ਸਿਹਤ ਮੁਲਾਜ਼ਮਾਂ ਵੱਲੋਂ ਦੁਕਾਨਦਾਰਾਂ ਅਤੇ ਖੋਖਾ ਮਾਲਕਾਂ ਦੇ ਤੰਬਾਕੂ ਦੇ ਚਲਾਨ ਕੱਟੇ।

ਸਿਹਤ ਮੁਲਾਜ਼ਮਾਂ ਵੱਲੋਂ ਦੁਕਾਨਦਾਰਾਂ ਅਤੇ ਖੋਖਾ ਮਾਲਕਾਂ ਦੇ ਤੰਬਾਕੂ ਦੇ ਚਲਾਨ ਕੱਟੇ।

ਚੋਹਲਾ ਸਾਹਿਬ 26 ਮਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾ: ਸੀਮਾ ਅਤੇ ਜਿਲ੍ਹਾ ਸਿਹਤ ਅਫਸਰ ਡਾ: ਸੁਖਬੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਵਾਈ ਹੇਠ ਵੱਖ ਵੱਖ ਸੈਂਟਰਾਂ ਚੋਹਲਾ ਸਾਹਿਬ,ਮਰਹਾਣਾ,ਫਤਿਹਾਬਾਦ,ਡੇਅਰਾ ਸਾਹਿਬ ਵਿਖੇ ਦੁਕਾਨਦਾਰਾਂ ਅਤੇ ਖੋਖਾ ਮਾਲਕਾਂ ਦੇ ਕੌਟਪਾ ਐਕਟ ਅਧੀਨ ਤੰਬਾਕੂ ਵੇਚਣ ਦੇ ਚਲਾਨ ਕੱਟੇ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਹੈਲਥ ਇੰਸਪੈਕਟਰ,ਰਾਜੀਵ ਕੁਮਾਰ ਭਗਤ ਸਿਹਤ ਕਰਮਚਾਰੀ,ਬਰਿੰਦਰ ਸਿੰਘ ਖਾਲਸਾ ਐਸ.ਆਈ,ਪਰਮਿੰਦਰ ਢਿਲੋਂ,ਕੰਵਲਜੀਤ ਸਿੰਘ,ਗੁਰਦਿਆਲ ਸਿੰਘ,ਪਰਮਜੀਤ ਸਿੰਘ,ਸਰਬਜੀਤ ਸਿੰਘ ਹੈਲਥ ਇੰਸਪੈਕਟਰ,ਅਮਨਦੀਪ ਸਿੰਘ ਆਦਿ ਨੇ ਸਾਂਝੇ ਰੂਪ ਵਿੱਚ ਦੱਸਿਆਂ ਕਿ ਉਹਨਾਂ ਦੀਆਂ ਟੀਮਾਂ ਵੱਲੋਂ ਅੱਜ ਵੱਖ ਵੱਖ ਪਿੰਡਾਂ ਵਿਖੇ ਪਹੁੰਚਕੇ ਦੁਕਾਨਦਾਰਾਂ ਅਤੇ ਖੋਖਾ ਮਾਲਕਾਂ ਦੇ ਤੰਬਾਕੂ ਦੇ ਚਲਾਨ ਕੱਟੇ ਗਏ ਹਨ ਅਤੇ ਸਖਤ ਤਾੜਨਾ ਕੀਤੀ ਗਈ ਕਿ ਉਹ ਅੱਗੇ ਤੋਂ ਅਜਿਹਾ ਨਾ ਕਰਨ।ਉਹਨਾਂ ਦੱਸਿਆ ਕਿ ਦੁਕਾਨਦਾਰ ਬਿਨਾਂ ਚੇਤਾਵਨੀ ਵਾਲੇ ਸਿਗਰਟ ਅਤੇ ਖੁਸ਼ਬੂਦਾਰ ਤੰਬਾਕੂ ਵੇਚ ਰਹੇ ਸਨ ਜਿੰਨਾਂ ਦੇ ਮੌਕੇ ਤੇ ਚਲਾਨ ਕੱਟੇ ਗਏ ਹਨ।ਇਸ ਸਮੇਂ ਹੈਲਥ ਇਸੰਪੈਕਟਰ ਬਿਹਾਰੀ ਲਾਲ,ਸਤਨਾਮ ਸਿੰਘ ਮੁੰਡਾ ਪਿੰਡ,ਜਸਵਿੰਦਰ ਸਿੰਘ ,ਸੁਖਦੀਪ ਸਿੰਘ ,ਬਲਰਾਜ ਸਿੰਘ,ਰਜਿੰਦਰ ਸਿੰਘ ਆਦਿ ਹਾਜ਼ਰ ਸਨ।