ਕਵਿਤਾ *ਚਿੜੀ ਦੇ ਦੁਖ* ਲੇਖਕ :- ਗੁਰਦਰਸ਼ਨ ਸਿੰਘ ਮਾਵੀ
Sun 12 Aug, 2018 0ਇਕ ਦਿਨ ਪਿੰਡ ਜਾਣਾ ਪੈ ਗਿਆ
ਚਿੜੀ ਦੇ ਕੋਲ ਮੈਂ ਬਹਿ ਗਿਆ
ਸ਼ਹਿਰ ਵਲੋਂ ਕਿਉਂ ਮੂੰਹ ਨੇ ਮੋੜੇ
ਪਿੰਡਾਂ ਵਿਚ ਵੀ ਦਿਸਦੇ ਥੋੜੇ
ਉਸ ਨੇ ਵਿਥਿਆ ਦੱਸੀ ਸਾਰੀ
ਚਿੜੀਆਂ, ਕੁੜੀਆਂ ਨੂੰ ਜਾਂਦੇ ਮਾਰੀ
ਸਾਨੂੰ ਅੰਦਰ ਵੜਨ ਨਹੀਂ ਦਿੰਦੇ
ਨਿਰਮੋਹੇ ਬਣ ਗਏ, ਹੁਣ ਦੇ ਬੰਦੇ
ਪਿੰਡ ਦੇ ਲੋਕ ਕੁਝ ਕੁ ਭੋਲੇ
ਲੱਭ ਜਾਂਦੇ ਸਾਨੂੰ ਕੰਧਾਂ-ਕੌਲੇ
ਅਜੇ ਵੀ ਕੋਈ ਦਾਣੇ ਪਾਉਂਦਾ
ਪਾਣੀ ਧਰਦਾ, ਪੁੰਨ ਕਮਾਉਂਦਾ
ਫਿਰਦੀ ਦੁਨੀਆਂ ਸ਼ਹਿਰ 'ਚ ਭੱਜੀ
ਖੜਕੇ ਨੇ ਸਾਡੀ ਜਾਨ ਹੀ ਕੱਢੀ
ਬਿਜਲੀ ਤਾਰਾਂ, ਸਾਨੂੰ ਮਾਰਨ
ਭਜਦੇ ਲੋਕ ਸਾਨੂੰ ਲਿਤਾੜਨ
ਕੋਈ ਕਿਸੇ ਤੇ ਤਰਸ ਨਹੀਂ ਕਰਦਾ
ਪਸ਼ੂ-ਪੰਛੀਆਂ ਲਈ ਹਾਅ ਨਾ ਭਰਦਾ
ਰੁੱਖ ਵੱਢ ਤੇ ਸ਼ਹਿਰ 'ਚ ਸਾਰੇ
ਸਾਡੇ ਸੀ ਉਹ ਬੜੇ ਸਹਾਰੇ
ਸਾਡੀ ਬੋਲੀ ਨਾ ਕੋਈ ਜਾਣੇ
ਕੋਈ ਨਾ ਸਾਡੇ ਦੁੱਖ ਪਛਾਣੇ
ਮਾਵੀ ਨੇ ਅੱਜ ਸਮਝੀ ਬੋਲੀ
ਦੁੱਖਾਂ ਦੀ ਪੋਟਲੀ ਚਿੜੀ ਨੇ ਫੋਲੀ
ਸਾਰੇ ਰੱਖੀਏ ਸੱਭ ਦਾ ਧਿਆਨ
ਰੁੱਖ ਜਾਨਵਰ ਸਾਡੀ ਜਿੰਦ ਤੇ ਜਾਨ।
ਗੁਰਦਰਸ਼ਨ ਸਿੰਘ ਮਾਵੀ, ਸੰਪਰਕ : 98148-51298
Comments (0)
Facebook Comments (0)