ਝੋਨਾ ਵਾਹੁਣ ਆਈ ਟੀਮ ਨੂੰ ਬੇਰੰਗ ਮੋੜਿਆ
Wed 13 Jun, 2018 0ਵਲਟੋਹਾ 12 ਜੂਨ (ਗੁਰਮੀਤ ਸਿੰਘ )
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਸਕੱਤਰ ਡਾ: ਸੁਖਵੰਤ ਸਿੰਘ ਵਲਟੋਹਾ,ਬਖਸ਼ੀਸ਼ ਸਿੰਘ ਬਹਾਦਰ ਨਗਰ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਪਿੰਡ ਬਹਾਦਰ ਨਗਰ ਵਿਚ ਵਿਸ਼ਾਲ ਇਕੱਠ ਕਰਕੇ ਕਿਸਾਨ ਦੇ ਲਾਏ ਝੋਨੇ ਦੀ ਰਾਖੀ ਕਰਦਿਆਂ ਖੇਤੀਬਾੜੀ ਮਹਿਕਮੇ ਦੀ ਟੀਮ ਜੋ ਸਰਕਾਰ ਦੇ ਹੁਕਮਾਂ ਨਾਲ ਕਾਰਵਾਈ ਕਰਕੇ ਝੋਨਾ ਵਾਹੁਣ ਆਈ ਸੀ ਨੂੰ ਬੇਰੰਗ ਵਾਪਿਸ ਮੋੜ ਦਿੱਤਾ। ਇਸ ਮੌਕੇ ਕਿਸਾਨਾਂ ਨੇ ਪੰਜਾਬੋਂ ਸਰਕਾਰ ਅਤੇ ਮਹਿਕਮੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਅਗਗੋਆਂ ਨੇ ਕਿਹਾ ਕਿ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦਾ ਸਟੈਂਡ ਹੈ ਕਿ ਪੰਜਾਬ ਵਿਚ ਝੋਨਾ 1 ਜੂਨ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ ਅਤੇ ਵੀਹ ਜੂਨ ਤੋਂ ਬਾਅਦ ਲੱਗੇ ਝੋਨੇ ਵਿਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ ਉਸ ਵੇਲੇ ਸਰਕਾਰ ਤੇ ਪ੍ਰਾਈਵੇਟ ਏਜੰਸੀਆਂ ਨਮੀ ਦੇ ਭਾਣੇ ਝੋਨਾ ਖਰੀਦਣ ਤੋਂ ਇਨਕਾਰ ਕਰਦੀਆਂ ਹਨ ਤੇ ਨਮੀ ਦੇ ਨਾਮ ਤੇ ਕਿਸਾਨਾਂ ਦੀ ਮੰਡੀਆਂ ਵਿਚ ਲੁੱਟ ਖਸੁੱਟ ਹੁੰਦੀ ਹੈ। ਓਹਨਾ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਖੱਜਲ ਖੁਆਰ ਕਰਕੇ ਝੋਨੇ ਦੀ ਫਸਲ ਤੋਂ ਭਜਾਉਣਾ ਚਾਹੁੰਦੀ ਹੈ ਪਰ ਸਰਕਾਰ ਦੀ ਇਸ ਨੀਤੀ ਨੂੰ ਸਫਲ ਨਹੀਂ ਹੋਣ ਦੇਣਗੀਆਂ। ਇਸ ਮੌਕੇ ਰੇਸ਼ਮ ਸਿੰਘ,ਗੁਲਜ਼ਾਰ ਸਿੰਘ,ਅਵਤਾਰ ਸਿੰਘ,ਲਖਵੰਤ ਸਿੰਘ,ਹਰਦਿਆਲ ਸਿੰਘ,ਬਿੱਕਰ ਸਿੰਘ,ਜਰਨੈਲ ਸਿੰਘ,ਖੜਕ ਸਿੰਘ,ਅਵਤਾਰ ਸਿੰਘ,ਬਲਜੀਤ ਸਿੰਘ ,ਰਾਮੂਵਾਲਾ ਆਦਿ ਹਾਜ਼ਰ ਸਨ.
Comments (0)
Facebook Comments (0)