ਪਲਕਾਂ ਹੇਠਾਂ ਸੂਲਾਂ ਉੱਗ ਖਲੋਈਆਂ ਨੇ
Tue 17 Dec, 2019 0ਪਲਕਾਂ ਹੇਠਾਂ ਸੂਲਾਂ ਉੱਗ ਖਲੋਈਆਂ ਨੇ
ਖ਼ਾਬਾਂ ਸਣੇ ਤਾਬੀਰਾਂ ਜ਼ਖ਼ਮੀ ਹੋਈਆਂ ਨੇ
ਦਿਲ ਦਾ ਕਾਰੋਬਾਰ ਨਾ ਸਾਡੇ ਨਾਲ ਕਰੀਂ
ਸਾਡੀਆਂ ਤੇ ਤਕਰੀਰਾਂ ਅੱਗੇ ਮੋਈਆਂ ਨੇ
ਸਾਡੇ ਵਿਚ ਈ ਹੌਸਲਾ ਨਈਂਗਾ ਵੇਖਣ ਦਾ
ਉਹਨੇ ਸਾਥੋਂ ਅੱਖੀਆਂ ਕਦੋਂ ਲੁਕੋਈਆਂ ਨੇ
ਗੋਟੇ ਵਾਲੀ ਚੁੰਨੀ ਰੁੜ੍ਹਦੀ ਵੇਖੀ ਏ
ਖੌਰੇ ਕੀਹਦੀ ਪੱਗ ਦੀਆਂ ਲੀਰਾਂ ਹੋਈਆਂ ਨੇ
ਖੋਹ ਲਈਆਂ ਨੇ ਰੀਝਾਂ 'ਅਰਸ਼ਦ' ਲੋਕਾਂ ਨੇ
ਤਾਈਓਂ ਬੂਹੇ ਢੋਅ ਕੇ ਅੱਖੀਆਂ ਰੋਈਆਂ ਨੇ
-- ਅਰਸ਼ਦ ਮਨਜ਼ੂਰ
پلکاں ہیٹھاں سولاں اُگ کھلویاں نیں
خاباں سنے تعبیراں زخمی ہوٸیاں نیں
دل دا کارو بار نہ ساڈے نال کریں
ساڈیاں تے تقدیراں اگے موٸیاں نیں
ساڈے وچ ای حوصلہ نٸیں گا ویکھن دا
اوہنے ساتھوں اکھیاں کدوں لکوٸیاں نیں
گوٹے والی چُنی رُڑھ دی ویکھی اے
خورےکیہدی پگ دیاں لیراں ہوٸیاں نیں
کھوہ لٸیاں نیں ریجھاں ارشد لوکاں نیں
تاٸیوں بوہے ڈھوکے اکھیاں روٸیاں نیں
ارشد منظور
Comments (0)
Facebook Comments (0)