
ਰੂਹਾਂ ਵਾਲਾ ਗੀਤ -------------ਸੁਖਦੀਪ ਕੌਰ
Tue 2 Apr, 2019 0
ਰੂਹਾਂ ਵਾਲਾ ਗੀਤ -------------ਸੁਖਦੀਪ ਕੌਰ
ਬੜੇ ਚਿਰਾਂ ਬਾਅਦ ਅੱਜ਼ ਹੋੲਿਅਾ ਸਾਡਾ ਮੇਲ ਵੇ
ਚੁੱਕ ਲੈ ਰਬਾਬ ਕੋੲੀ ਸੱਚਾ ਸੁਰ ਦੇਵੀਂ ਛੇੜ ਵੇ
ਦਿਲਾਂ ਵਾਲੀ ਪਿਅਾਸ ਬੁਝਾ ਮਹਿਰਮਾ ਵੇ
ਕੋੲੀ ਰੂਹਾਂ ਵਾਲਾ ਗੀਤ ਸੁਣਾ ਮਹਿਰਮਾ ਵੇ ...
ਤੇਰੇ ਗੀਤ ਦਿੰਦੇ ਮੇਰੀ ਰੂਹ ਨੂੰ ਸਕੂਨ ਵੇ
ਦਿਲ ਤੋੜਨਾ ੲੇ ਸੱਜਣਾ ਕਿੱਥੋਂ ਦਾ ਕਾਨੂੰਨ ਵੇ
ਤੂੰ ਰਾਗ ਮਲਹਾਰ ਤਾਂ ਵਾਲਾ ਲਾ ਮਹਿਰਮਾ ਵੇ
ਕੋੲੀ ਰੂਹਾਂ ਵਾਲਾ ਗੀਤ ਸੁਣਾ ਮਹਿਰਮਾ ਵੇ...
ਥਲਾਂ ਵਿਚ ਰੋਲਤੀ ਮੈਂ ਚੜਦੀ ਜਵਾਨੀ ਵੇ
ਤੇਰੀ ਹੀ ਤਾਂ ਸੱਜਣਾ ਮੈਂ ਮੰਨੀ ਮਨਮਾਨੀ ਵੇ
ੲਿਕ ਅੱਧ ਬੋਲ ਤਾਂ ਪੁਗਾ ਮਹਿਰਮਾ ਵੇ
ਕੋੲੀ ਰੂਹਾਂ ਵਾਲਾ ਗੀਤ ਸੁਣਾ ਮਹਿਰਮਾ ਵੇ....
ਬੋਲ ਤੇਰੇ ਸੁਣ ਮੇਰੀ ਰੂਹ ਜਾਂਦੀ ਠਰ ਵੇ
ਤੇਰੇ ਬਾਜ਼ੋਂ ਸੱਜਣਾ ਮੈਂ ਤਾਂ ਜਾਣਾ ਮਰ ਵੇ
ਮਰਦੀ ਨੂੰ ਮੈਨੂੰ ਤੂੰ ਬਚਾ ਮਹਿਰਮਾ ਵੇ
ਕੋੲੀ ਰੂਹਾਂ ਵਾਲਾ ਗੀਤ ਸੁਣਾ ਮਹਿਰਮਾ ਵੇ
ਕੋੲੀ ਰੂਹਾਂ ਵਾਲਾ ਗੀਤ ਸੁਣਾ ਮਹਿਰਮਾ ਵੇ
ਸੁਖਦੀਪ ਕੌਰ
Comments (0)
Facebook Comments (0)