਸਮੇਂ ਚੈਅ:ਰਵਿੰਦਰ ਸਿੰਘ,ਬਲਵਿੰਦਰ ਸਿੰਘ ਮੈਂਬਰ,ਤਰਸੇਮ ਸਿੰਘ ਮੈਂਬਰ,ਕੁਲਵੰਤ ਲਹਿਰ,ਪਿਆਰਾ ਸਿੰਘ,ਭੁਪਿੰਦਰ ਕੁਮਾਰ ਨਈਅਰ,ਸੁਰਜੀਤ ਸਿੰਘ,ਕਰਤਾਰ ਸਿੰਘ ਨੰਬਰਦਾਰ,ਗੁਰਚਰਨ ਸਿੰਘ ਮਸਕਟ,ਲਖਬੀਰ ਸਿੰਘ ਫੌਜੀ,ਜੱਜ ਸਿੰਘ,ਸੁੱਖਾ ਸਿਘ,ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।