
ਤਰਨ ਤਾਰਨ ਕੋਰਟ ਕੰਪਲੈਕਸ ਵਿੱਚ ਮਨਾਇਆ ਗਿਆ ਧਰਤੀ ਦਿਵਸ (ਅਰਥ ਡੇ)
Fri 26 Apr, 2019 0
ਤਰਨ ਤਾਰਨ :
ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਜ਼ਿਲ੍ਹਾ ਤੇ ਸ਼ੈਸਨਜ਼ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੁੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਅਤੇ ਸਮੂਹ ਜੱਜ ਸਾਹਿਬਾਨ ਸੈਸ਼ਨਜ਼ ਡਵੀਜ਼ਨ ਤਰਨ ਤਾਰਨ ਵੱਲੋਂ ਤਰਨ ਤਾਰਨ ਕੋਰਟ ਕੰਪਲੈਕਸ ਵਿੱਚ ਧਰਤੀ ਦਿਵਸ (ਅਰਥ ਡੇ) ਮਨਾਇਆ ਗਿਆ। ਇਸ ਮੌਕੇ ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਅਤੇ ਬਾਕੀ ਸਾਰੇ ਜੱਜ ਸਾਹਿਬਾਨ ਵੱਲੋਂ ਜੁਡੀਸ਼ੀਅਲ ਕੰਪਲੈਕਸ ਵਿੱਚ ਫਲਦਾਰ ਅਤੇ ਜਿਆਦਾ ਆਕਸੀਜਨ ਛੱਡਣ ਵਾਲੇ ਬੂਟੇ ਲਗਾਏ ਗਏ। ਇਸ ਮੌਕੇ ਜ਼ਿਲ੍ਹਾ ਤੇ ਸ਼ੈਸਨਜ਼ ਜੱਜ ਨੇ ਦੱਸਿਆ ਕਿ ਧਰਤੀ ਦਿਵਸ (ਅਰਥ ਡੇ) ਦੇ ਮੌਕੇ ‘ਤੇ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਣੇ ਚਾਹੀਦੇ ਹਨ।ਉਹਨਾਂ ਦੱਸਿਆ ਕਿ ਅਰਥ ਡੇ 193 ਤੋਂ ਵੱਧ ਦੇਸ਼ਾ ਵਿੱਚ ਮਨਾਇਆ ਜਾਂਦਾ ਹੈ। ਉਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਫੇੈਕਟਰੀਆਂ ਦੇ ਕੈਮੀਕਲ ਅਤੇ ਉਥੋਂ ਨਿਕਲਿਆ ਧੂੰਆਂ ਸਾਡੇ ਵਾਤਾਵਰਨ ਲਈ ਬੇਹੱਦ ਹੀ ਹਾਨੀਕਾਰਕ ਹੈ। ਧਰਤੀ ਸਾਨੂੰ ਜੀਵਨ ਦੇਂਦੀ ਹੈ। ਪਰ ਜੇ ਅਸੀਂ ਇਸ ਦਾ ਸੋਸ਼ਣ ਕਰਾਂਗੇਂ ਤਾਂ ਜਲਦੀ ਹੀ ਅਸੀਂ ਵੀ ਇਸ ‘ਤੇ ਨਹੀਂ ਰਹਿ ਸਕਾਂਗੇ।ਇਸ ਮੌਕੇ ਉਹਨਾਂ 1969 ਦੀ ਘਟਨਾ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਸ ਤਰਾਂ ਤੇਲ ਰਿਫਾਇਨਰੀ ਦੇ ਤੇਲ ਦੇ ਰਿਸਾਵ ਕਾਰਨ 10,000 ਜੀਵ ਜੰਤੂ ਮਰ ਗਏ ਸਨ, ਜਿਸ ਕਾਰਨ 1970 ਵਿੱਚ ਅਰਥ ਡੇ ਮਨਾਇਆ ਗਿਆ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਸਾਡੇ ਦੇਸ਼ ਵਿੱਚ ਧਰਤੀ ਨੂੰ ਮਾਂ ਮੰਨਿਆ ਜਾਂਦਾ ਹੈ, ਸਾਡੇ ਦੇਸ਼ ਦੇ ਮਹਾਂਪੁਰਸ਼ਾਂ ਨੇ ਕਿਸ ਤਰ੍ਹਾਂ ਧਰਤੀ ਨੂੰ ਬਚਾਉਣ ਲਈ ਸਮੇਂ-ਸਮੇਂ ‘ਤੇ ਜਾਗਰੂਕ ਅਭਿਆਨ ਚਲਾਏ। ਸਾਡੇ ਪੂਰਵਜ ਦਰੱਖਤਾਂ ਦੀ ਮਹੱਤਤਾ ਜਾਣਦੇ ਸਨ, ਇਸ ਲਈ ਉਨਾਂ ਨੇ ਬੋਹੜ੍ਹ, ਪਿੱਪਲ, ਤੁਲਸੀ ਅਤੇ ਫਲਦਾਰ ਦਰੱਖਤ ਲਗਾਏ ਤਾਂ ਜੋ ਅਸੀਂ ਸੁਖਾਲੀ ਜਿੰਦਗੀ ਜੀ ਸਕੀਏ ਪਰ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਕੀ ਦੇ ਕੇ ਜਾ ਰਹੇ ਹਾਂ। ਉਹਨਾਂ ਦੱਸਿਆ ਕਿ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਇਸ ਧਰਤੀ ਨੂੰ ਕਿਸ ਤਰ੍ਹਾਂ ਅਗਲੀ ਪੀੜ੍ਹੀ ਨੂੰ ਸਾਫ ਸੁਥਰੀ ਧਰਤੀ ਦੇਣੀ ਹੈ। ਉਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਕਸਮ ਖਾਣੀ ਚਾਹੀਦੀ ਹੈ ਕਿ ਅਸੀਂ ਅਜਿਹਾ ਕੋਈ ਵੀ ਕੰਮ ਨਹੀਂ ਕਰਾਂਗੇ, ਜਿਸ ਨਾਲ ਧਰਤੀ ਨੂੰ ਨੁਕਸਾਨ ਹੋਵੇ। ਸਾਡੀ ਗਲਤੀਆਂ ਕਾਰਨ ਹੀ ਬਲੈਕ ਹੋਲ ਵੀ ਵਾਤਾਵਰਨ ਵਿੱਚ ਬਣ ਗਿਆ ਹੈ, ਜਿਸ ਕਾਰਨ ਸੂਰਜ ਦੀਆਂ ਅਲਟਰਾਵਾਇਲੇਟ ਕਿਰਨਾਂ ਧਰਤੀ ‘ਤੇ ਪਹੁੰਚ ਰਹੀਆਂ ਹਨ। ਉਹਨਾਂ ਕਿਹਾ ਕਿ ਸਾਨੂੰ ਐਸੇ ਪੌਦੇ ਲਗਾਉਣੇ ਚਾਹੀਦੇ ਹਨ ਜਿੰਨ੍ਹਾ ਕਰਕੇ ਸਾਡਾ ਵਾਤਾਵਰਣ ਸਾਫ਼ ਰਹੇ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਫ ਅਤੇ ਸਵੱਛ ਵਾਤਾਵਰਣ ਮਿਲ ਸਕੇ। ਇਸ ਮੌਕੇ ਮਿਸ ਪਲਵਿੰਦਰ ਜੀਤ ਕੌਰ, ਸਿਵਲ ਜੱਜ, (ਸੀ.ਡਵੀ.)/ਸੀ.ਜੇ.ਐਮ. ਕਮ- ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਬਿਸ਼ਨ ਸਰੂਪ, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਚਰਨਜੀਤ ਸਿੰਘ, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਸ਼੍ਰੀ ਪਰਮਿੰਦਰ ਸਿੰਘ ਰਾਏ, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਮਿਸ ਅਮਨਦੀਪ ਕੌਰ, ਸਿਵਲ ਜੱਜ ਸੀਨੀਅਰ ਡਵੀਜ਼ਨ, ਸ਼੍ਰੀ ਸੁਮਿਤ ਭੱਲਾ, ਸੀ.ਜੇ.ਐਮ., ਮਿਸ ਅਨੂਰਾਧਾ, ਵਧੀਕ ਸਿਵਲ ਜੱਜ ਸੀ. ਡ., ਮਿਸ ਵਿਸ਼ਵ ਜੋਤੀ, ਸਿਵਲ ਜੱਜ ਜੂ. ਡ. ਤਰਨ ਤਾਰਨ ਹਾਜ਼ਰ ਸਨ ।
Comments (0)
Facebook Comments (0)