(ਕਵਿਤਾਵਾਂ) ਮੈਨੂੰ ਦਾਜ ਵਿਚ : - ਵਰਿੰਦਰ ਕੌਰ ਰੰਧਾਵਾ, ਜੈਤੋ ਸਰਜਾ
Sun 9 Dec, 2018 0ਮੈਨੂੰ ਦਾਜ ਵਿਚ ਦੇਵੀਂ ਨਾ ਤੂੰ ਕਾਰ ਬਾਬਲਾ,
ਬਸ ਵਿਦਿਆ ਦਾ ਕਰ ਦੇ ਉਪਕਾਰ ਬਾਬਲਾ।
ਛੇਤੀਂ ਕਰੀਂ ਨਾ ਵਿਚਾਰ, ਵਿਆਹ ਦੇ ਕਾਜ ਵਾਲਾ ਤੂੰ।
ਦਿਲੋਂ ਕੱਢ ਦੇ ਖ਼ਿਆਲ, ਮੇਰੇ ਦਾਜ ਵਾਲਾ ਤੂੰ।
ਤੇਰੇ ਵਿਹੜੇ ਦੀ ਹਾਂ ਕੂੰਜੋਂ ਵਿਛੜੀ ਡਾਰ ਬਾਬਲਾ,
ਬਸ ਵਿਦਿਆ ਦਾ.......
ਡੋਲੀ ਪਾ ਕੇ ਮੈਨੂੰ, ਫ਼ਰਜ਼ ਨਿਭਾ ਦਏਂਗਾ ਤੂੰ।
ਦੁਨੀਆਂਦਾਰੀ ਵਾਲਾ ਕਰਜ਼ ਚੁਕਾ ਦਏਂਗਾ ਤੂੰ।
ਤੇਰੀ ਪੱਗ ਲਈ ਹਰ ਸੁੱਖ ਦਿਆਂ ਵਿਸਾਰ ਬਾਬਲਾ,
ਬਸ ਵਿਦਿਆ ਦਾ.......
ਬਿਨ ਵਿਦਿਆ ਮੈਨੂੰ ਸਹਿਮੀ ਜਹੀ ਰਹਿਣਾ ਪਵੇ ਨਾ।
ਦੁੱਖ 'ਰੰਧਾਵਾ' ਨੂੰ ਅਨਪੜ੍ਹਾਂ ਵਾਲਾ ਸਹਿਣਾ ਪਵੇ ਨਾ।
ਤੇਰੀ ਧੀ ਦਾ ਹੋਵੇ ਸਹੁਰੀਂ ਸਤਿਕਾਰ ਬਾਬਲਾ,
ਬਸ ਵਿਦਿਆ ਦਾ.......
- ਵਰਿੰਦਰ ਕੌਰ ਰੰਧਾਵਾ, ਜੈਤੋ ਸਰਜਾ, (ਬਟਾਲਾ)।
ਮੋਬਾਈਲ: 96468-52416
Comments (0)
Facebook Comments (0)