ਪਿਆਜ਼ ਕਰਾਈ ਤੌਬਾ-ਤੌਬਾ! ਕੀਮਤਾਂ 200 ਤੋਂ ਪਾਰ!
Sun 8 Dec, 2019 0ਨਵੀਂ ਦਿੱਲੀ: ਪਿਆਜ਼ ਦੀਆਂ ਕੀਮਤਾਂ ਦੇਸ਼ ਭਰ ਵਿਚ ਅਸਮਾਨੀ ਹਨ। ਬੰਗਲੌਰ ਵਿਚ ਅੱਜ ਪਿਆਜ਼ 200 ਰੁਪਏ ਪ੍ਰਤੀ ਕਿਲੋ ਦੇ ਭਾਅ ਵਿਕਿਆ। ਥੋਕ ਬਾਜ਼ਾਰ ਵਿਚ ਪਿਆਜ਼ 5500 ਤੋਂ 14,000 ਪ੍ਰਤੀ ਕੁਇੰਟਲ ਵਿਕਣ ਮਗਰੋਂ ਬੰਗਲੂਰੂ ਦੀਆਂ ਪ੍ਰਚੂਨ ਦੁਕਾਨਾਂ 'ਤੇ ਪਿਆਜ਼ ਦੀ ਕੀਮਤ ਦੋ ਸੌ ਰੁਪਏ ਪ੍ਰਤੀ ਕਿਲੋ ਨੂੰ ਪੁੱਜ ਗਈ ਹੈ। ਮਦੁਰਾਈ (ਤਾਮਿਲਨਾਡੂ) ਵਿਚ ਪਿਆਜ਼ 200 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ।
ਇਸ ਮਾਮਲੇ ਵਿਚ, ਪਿਆਜ਼ ਵੇਚਣ ਵਾਲੇ ਮੂਰਥੀ ਨੇ ਕਿਹਾ ਕਿ ਜੋ ਗਾਹਕ 5 ਕਿਲੋ ਪਿਆਜ਼ ਖਰੀਦਦੇ ਸਨ, ਹੁਣ ਉਹ 1 ਕਿਲੋ ਖਰੀਦ ਰਹੇ ਹਨ। ਉਂਜ ਅਸਮਾਨੀ ਪੁੱਜੀਆਂ ਕੀਮਤਾਂ ਕਰ ਕੇ ਪਿਆਜ਼ ਨਾ ਸਿਰਫ਼ ਘਰਾਂ ਬਲਕਿ ਤਕਨੀਕੀ ਹੱਬ ਕਹੇ ਜਾਂਦੇ ਸ਼ਹਿਰ ਦੇ ਰੇਸਤਰਾਵਾਂ 'ਚੋਂ ਵੀ ਗਾਇਬ ਹੋਣ ਲੱਗਾ ਹੈ। ਅਧਿਕਾਰੀ ਨੇ ਕਿਹਾ ਕਿ ਜਨਵਰੀ ਦੇ ਅੱਧ ਤਕ ਪਿਆਜ਼ ਕੀਮਤਾਂ ਵਿਚ ਕੁਝ ਰਾਹਤ ਮਿਲਣ ਦੇ ਆਸਾਰ ਹਨ। ਪਿਆਜ਼ ਦੇ ਭਾਅ 'ਚ ਨਰਮੀ ਦਾ ਕੋਈ ਸੰਕੇਤ ਨਹੀਂ ਦਿਸ ਰਿਹਾ ਹੈ।
Comments (0)
Facebook Comments (0)