ਮਨਰੇਗਾ ਵਰਕਰਾਂ ਲਈ ਲਗਾਤਾਰ ਰੋਜਗਾਰ ਦੇ ਮੋਕੇ ਮੁਹੱਇਆ ਕਰਵਾਏ ਜਾ ਰਹੇ ਹਨ : ਅਵਤਾਰ ਸਿੰਘ ਭੁੱਲਰ

ਮਨਰੇਗਾ ਵਰਕਰਾਂ ਲਈ ਲਗਾਤਾਰ ਰੋਜਗਾਰ ਦੇ ਮੋਕੇ ਮੁਹੱਇਆ ਕਰਵਾਏ ਜਾ ਰਹੇ ਹਨ : ਅਵਤਾਰ ਸਿੰਘ ਭੁੱਲਰ

ਚੋਹਲਾ ਸਾਹਿਬ 3 ਅਗਸਤ (ਰਾਕੇਸ਼ ਬਾਵਾ / ਪਰਮਿੰਦਰ ਸਿੰਘ)
ਕੋਰੋਨਾ ਵਾਇਰਸ ਤੇ ਪ੍ਰਵਾਹ ਦੇ ਬਾਵਜੂਦ ਵੀ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਗਤੀ ਵਿੱਚ ਕੋਈ ਢਿੱਲ ਨਹੀ ਆਓੁਣ ਦਿੱਤੀ ਜਾਵੇਗੀ।ਇਹ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਅਵਤਾਰ ਸਿੰਘ ਭੁੱਲਰ ਜੁਆਇੰਟ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਅੱਜ ਚੋਹਲਾ ਸਹਿਬ ਬਲਾਕ ਦੇ ਪਿੰਡਾ ਵਰਿਆਂ, ਮੋਹਣਪਰੁ, ਭੱਠਲ ਸਹਿਜਾ ਸਿੰਘ , ਦਿਲਾਵਲਪੁਰ ਅਤੇ ਸੰਗਤਪੁਰ ਵਿਖੇ ਚੱਲ ਰਹੇ ਵਿਕਾਸ ਕਾਰਜਾ ਦਾ ਦੌਰਾ ਕਰਦੇ ਸਮੇ ਕਹੇ। ਉਹਨਾ ਦੱਸਿਆ ਕਿ ਮਨਰੇਗਾ ਸਕੀਮ ਤਹਿਤ ਪਿੰਡਾ ਦੇ ਛੱਪੜਾ ਅਤੇ ਨਿਕਾਸੀ ਨਾਲਿਆ ਦੀ ਸਫਾਈ, ਹੜਾਂ ਨੂੰ ਰੋਕਣ ਲਈ ਬੰਨਾਂ ਦੀ ਮਜਬੂਤੀ ਦੇ ਪਿੰਡ ਵਿੱਚ ਲਗਾਏ ਗਏ 550 ਬੂਟਿਆ ਦੇ ਸਾਂਭ ਸੰਭਾਲ ਦੇ ਕੰਮਾ ਵਿੱਚ ਮਨਰੇਗਾ ਵਰਕਰਾਂ ਲਈ ਲਗਾਤਾਰ ਰੋਜਗਾਰ ਦੇ ਮੋਕੇ ਮੁਹੱਇਆ ਕਰਵਾਏ ਜਾ ਰਹੇ ਹਨ। ਬਲਾਕ ਚੋਹਲਾ ਸਾਹਿਬ ਵਿੱਚ ਰੂਰਬਨ ਕਲਕਟਰ ਦੇ ਪਿੰਡਾ ਵਿੱਚ ਚਲ ਰਹੇ ਵਿਕਾਸ ਕੰਮਾਂ ਵਿੱਚ ਤੇਜੀ ਲਿਆਉਣ ਲਈ ਉਹਨਾਂ ਦੇ ਡਿਪਟੀ਼ ਕਮੀਸ਼ਨਰ ਨੂੰ ਸਾਰੇ ਕੰਮ ਸੁਰੂ ਕਰਨ ਦੀ ਹਿਦਾਇਤ ਕੀਤੀ ਤਾਂ ਜੋ ਮਿਥੇ ਸਮੇ ਵਿੱਚ ਸਾਰੇ ਕੰਮ ਮੁਕੰਮਲ ਹੋ ਸਕਣ। ਇਸ ਸਮੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੈਡਮ ਪਰਮਜੀਤ ਕੌਰ, ਜਿਲ੍ਹਾਂ ਵਿਕਾਸ ਅਤੇ ਪੰਤਾਇਤ ਅਫਸਰ ਹਰਮੰਦਨ ਸਿੰਘ, ਐਸ.ਡੀ.ਓ ਪੰਚਾਇਤੀ ਰਾਜ ਰਛਪਾਲ ਸਿੰਘ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮੈਡਮ ਰਾਜਿੰਦਰਜੀਤ ਕੌਰ ਹਾਜਰ ਸਨ। ਜੁਆਇੰਟ ਡਾਇਰੈਕਟਰ ਸ੍ਰੀ ਭੁੱਲਰ ਨੇ ਚੱਲ ਰਹੇ ਕੰਮਾਂ ਤੇ ਸੰਤੁਸ਼ਟੀ ਜਾਹਰ ਕਰਦਿਆਂ ਕੰਮਾਂ ਦੀ ਗੁਣਵੱਤਾ ਦਾ ਮਿਆਰ ਲਗਾਤਾਰ ਕਾਇਮ ਰੱਖਣ ਦੀ ਲੋੜ ਤੇ ਜੋਰ ਦਿੱਤਾ। ਉਹਨਾ ਨੇ ਆਪਣੇ ਦੌਰੇ ਦੌਰਾਨ ਪਿੰਡਾ ਵਿੱਚ ਲੱਗੇ ਬੂਟਿਆ ਦਾ ਜਾਇਜਾ ਕੀਤਾ ਅਤੇ ਬਰਸਾਤ ਦੇ ਮੌਸਮ ਵਿੱਚ ਹੋਰ ਬੂਟੇ ਲਗਾਊਣ ਦੀ ਹਦਾਇਤ ਕੀਤੀ ਤਾਂ ਜੋ ਪਿੰਡਾ ਦੇ ਵਾਤਾਵਰਨ ਵਿੱਚ ਸੁਧਾਰ ਲਿਆਦਾ ਜਾ ਸਕੇ।