ਬਾਲੀਵੁੱਡ ਫਿਲਮਕਾਰ ਦਾ ਘਟੀਆ ਬਿਆਨ "ਔਰਤਾਂ ਨੂੰ ਬਲਾਤਕਾਰੀਆਂ ਨੂੰ ਦੇਣਾ ਚਾਹੀਦਾ ਹੈ ਸਹਿਯੋਗ" !
Fri 6 Dec, 2019 0ਇੱਕ ਬਾਲੀਵੁੱਡ ਫ਼ਿਲਮਕਾਰ ਜਿਸ ਦਾ ਨਾਮ ਡੇਨਿਅਲ ਸ਼ਰਵਣ ਹੈ ਨੇ ਰੇਪ ਪੀੜਤਾਂਵਾਂ ਨੂੰ ਲੈ ਕੇ ਇਕ ਘਟੀਆ ਬਿਆਨ ਦਿੱਤਾ ਹੈ। ਫਿਲਮ ਨਿਰਮਾਤਾ ਦੇ ਅਨੁਸਾਰ, 'ਔਰਤਾਂ ਨੂੰ ਆਪਣੇ ਨਾਲ ਕੰਡੋਮ ਰੱਖਣਾ ਚਾਹੀਦਾ ਹੈ ਅਤੇ ਬਲਾਤਕਾਰ' 'ਚ ਸਹਿਯੋਗ ਦੇਣਾ ਚਾਹੀਦਾ ਹੈ। ਇੱਕ ਨਿਊਜ਼ ਏਜੰਸੀ ਅਨੁਸਾਰ, ਸ਼ਰਵਣ ਨੇ ਫੇਸਬੁੱਕ 'ਤੇ ਕਿਹਾ ