
ਮਿੰਨੀ ਕਹਾਣੀ ----ਇੱਜ਼ਤ------ਅਗਿਆਤ
Wed 20 Mar, 2019 0
ਮਿੰਨੀ ਕਹਾਣੀ ----ਇੱਜ਼ਤ------ਅਗਿਆਤ
ਆਪਣੇ ਅਫ਼ਸਰ ਦੀ ਵਿਦਾਇਗੀ ਪਾਰਟੀ ਤੇ ਬੋਲਦੀਆਂ ਇੱਕ ਮੁਲਾਜ਼ਮ ਨੇ ਆਪਣੇ ਅਫ਼ਸਰ ਦੀ ਤਰੀਫ਼ ਕਰਦਿਆ ਕਿਹਾ ਕੇ ਮੈਨੂੰ ਬਹੁਤ ਸਾਲ ਹੋ ਗਏ ਸਾਹਿਬ ਨਾਲ ਕੰਮ ਕਰਦਿਆ ਪਰ ਅੱਜ ਤੱਕ ਇੱਕ ਵਾਰੀ ਵੀ ਇਨ੍ਹਾਂ ਨੂੰ ਆਪਣੇ ਸਟਾਫ ਤੇ ਗੁੱਸਾ ਕਰਦਿਆ ਨਹੀ ਵੇਖਿਆ ਭਾਵੇ ਕਿਸੇ ਨੇ ਕਿੰਨ੍ਹੀ ਵੀ ਗਲਤੀ ਕਿਉ ਨਾ ਕੀਤੀ ਹੋਵੇ । ਜਦੋਂ ਅਖੀਰ ਵਿੱਚ ਉਸ ਰਿਟਾਇਰ ਅਫ਼ਸਰ ਦੇ ਬੋਲਣ ਦੀ ਵਾਰੀ ਆਈ ਉਸ ਨੇ ਕਿਹਾ ਮੇਰੇ ਪਿਤਾ ਜੀ ਵੀ ਨੌਕਰੀ ਕਰਦੇ ਸਨ ਤੇ ਉਹ ਬਹੁਤ ਮਾਮੂਲੀ ਆਹੁਦੇ ਤੇ ਸਨ ਪਰ ਘਰ ਪਰਿਵਾਰ ਅੱਤੇ ਹੋਰ ਰਿਸ਼ੇਦਾਰਾ ਵਿੱਚ ਉਨ੍ਹਾਂ ਦੀ ਬਹੁਤ ਇਜੱਤ ਸੀ ਕਿਉਕੀ ਉਹ ਬਹੁਤ ਸਿਆਣੇ ਇੰਨਸਾਨ ਸਨ ਤੇ ਸਭ ਨੂੰ ਚੰਗੀ ਰਾਏ ਦਿੰਦੇ ਸਨ।ਇੱਕ ਦਿਨ ਮੈ ਪਿਤਾ ਜੀ ਦੇ ਦਫਤਰ ਕਿਸੇ ਕੰਮ ਚਲਾ ਗਿਆ ਪਿਤਾ ਜੀ ਆਪਣੀ ਸੀਟ ਤੇ ਨਹੀ ਸਨ ਮੈ ਏਧਰ ਉਧਰ ਦੇਖਦਾ ਹੋਇਆ ਉਨ੍ਹਾਂ ਦੇ ਅਫ਼ਸਰ ਦੇ ਕਮਰੇ ਕੋਲ ਪਹੁੱਚ ਗਿਆ ਤਾ ਮੈ ਸੁਣੀਆ ਅਫ਼ਸਰ ਉੱਚੀ ਉੱਚੀ ਬੋਲ ਰਿਹਾ ਸੀ ਮੈ ਖਿੜਕੀ ਚੋ ਦੇਖਿਆ ਉਹ ਮੇਰੇ ਪਿਤਾ ਜੀ ਤੇ ਚਿੱਲਾ ਰਿਹਾ ਸੀ ਤੇ ਪਿਤਾ ਜੀ ਆਪਣੀ ਗਲ਼ਤੀ ਲਈ ਹੱਥ ਜੋੜ ਕੇ ਮੁਆਫੀ ਮੰਗ ਰਹੇ ਸਨ। ਮੈ ਚੁਪਚਾਪ ਵਾਪਿਸ ਆ ਗਿਆ ਪਿਤਾ ਜੀ ਨੂੰ ਬਿਨ੍ਹਾਂ ਮਿਲੇ ਹੀ ਤੇ ਕਦੇ ਵੀ ਇਸ ਗੱਲ ਦਾ ਜਿੱਕਰ ਕਿਸੇ ਕੋਲ ਨਹੀ ਕੀਤਾ ਸੀ।ਉਸ ਦਿਨ ਤੋ ਬਾਅਦ ਇੱਕ ਤਾ ਇਹ ਅਹਿਸਾਸ ਹੋਇਆ ਕੇ ਪਿਤਾ ਜੀ ਸਾਡੇ ਪਰੀਵਾਰ ਲਈ ਕੀ ਕੀ ਸਹਿਣ ਕਰਦੇ ਨੇ ਤੇ ਦੂਸਰਾ ਇਹ ਸੋਚਿਆ ਜੇ ਕਦੇ ਅਫ਼ਸਰ ਬਣਿਆ ਤਾ ਕਦੇ ਵੀ ਆਪਣੇ ਸਟਾਫ ਤੇ ਇਸ ਤਰਾ ਗੁੱਸਾ ਨਹੀ ਕਰੁਗਾ।ਕਿਉਕੀ ਹਰ ਆਦਮੀ ਭਾਵੇ ਮਜਦੂਰ ਹੀ ਕਿਉ ਨਾ ਹੋਵੇ ਉਸ ਦੀ ਆਪਣੇ ਪਰੀਵਾਰ ਵਿੱਚ ਇਜੱਤ ਹੁਦੀ ਹੈ।
Comments (0)
Facebook Comments (0)