ਪਿੰਡ ਗੰਡੀਵਿੰਡ ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਕੀਤਾ ਗਿਆ।

ਪਿੰਡ ਗੰਡੀਵਿੰਡ ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਕੀਤਾ ਗਿਆ।

ਚੋਹਲਾ ਸਾਹਿਬ, 6 ਨਵੰਬਰ ( ਸਨਦੀਪ ਸਿੱਧੂ,ਪਰਮਿੰਦਰ ਚੋਹਲਾ) ਅੱਜ ਪਿੰਡ ਪਿੰਡ ਗੰਡੀਵਿੰਡ ਦੀ ਸੰਗਤ ਵੱਲੋਂ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਮਹਾਂਪੁਰਖ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ  ਕਸ਼ਮੀਰ ਸਿੰਘ ਸਪੁੱਤਰ ਨਛੱਤਰ ਸਿੰਘ (ਗੁਰੂ ਨਾਨਕ ਵੈਸ਼ਨੋ ਢਾਬਾ ਸਮੂਹ ਪਰਿਵਾਰ ਨੱਥੂਪੁਰ),  ਜਥੇਦਾਰ ਗੁਰਮੀਤ ਸਿੰਘ ਨੱਥੂਪੁਰ, ਬਿੱਕਰ ਸਿੰਘ ਰੂੜੀਵਾਲਾ, ਹਰਬੰਸ ਸਿੰਘ ਗੰਡੀਵਿੰਡ, ਜਥੇਦਾਰ ਪ੍ਰਿਤਪਾਲ ਸਿੰਘ ਭਾਈ, ਅਰਜੁਨ ਸਿੰਘ ਸੰਧੂ (ਸਮਾਜ ਸੇਵਕ), ਜਰਨੈਲ ਸਿੰਘ, ਗੁਰਨਿਸ਼ਾਨ ਸਿੰਘ, ਜੱਸਾ ਸਿੰਘ, ਜੋਗਾ ਸਿੰਘ, ਭਾਗ ਸਿੰਘ, ਜਸਵੰਤ ਸਿੰਘ ਅਤੇ ਨਗਰ ਨਿਵਾਸੀ ਸੰਗਤ ਹਾਜ਼ਰ ਸੀ। ਇਸ ਵੇਲੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ। ਕਸ਼ਮੀਰ ਸਿੰਘ ਜੀ ਨੇ ਕਿਹਾ,” ਮਹਾਂਪੁਰਖ ਬਾਬਾ ਸੁੱਖਾ ਸਿੰਘ ਜੀ ਨੇ ਸਭ ਤੋਂ ਅੱਗੇ ਵਧ ਕੇ ਦੁਖੀਆਂ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ। ਪੰਜਾਬ ਦੀ ਧਰਤੀ ਤੇ ਪਿਛਲੇ ਵਰ੍ਹੇ ਆਏ ਹੜ੍ਹਾਂ ਨਾਲ ਬਹੁਤ ਭਾਰੀ ਨੁਕਸਾਨ ਹੋਇਆ। ਗੁਰਸਿੱਖੀ ਦੀ ਪ੍ਰਤੱਖ ਮੂਰਤ ਬਾਬਾ ਸੁੱਖਾ ਸਿੰਘ ਜੀ ਵਲੋਂ ਹੜ੍ਹਾਂ ਵਿਚ ਵਿਚ ਕੀਤੀ ਗਈ ਸੇਵਾ ਲਈ ਸ਼ਲਾਘਾ ਪੂਰੀ ਦੁਨੀਆਂ ਵਿਚ ਹੋ ਰਹੀ ਹੈ। ਹੜ੍ਹਾਂ ਵੇਲੇ ਜਿੱਥੇ ਇਕ ਪਾਸੇ ਕਿਸਾਨ ਆਪਣੀਆਂ ਡੁੱਬੀਆਂ ਫਸਲਾਂ ਵੇਖ ਚਿੰਤਤ ਹੁੰਦੇ ਸਨ,  ਉੱਥੇ ਦੂਜੇ ਪਾਸੇ ਮਹਾਂਪੁਰਖਾਂ ਨੂੰ ਬੰਨ੍ਹਾਂ ਉੱਤੇ ਹੱਥੀਂ ਸੇਵਾ ਕਰਦਿਆਂ ਵੇਖ ਕੇ ਚੜ੍ਹਦੀ ਕਲਾ ਵਿਚ ਆ ਜਾਂਦੇ ਸਨ। ਅੱਜ ਮਹਾਂਪੁਰਖ  ਸੰਤ ਬਾਬਾ ਸੁੱਖਾ ਸਿੰਘ ਜੀ ਸਾਡੇ ਨਗਰ ਪਧਾਰੇ ਹਨ, ਅਸੀਂ ਵਡਭਾਗੇ ਹਾਂ। ਅੱਜ ਗੰਡੀਵਿੰਡ ਨਿਵਾਸੀ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਤ ਕਰਨ ਦੀ ਖੁਸ਼ੀ ਲੈ ਰਹੇ ਹਨ। ਅਸੀਂ ਬੇਨਤੀ ਕਰਦੇ ਹਾਂ ਕਿ  ਜਿੱਥੇ ਕਿਤੇ ਵੀ ਸੰਪਰਦਾਇ ਵਲੋਂ ਸੇਵਾ ਕਾਰਜ ਚਲਦੇ ਹਨ, ਸਾਡੇ ਨਗਰ ਨੂੰ ਜਰੂਰ ਸੇਵਾ ਦੇ ਮੌਕੇ ਦਿੰਦੇ ਰਹਿਣਾ ਜੀ।“ ਇਸ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਆਖਿਆ,” ਵਾਹਿਗੁਰੂ ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਸਭ ਜੀਆਂ ਨੂੰ ਰਿਜ਼ਕ ਪਹੁੰਚਾਉਣ ਦੀ ਜਿੰਮੇਵਾਰੀ ਉਸ ਮਾਲਕ ਦੀ ਹੈ। ਸਾਡੀ ਚਿੰਤਾਵਾਂ ਬੇਅਰਥ ਹਨ। ਹਰ ਰੋਜ਼ ‘ ਸੋ ਦਰੁ ਰਹਿਰਾਸ ਸਾਹਿਬ’ ਦੇ ਪਾਠ ਵਿਚ ਗੁਰੂ ਅਰਜਨ ਦੇਵ ਜੀ ਸਾਨੂੰ ਏਹੀ ਗੱਲ ਯਾਦ ਦਿਵਾਉਂਦੇ ਹਨ। ਜਿਵੇਂ ਗੁਰਵਾਕ ਹੈ:-“ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ॥“ (ਪੰ। ੧੦) ਸਾਨੂੰ ਚਿੰਤਾਵਾਂ-ਫਿਕਰ ਛੱਡ ਕੇ ਮਨ ਨਾਲ ਨਾਮ ਸਿਮਰਨ ਕਰਨਾ ਚਾਹੀਦਾ ਹੈ ਅਤੇ ਤਨ ਨਾਲ ਸੇਵਾ ਕਰਨੀ ਚਾਹੀਦੀ ਹੈ। ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਪਿਛਲੇ ਸਾਲ ਬੰਨ੍ਹ ਬੰਨਣ ਦੀ ਸੇਵਾ ਵਿਚ ਦਿਨ-ਰਾਤ  ਹਾਜ਼ਰੀਆਂ ਭਰੀਆਂ ਸਨ। ਸਾਡੇ ਵਲੋਂ ਵਾਹਿਗੁਰੂ ਜੀ ਦੇ ਚਰਨ ਕਮਲਾਂ ਵਿਚ ਅਰਦਾਸ ਹੈ ਕਿ ਆਪ ਸਭ ਸਦਾ ਚੜ੍ਹਦੀ ਕਲਾ ਵਿਚ ਰਹੋ।”