ਕਲਾਕਾਰੀ ਕਦੇ ਅਮੀਰੀ ਗਰੀਬੀ ਨਹੀਂ ਵੇਖਦੀ...........ਪ੍ਰਿੰਸ ਸਿੰਘ
Thu 4 Apr, 2019 0ਕਲਾਕਾਰੀ ਕਦੇ ਅਮੀਰੀ ਗਰੀਬੀ ਨਹੀਂ ਵੇਖਦੀ...........ਪ੍ਰਿੰਸ ਸਿੰਘ
ਅੰਮ੍ਰਿਤਸਰ (ਸਵਿੰਦਰ ਸਿੰਘ )
ਕਹਿੰਦੇ ਨੇ ਕਲਾਕਾਰੀ ਕਦੇ ਵੀ ਗਰੀਬੀ ਜਾ ਅਮੀਰੀ ਨਹੀਂ ਵੇਖਦੀ ਪਤਾ ਨਹੀਂ ਉਸ ਪ੍ਰਮਾਤਮਾ ਦੇ ਮੇਹਰ ਕਿਸ ਤੇ ਹੋ ਜਾਵੇ ਇਹ ਸਭ ਕੁਝ ਵੇਖਣ ਨੂੰ ਮਿਲਿਆ ਅਟਾਰੀ ਹਲਕੇ ਦੇ ਵਿੱਚ ਪੈਂਦੇ ਪਿੰਡ ਪੰਡੋਰੀ ਵੜੈਚ ਵਿੱਚ ਜਿੱਥੇ ਸਰਕਾਰੀ ਹਾਈ ਸਕੂਲ ਸੱਤਵੀ ਜਮਾਤ ਦਾ ਵਿਦਿਆਰਥੀ ਪ੍ਰਿੰਸ ਸਿੰਘ ਹੈ ਜਿਸ ਨੇ ਆਪਣੀ ਪੜਾਈ ਦੇ ਨਾਲ ਨਾਲ ਚਿੱਤਰਕਾਰੀ ਕਰਨ ਦੇ ਵਿੱਚ ਵੀ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ ਹੈ ! ਜਿਕਰਯੋਗ ਹੈ ਕੇ ਇਹ ਪ੍ਰਿੰਸ ਸਿੰਘ ਇੱਕ ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ ਜਿਸ ਦੇ ਪਿਤਾ ਮੁਖਤਾਰ ਸਿੰਘ ਹਨ ਜੋ ਪੇਸ਼ੇ ਤੋਂ ਇੱਕ ਰਿਕਸ਼ਾ ਚਾਲਕ ਹਨ ਤੇ ਮਾਤਾ ਰਿੰਪੀ ਕੌਰ ਹੈ ਜੋ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ! ਪਰ ਇਸ ਹੋਣਹਾਰ ਬੱਚੇ ਨੇ ਇਹ ਸਿੱਧ ਕਰ ਵਿਖਾਇਆ ਕੇ ਉਸ ਨੂੰ ਉਹਨਾਂ ਦੇ ਪੈਸਿਆਂ ਦਾ ਜਿਸ ਨਾਲ ਉਹ ਉਸ ਨੂੰ ਪੜ੍ਹਾ ਰਹੇ ਨੇ ਉਸ ਦੀ ਲਾਜ ਵੀ ਰੱਖੀ ਹੈ ਜੋ ਇੱਕ ਫ਼ਕਰ ਦੀ ਗੱਲ ਹੈ ! ਪ੍ਰਿੰਸ ਸਿੰਘ ਨੇ ਦੱਸਿਆ ਕੇ ਮੇਰੇ ਮਾਤਾ ਪਿਤਾ ਬਹੁਤ ਗਰੀਬ ਹਨ ਤੇ ਉਹ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਮੈਨੂੰ ਇਸ ਕਾਬਿਲ ਬਣਾਉਣਾ ਚਹੁੰਦੇ ਹਨ ਕੇ ਆਣ ਵਾਲੇ ਸਮੇ ਦੇ ਦੋਰਾਨ ਜੋ ਮੁਸ਼ਕਲਾਂ ਦਾ ਸਾਮਣਾ ਕਰਕੇ ਮੈਨੂੰ ਪੜ੍ਹਾ ਰਹੇ ਹਨ ! ਮੈਂ ਜਦੋ ਸਕੂਲ ਤੋਂ ਵਾਪਿਸ ਘਰ ਆ ਜਾਂਦਾ ਹਾਂ ਤੇ ਮੈਂ ਫਿਰ ਪੇਂਟਿੰਗ ਬਣਾਉਣੀ ਸ਼ੁਰੂ ਕਾ ਦਿੰਦਾ ਹਾਂ ਕਿਉਂਕਿ ਮੈਨੂੰ ਚਿੱਤਰਕਾਰੀ ਕਾਰਨ ਦਾ ਬਹੁਤ ਸ਼ੋਂਕ ਹੈ ! ਪ੍ਰਿੰਸ ਸਿੰਘ ਨੇ ਦੱਸਿਆ ਕੇ ਮੈਂ ਹੁਣ ਤੱਕ ਚਿੱਤਰਕਾਰੀ ਦੇ ਵਿੱਚ ਬਹੁਤ ਸਾਰੀਆਂ ਪੇਂਟਿੰਗ ਬਣਾ ਚੁੱਕਾ ਹਾ ਜਿੰਨਾ ਵਿੱਚ ਧਾਰਮਿਕ ਸਮਾਜਿਕ ਤੇ ਪੰਜਾਬੀ ਸੱਭਿਆਚਾਰਕ ਵਿਸ਼ੇ ਤੇ ਬਣਾਈਆਂ ਹਨ ਜਿੰਨਾ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਕ੍ਰਿਸ਼ਨ,ਵਾਤਾਵਰਨ, ਸੱਭਿਆਚਾਰਕ ਹਨ ! ਮੈਂ ਆਉਣ ਵਾਲੇ ਸਮੇ ਦੇ ਦੌਰਾਨ ਇਸ ਤੋਂ ਵੀ ਵਧੀਆ ਵਧੀਆ ਚਿੱਤਰ ਬਣਾਉਣ ਦੀ ਕੋਸ਼ਿਸ਼ ਕਰਾਂਗਾ ਜਿਸ ਨਾਲ ਮੇਰੇ ਮਾਤਾ ਪਿਤਾ ਦੇ ਮੇਰੇ ਪੰਜਾਬ ਦਾ ਨਾਂ ਰੋਸ਼ਨ ਹੋ ਸਕੇ ! ਪ੍ਰਿੰਸ ਸਿੰਘ ਦੀ ਮਾਤਾ ਰਿੰਪੀ ਕੌਰ ਨੇ ਆਪਣੇ ਪੁੱਤਰ ਦੀ ਪ੍ਰਸੰਸਾ ਕਰਦੇ ਹੋਏ ਦੱਸਿਆ ਕੇ ਅਸੀਂ ਸਾਰਾ ਪਰਿਵਾਰ ਆਪਣੇ ਪੁੱਤਰ ਤੋਂ ਬਹੁਤ ਖੁਸ਼ ਹਾਂ ਜਿਸ ਨੇ ਸਾਡਾ ਨਾਂ ਰੋਸ਼ਨ ਕੀਤਾ ਹੈ ਇਸ ਦੀ ਚਿੱਤਰਕਾਰੀ ਨੂੰ ਵੇਖਣ ਦੇ ਲਈ ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਹਨ ਤੇ ਇਸ ਦੇ ਕੋਲੋਂ ਆਪਣੀਆਂ ਫੋਟੋ ਦੇ ਪੋਸਟਰ ਵੇ ਬਣਾਉਦੇ ਹਨ !
ਰਿੰਪੀ ਕੌਰ ਨੇ ਦੱਸਿਆ ਕੇ ਇਸ ਨੇ ਚਿੱਤਰਕਾਰੀ ਦੇ ਵਿੱਚ ਬਹੁਤ ਸਾਰੀਆਂ ਪੇਂਟਿੰਗ ਬਣਾਈਆਂ ਹਨ ਪਰ ਇਸ ਨੇ ਇਹ ਕੰਮ ਕਿਸੇ ਦੇ ਕੋਲੋਂ ਵੀ ਨਹੀਂ ਸਿੱਖਿਆ ਸਗੋਂ ਫੋਟੋਆਂ ਤੋਂ ਵੇਖ ਵੇਖ ਕੇ ਇਸ ਨੇ ਬਹੁਤ ਸਾਰੀਆਂ ਪੇਂਟਿੰਗ ਬਣਾਈਆਂ ਹਨ ! ਅੱਜ ਕੱਲ ਅਸੀਂ ਵੇਖਦੇ ਹਾ ਕੇ ਜਿਸ ਤਰਾਂ ਦਾ ਮਹੌਲ ਪਿੰਡਾਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਅਸੀਂ ਸਭ ਭਲੀ-ਭਾਂਤੀ ਜਾਣਦੇ ਹਾ ਮੇਰੇ ਪੁੱਤਰ ਨੇ ਅੰਮ੍ਰਿਤ ਸ਼ਕਿਆ ਹੋਇਆ ਹੈ ਤੇ ਹਰ ਤਰਾਂ ਦੇ ਨਸ਼ੇ ਤੋਂ ਮੁਕਤ ਹੈ ਜਿਸ ਲਈ ਅਸੀਂ ਉਸ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾ ਕੇ ਸਾਡਾ ਬੱਚਾ ਇੱਕ ਚੰਗੇ ਕੰਮ ਦੇ ਵਿੱਚ ਅੱਗੇ ਵਧ ਰਿਹਾ ਹੈ ਤੇ ਅਸੀਂ ਉਮੀਦ ਕਰ ਰਹੇ ਹਾ ਕੇ ਸਾਡਾ ਪੁੱਤਰ ਇੱਕ ਚੰਗਾ ਪੇਂਟਰ ਤੇ ਆਰਟਿਸਟ ਬਣੇਗਾ ਇਹੋ ਸਾਡੀ ਅਰਦਾਸ ਹੈ !
ਸਵਿੰਦਰ ਸਿੰਘ,
ਅੰਮ੍ਰਿਤਸਰ,
ਮੋਬਾਈਲ ਨੰਬਰ : 99885 66300
Comments (0)
Facebook Comments (0)