
ਚੰਬਾ ਕਲਾ ‘ਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ।
Tue 24 Dec, 2019 0
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 24 ਦਸੰਬਰ 2019
ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਥੋ ਨੇੜਲੇ ਪਿੰਡ ਚੰਬਾਂ ਕਲ੍ਹਾਂ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਹਜ਼ੂਰੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੇ ਸਵਾਗਤ ਲਈ ਸਾਰੇ ਪਿੰਡ ਦੀਆਂ ਗਲੀਆਂ ਰਸਤਿਆਂ ਦੀ ਸੰਗਤਾ ਵੱਲੋ ਸਫਾਈ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਰਸਤੇ ਵਿੱਚ ਵੱਖ-ਵੱਖ ਧਾਰਮਿਕ ਅਸਥਾਨਾਂ ‘ਤੇ ਪਿੰਡ ਵਾਸੀਆਂ ਨੇ ਥਾਂ-ਥਾਂ ‘ਤੇ ਤਰੁ੍ਹਾਂ-ਤਰ੍ਹਾਂ ਦੇ ਪਕਵਾਨਾ ਦੇ ਲੰਗਰ ਵੀ ਸੰਗਤਾਂ ਲਈ ਲਾਏ ਗਏ। ਨਗਰ ਕੀਰਤਨ ਦੌਰਾਨ ਸੰਗਤਾਂ ਸਤਿਨਾਮ ਵਾਹਿਗੁਰੁ ਦਾ ਜਾਪ ਕਰਦੀਆਂ ਰਹੀਆਂ। ਇਸ ਮੌਕੇ ਪਿੰਡ ਚੰਬਾਂ ਕਲਾਂ ਦੇ ਸਰਪੰਚ ਮਹਿੰਦਰ ਸਿੰਘ ਚੰਬਾ, ਪਿੰਡ ਚੰਬਾ ਹਵੇਲੀਆਂ ਦੇ ਸਰਪੰਚ ਧਰਮ ਸਿੰਘ ਸ਼ਾਹ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਹਰਪ੍ਰੀਤ ਸਿੰਘ, ਕਿਸਾਨ ਆਗੂ ਪ੍ਰਗਟ ਸਿੰਘ ਚੰਬਾਂ ਅਤੇ ਪਿੰਡ ਦੇ ਨੰਬਰਦਾਰ ਗੁਰਨਾਮ ਸਿੰਘ ਨੇ ਪੰਜ ਪਿਆਰਿਆਂ ਨੂੰ ਜੈਕਾਰਿਆਂ ਦੀ ਗੂੰਜ ‘ਚ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਗਲਾਂ ‘ਚ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਉਕਤ ਪਿੰਡ ਦੇ ਪਤਵੰਤਿਆਂ ਤੋ ਇਲਾਵਾ ਖਜ਼ਾਨ ਸਿੰਘ ਚੰਬਾਂ ਪ੍ਰਧਾਨ ਯੂਥ ਕਾਂਗਰਸ,ਕੁਲਵੰਤ ਸਿੰਘ ਕੰਤਾ, ਗਰਚੇਤਨ ਸਿੰਘ ਮੈਬਰ, ਗੁਰਸੇਵਕ ਸਿੰਘ, ਸੁਖਬੀਰ ਸਿੰਘ ਮੈਬਰ, ਬਲਜਿੰਦਰ ਸਿੰਘ ਮੈਬਰ ਪੰਚਾਇਤ ਆਦਿ ਨੇ ਵੀ ਸਾਰਾ ਦਿਨ ਹਾਜ਼ਰੀਆਂ ਭਰੀਆਂ।
Comments (0)
Facebook Comments (0)