===( ਛਿੱਤਰ )======ਸੁਖਵਿੰਦਰ ਸਿੰਘ ਖਾਰੇ ਵਾਲੇ

===( ਛਿੱਤਰ )======ਸੁਖਵਿੰਦਰ ਸਿੰਘ ਖਾਰੇ ਵਾਲੇ

ਕਵੀ ==ਇਕ ਰੂੜੀ ਤੇ ਪਿਆ ਛਿੱਤਰ ਸੀ ।

ਇਸ ਦੇ ਬਾਰੇ ਵੀ ਕੁਝ ਲਿਖੇ ਤਾ ਮੰਨਾ 

ਤਾਹਨਾ ਮਾਰਿਆ ਮੇਰੇ ਮਿੱਤਰ ਸੀ ।

ਉਹ ਥਾ ਥਾ ਤੋ ਅੰਦਰੋ ਬਾਹਰੋ ਟੁੱਟਾ ਸੀ ।

ਤਪਦਿਕ ਦੇ ਰੋਗੀ ਵਾਗ ਸੁਕਾ ਸੀ ।

ਉਸ ਨੇ ਹਿੰਮਤ ਨਹੀ ਹਾਰੀ ਸੀ, 

ਮੈ ਸਮਝ ਲਿਆ ਮਰ ਮੁਕਾ ਸੀ ।

ਉਏ ਤਿਲੇ ਦੀ ਘਡਾਂਈ ਚਮਕਾਉਣ ਵਾਲਿਆ, 

ਕਰੀਮਾ ਤੇ ਪਾਲਸ਼ਾਂ  ਲਾਉਣ ਵਾਲਿਆ ।

ਦਿਵਾਲੀ ਦੇ ਦੀਵੇ ਵਾਗ, ੲਿਹ ਕੀ ਹੋਇਆ ਤੇਰਾ ਹਾਲ ੳੁੲੇ ।

ਕਿਥੇ ਗਈ ਤੇਰੀ ਚੀਕੂ, ਚੀਕੂ ਕਰਦੀ  ਚਾਲ ੳੁੲੇ ।

ਛਿੱਤਰ ==ਵਟ ਖਾ ਕੇ ਬੋਲਿਆ ਛਿੱਤਰ ।

ਹਾਕਮਾ ਨੂੰ ਗੱਦੀ ਤੇ ਬਿਠਾਵੇ ਛਿੱਤਰ 

ਗੱਦੀ ਤੋ ਲਾਹਵੇ ਛਿੱਤਰ ।

ਲਾੜਾ  (5100 ) ਰੁਪਏ ਕੱਢੇ, 

ਜਦੋ ਸਾਲੀਆ ਦੇ ਹੱਥ ਆਵੇ ਛਿੱਤਰ ।

ਤੇਰਾ ਚੰਮ ਵਿਚ ਚਿਖਾ ਦੇ ਸੜ ਜਾਣਾ 

ਪਸ਼ੂਆ ਦੇ ਚੰਮ ਦਾ ਮੁੱਲ ਪਾਵੇ ਛਿੱਤਰ ।

ਲੱਖਾ, ਕਾਰੀਗਰ ਮੇਰੇ ਤੋ ਬੱਚੇ ਪਾਲਦੇ

ਜੋ ਬਣਾਵੇ, ਤੇ ਵੇਚੇ ਛਿੱਤਰ ।

ਦੁਸ਼ਮਣ ਬਣ ਜਾਂਦੇ ਮਿਤਰ, 

ਜਦੋਂ ਵਰਦੇ ਛਿੱਤਰ ।

ਕਿਸਾਨ ਤੇ ਜੱਟ ਦੀ ਜਾਨ ਬਚਾਵੇ, 

ਜਦੋ ਸੱਪਾ ਦੀਆ ਸਿਰੀਆ ਤੇ ਚੜਦਾ ਛਿੱਤਰ ।

