ਖੁਸ਼ਹਾਲੀ ਦੇ ਰਾਖਿਆਂ ਵੱਲੋਂ ਵੱਖ ਵੱਖ ਵਿਸਿ਼ਆਂ `ਤੇ ਸੀ.ਡੀ.ਪੀ.ਓ. ਨਾਲ ਕੀਤਾ ਵਿਚਾਰ ਵਟਾਂਦਰਾ।

ਖੁਸ਼ਹਾਲੀ ਦੇ ਰਾਖਿਆਂ ਵੱਲੋਂ ਵੱਖ ਵੱਖ ਵਿਸਿ਼ਆਂ `ਤੇ ਸੀ.ਡੀ.ਪੀ.ਓ. ਨਾਲ ਕੀਤਾ ਵਿਚਾਰ ਵਟਾਂਦਰਾ।

ਚੋਹਲਾ ਸਾਹਿਬ 26 ਮਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਜੀ.ਓ.ਜੀ.ਕਰਨਲ ਅਮਰਜੀਤ ਗਿੱਲ ਦੇ ਆਦੇਸ਼ਾਂ ਅਨੁਸਾਰ  ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਵੱਲੋਂ ਸੀ.ਡੀ.ਪੀ.ਓ ਮੈਡਮ ਪਰਮਜੀਤ ਕੌਰ  ਨੌਸ਼ਹਿਰਾ ਪੰਨੂਆਂ  ਨਾਲ ਮੀਟਿੰਗ ਕੀਤੀ ਗਈ ਅਤੇ ਇਸ ਦੌਰਾਨ ਵੱਖ ਵੱਖ ਵਿਸਿ਼ਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਮੇਜਰ ਹਰਦੀਪ ਸਿੰਘ ਨੇ ਦੱਸਿਆਕਿ ਇਸ ਮੀਟਿੰਗ ਵਿੱਚ ਆਂਗਨਵਾੜੀ ਮੁਲਾਜ਼ਮ ਵੀ ਹਾਜ਼ਰ ਸਨ।ਉਹਨਾਂ ਕਿਹਾ ਕਿ ਇਸ ਮੀਟਿੰਗ ਵਿਚ ਆਂਗਨਵਾੜੀ ਸੈਂਟਰਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਰਾਸ਼ਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਦੌਰਾਨ ਫੈਸਲਾ ਹੋਇਆ ਕਿ ਕੋਈ ਵੀ ਮੈਡਮ ਆਪਣੇ ਘਰ ਰਾਸ਼ਨ ਨਹੀਂ ਲੈ ਕੇ ਜਾਵੇਗੀ। ਇਸਦੇ ਨਾਲ ਹੀ ਬਾਲ ਵਿਕਾਸ ਪ੍ਰੋਜੈਕਟ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਅਤੇ ਸੀ.ਡੀ.ਪੀ.ਓ ਮੈਡਮ ਨੇ ਆਂਗਨਵਰੀ ਸੈਂਟਰ ਪਿੰਡ ਜੌੜਾ ਵਿਖੇ ਪਾਉਦੇ ਲਗਾਏ।ਇਸ ਸਮੇਂ  ਕੈਪਟਨ ਮੇਵਾ ਸਿੰਘ , ਕੈਪਟਨ ਬਲਬੀਰ ਸਿੰਘ ਪੰਨੂ , ਚੂਹੜ ਸਿੰਘ ,  ਮਹਿੰਦਰ ਸਿੰਘ , ਸੂਬੇਦਾਰ ਮੇਜਰ ਹਰਦੀਪ ਸਿੰਘ ਚੋਹਲਾ ਸਾਹਿਬ , ਗੁਰਲਾਲ ਸਿੰਘ ਆਮ ਆਦਮੀ ਪਾਰਟੀ , ਅਮਨਦੀਪ ਕੌਰ ਰਸੂਲਪੁਰ , ਰਣਜੀਤ ਕੌਰ , ਰਾਜਵਿੰਦਰ ਕੌਰ , ਰਾਜਵੰਤ ਕੌਰ , ਬਿਮਲਾ ਦੇਵੀ ਮੌਕੇ ਤੇ ਹਾਜਰ ਸਨ।