ਬਾਦਲਾਂ ਨੇ ਚੰਦ ਵੋਟਾਂ ਖਾਤਰ ਸਿੱਖ ਪੰਥ ਦਾ ਘਾਂਣ ਕੀਤਾ: ਬ੍ਰਹਮਪੁਰਾ
Sat 27 Apr, 2019 0ਤਰਨ ਤਾਰਨ
ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਪਿੰਡ ਕਾਹਲਵਾਂ ਸ੍ਰ. ਦਿਲਬਾਗ ਸਿੰਘ ਦੇ ਗ੍ਰਹਿ ਵਿਖੇ ਵਰਕਰਾਂ ਨਾਲ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ'ਚ ਇੱਕ ਵਿਸ਼ਾਲ ਮੀਟਿੰਗ ਕੀਤੀ। ਇਸ ਮੌਕੇ ਵਰਕਰਾਂ ਵਿਚ ਭਰਵਾਂ ਜੋਸ਼ ਵੇਖਣ ਨੂੰ ਮਿਲਿਆ ਜੋ ਬੀਬੀ ਖਾਲੜਾ ਦੇ ਹੱਕ ਵਿਚ ਦਾ ਜਿੱਤ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਦੇਖਿਉ ਬਾਦਲਾਂ ਦਾ ਕੀ ਹਾਲ ਹੁੰਦਾ ਕਿਉਜੋ ਪੰਜਾਬ ਦੇ ਲੋਕ ਬਾਦਲਾਂ ਤੋਂ ਪੂਰੀ ਤਰ੍ਹਾਂ ਨਾਲ ਤੰਗ ਆ ਚੁੱਕੇ ਹਨ। ਬਾਦਲਾਂ ਨੇ ਸੂਬੇ ਦੀ ਭਲਾਈ ਲਈ ਨਹੀਂ ਆਪਣੀਆਂ ਜੇਬਾਂ ਭਰਨ ਵਿਚ ਜਾਦਾ ਜੋਰ ਦਿੱਤਾ ਹੈ ਅਤੇ ਅੱਜ ਹਰ ਇੱਕ ਵਿਅਕਤੀ ਜੋ ਸਿੱਖ ਧਰਮ ਪ੍ਰਤੀ ਸਤਿਕਾਰ ਰੱਖਦਾ ਹੈ ਉਸਦਾ ਹਿਰਦਾ ਦੁੱਖੀ ਹੈ ਕਿਉਂਜੋ ਚੰਦ ਵੋਟਾਂ ਦੀ ਖਾਤਰ ਬਾਦਲਕਿਆਂ ਨੇ ਸਿੱਖ ਧਰਮ ਦਾ ਘਾਂਣ ਕੀਤਾ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਇਸ ਮੌਕੇ ਸ੍ਰ. ਬ੍ਰਹਮਪੁਰਾ ਨੇ ਵਰਕਰਾਂ ਨੂੰ ਪੁਰਜ਼ੋਰ ਅਪੀਲ ਕਰਦੇ ਹੋਏ ਕਿਹਾ ਕਿ ਬੀਬੀ ਖਾਲੜਾ ਦੇ ਪਰਿਵਾਰ ਦੀ ਕੁਰਬਾਨੀ ਨੂੰ ਧਿਆਨ ਵਿਚ ਰੱਖਦਿਆਂ ਬੀਬੀ ਖਾਲੜਾ ਨੂੰ ਵੱਧ ਤੋਂ ਵੱਧ ਵੋਟਾਂ ਦੇ ਕੇ ਭਾਰਤੀ ਸੰਸਦ ਵਿਚ ਪਹੁੰਚਾ ਕੇ ਸਮੂਚੀ ਦੁਨੀਆਂ ਵਿਚ ਪੰਜਾਬੀਆਂ ਨੂੰ ਮਾਣ ਰੱਖਣਾ ਚਾਹੀਦਾ ਹੈ ਕਿਉਜੋ ਅੱਜ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਵਿਚ ਤੀਜੇ ਫਰੰਟ ਦਾ ਗਠਨ ਹੋਣਾ ਬਹੁਤ ਲਾਜ਼ਮੀ ਹੋ ਗਿਆ ਹੈ ਤਾਂ ਜੋ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਤਰੱਕੀ ਲਈ ਕੰਮ ਕੀਤਾ ਸਕੇ ਇਸ ਮੌਕੇ ਪ੍ਰਤਾਪ ਸਿੰਘ ਸਾਬਕਾ ਸਰਪੰਚ, ਦਿਲਬਾਗ ਸਿੰਘ ਸਾਬਕਾ ਸਰਪੰਚ, ਨਿਸ਼ਾਨ ਸਿੰਘ, ਗੁਰਪ੍ਰਤਾਪ ਸਿੰਘ ਪੰਨੂੰ ,ਅਮਰਜੀਤ ਸਿੰਘ,ਸਵਿੰਦਰ ਸਿੰਘ ਫੋਜੀ,ਸੇਵਾ ਸਿੰਘ,ਹਰਭਜਨ ਸਿੰਘ,ਜਸਬੀਰ ਸਿੰਘ ਭੋਲਾ,ਹਰਚੰਦ ਸਿੰਘ,ਲਖਵਿੰਦਰ ਸਿੰਘ,ਰੇਸਮ ਸਿੰਘ ਫੋਜ਼ੀ ਬਲਵਿੰਦਰ ਸਿੰਘ,ਅਤੇ ਬੇਅੰਤ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)