ਜਦੋ ਬੁਸ਼ ਦੇ ਵਲ ਜਾਵੇ ਛਿੱਤਰ ।

ਜੈਲੀ ਦਾ ਨਾਮ ਚਮਕਾਵੇਂ ਛਿੱਤਰ ।

ਜਦੋ ਪੀ ਚਿਦੰਬਰਮ ਨੂੰ ਸਤਾਂਵੇ ਛਿੱਤਰ ।

ਜਰਨੈਲ ਸਿੰਘ ਨੂੰ ਪੱਤਰਕਾਰ ਤੋ, ਵਿਧਾਇਕ ਬਣਾਵੇ ਛਿੱਤਰ ।

ਬਾਦਲਾ ਦੇ ਨਾਲ ਫੋਟੋਆ ਖਿਚਾਵੇ ਛਿੱਤਰ ।

ਬਾਦਲਾ ਦੇ ਪਾਂਪ ਘਟਾਵੇ ਛਿੱਤਰ ।

ਬਾਦਲਾ ਨੂੰ ਪਾਲਸ਼ ਕਰਨ ਦੀ ਜਾਂਚ ਸੁਖਾਵੇਂ ਛਿੱਤਰ ।

 

ਹੀਰ,ਸੋਹਣੀ, ਸੱਸੀ, ਸਹਿਬਾ ਦੇ ਪੈਰਾ ਨਾਲ ਪ੍ਰੀਤ ਪਾਵੇ ਛਿੱਤਰ ।

ਜਕਰੀਆਂ ਖਾਂ ਦਾ ਬੰਨ ਟੁੱਟਦਾ, 

ਜਦੋ ਭਾਈ ਤਾਰੂ ਸਿੰਘ ਦਾ ਛਿੱਤਰ ਕੁੱਟਦਾ ।

ਬੰਦੇ ਬਹਾਦਰ ਦਾ ਰਾਜ ਲਿਆਵੇ ਛਿੱਤਰ, 

ਮੁਗਲਾ ਤੇ ਪਠਾਣਾ ਦੀ ਨੀਂਦ ਉਡਾਂਵੇ ਛਿੱਤਰ ।

ਮੰਟਕ ,ਮੰਟਕ ਤੁਰਦਾ ,ਭਾਵੇ ਦੋ ਪੈਰ ਘੱਟ ਤੁਰੀਏ ।

ਟੌਹਰ ਦੇ ਨਾਲ ਪੱਬ ਧਰਦਾ ਛਿੱਤਰ ।

====ਮੈ ਤੇਰੇ ਵਾਗ ਡੇਰੀ ,ਮੰਦਿਰ ,ਮਸ਼ੀਤੀ ਨਹੀ ਵੜਦਾ, 

ਮੈ ਨਾਸ਼ਤਿਕ ਹਾ, ਝੁਕ, ਝੁਕ ਕੇ ਸ਼ਲਾਮਾ ਨਹੀ ਕਰਦਾ ।

ਮੈ ਟੌਹਰ ਦੇ ਨਾਲ ਧਾਰਮਿਕ ਥਾਵਾਂ ਦੇ ਬਾਹਰ ਖੜਦਾ ।

ਮੈ ਨਾ ਕਿਸੇ ਰੱਬ ਦੀ ਪੂਜਾ ਕਰਦਾ ।

ਰੱਬ ਵੀ ਮੇਰੇ ਤੋ ਡਰਦਾ, ਅੰਦਰ ਜਾ ਵੜਦਾ ।

ਰੂਸ ਤੇ ਚੀਨ ਵਿੱਚ ਇਨਕਲਾਬ ਲਿਆਂਵੇ ਛਿੱਤਰ ।

ਸੁਖਵਿੰਦਰ ਖਾਰੇ ਵਾਲਿਅਾ, 

ਲੈਨਿਨ ਤੇ ਮਾਉ ਦਾ ਧਮਾਲਾ ਪਾਵੇ ਛਿੱਤਰ ।