ਆਸਟ੍ਰੇਲੀਆ ਵਨਡੇ ਲਈ ਭਾਰਤੀ ਟੀਮ ਦਾ ਐਲਾਨ

ਆਸਟ੍ਰੇਲੀਆ ਵਨਡੇ ਲਈ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ: ਅਗਲੇ ਮਹੀਨੇ ਸ਼੍ਰੀਲੰਕਾ ਖਿਲਾਫ਼ ਹੋਣ ਵਾਲੀ ਟੀ-20 ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਸੀਰੀਜ਼ ਵਿੱਚ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਆਰਾਮ ਦਿੱਤਾ ਗਿਆ ਹੈ । ਸ਼੍ਰੀਲੰਕਾ ਖਿਲਾਫ਼ ਹੋਣ ਵਾਲੀ ਸੀਰੀਜ਼ ਲਈ ਸ਼ਿਖਰ ਧਵਨ ਦੀ ਟੀਮ ਵਿੱਚ ਵਾਪਸੀ ਹੋਈ ਹੈ ।

 

India squad Sri Lanka Australia series

 

ਚੋਣ ਕਮੇਟੀ ਦੇ ਪ੍ਰਧਾਨ ਐੱਮ. ਐੱਸ. ਕੇ. ਪ੍ਰਸ਼ਾਦ ਵੱਲੋਂ 5 ਮੈਂਬਰੀ ਕਮੇਟੀ ਦੀ ਬੈਠਕ ਤੋਂ ਬਾਅਦ ਹੀ ਟੀਮ ਦਾ ਐਲਾਨ ਕੀਤਾ ਗਿਆ ਹੈ । ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਅਗਲੇ ਮਹੀਨੇ ਘਰੇਲੂ ਸਰਜ਼ਮੀਂ 'ਤੇ ਸ਼੍ਰੀਲੰਕਾ ਖਿਲਾਫ਼ ਹੋਣ ਵਾਲੇ ਟੀ-20 ਤੇ ਆਸਟ੍ਰੇਲਿਆ ਖਿਲਾਫ਼ ਹੋਣ ਵਾਲੀ ਵਨਡੇ ਸੀਰੀਜ਼ ਲਈ ਸੋਮਵਾਰ ਨੂੰ ਭਾਰਤੀ ਟੀਮ ਦਾ ਐਲਾਨ ਹੋਇਆ ਹੈ ।

 

India squad Sri Lanka Australia series

 

ਬੁਮਰਾਹ ਦੀ ਵੀ ਪਿੱਠ ਵਿੱਚ ਸਟ੍ਰੇਸ ਫ੍ਰੈਕਚਰ ਕਰਕੇ ਟੀਮ ਤੋਂ ਬਾਹਰ ਸੀ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ ਵੈਸਟਇੰਡੀਜ਼ ਖਿਲਾਫ ਦੂਜੇ ਮੈਚ ਤੋਂ ਪਹਿਲਾਂ ਪ੍ਰੈਕਟਿਸ ਕਰਦੇ ਵੇਖਿਆ ਗਿਆ ਸੀ । ਭਾਰਤੀ ਟੀਮ 5 ਜਨਵਰੀ ਤੋਂ ਸ਼੍ਰੀਲੰਕਾ ਖਿਲਾਫ਼ 3 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ, ਜਦਕਿ ਆਸਟ੍ਰੇਲੀਆ ਖਿਲਾਫ਼ 3 ਵਨਡੇ ਕੌਮਾਂਤਰੀ ਮੈਚਾਂ ਦੀ ਸੀਰੀਜ਼ 14 ਜਨਵਰੀ ਤੋਂ ਖੇਡੀ ਜਾਵੇਗੀ । ਦੱਸ ਦੇਈਏ ਕਿ ਸ਼੍ਰੀਲੰਕਾ ਤੇ ਆਸਟ੍ਰੇਲੀਆ ਦੀ ਟੀਮਾਂ ਸੀਰੀਜ਼ ਲਈ ਭਾਰਤ ਹੀ ਆਉਣਗੀਆਂ । ਦੋਵਾਂ ਸੀਰੀਜ਼ ਤੋਂ ਬਾਅਦ ਭਾਰਤੀ ਟੀਮ ਨਿਊਜ਼ੀਲੈਂਡ ਦੌਰੇ 'ਤੇ ਜਾਵੇਗੀ ।

ਟੀ-20 ਲਈ ਟੀਮ
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼ਿਵਮ ਦੁਬੇ, ਯੁਜਵਿੰਦਰ ਚਹਿਲ, ਕੁਲਦੀਪ ਯਾਦਵ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਨਵਦੀਪ ਸੈਣੀ, ਸ਼ਾਰਦੁਲ ਠਾਕੁਰ, ਮਨੀਸ਼ ਪਾਂਡੇ, ਵਾਸ਼ਿੰਗਟਨ ਸੁੰਦਰ ਅਤੇ ਸੰਜੂ ਸੈਮਸਨ ਸ਼ਾਮਿਲ ਹਨ ।

ਵਨਡੇ ਟੀਮ
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼ਿਵਮ ਦੁਬੇ, ਯੁਜਵਿੰਦਰ ਚਹਿਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਨਵਦੀਪ ਸੈਣੀ,ਸ਼੍ਰੇਅਸ ਅਈਅਰ, ਰਿਸ਼ਭ ਪੰਤ, ਰਵਿੰਦਰ ਜਡੇਜਾ ਸ਼ਾਰਦੁਲ ਠਾਕੁਰ, ਮਨੀਸ਼ ਪਾਂਡੇ ਅਤੇ ਸੰਜੂ ਸੈਮਸਨ ਸ਼ਾਮਿਲ ਹਨ ।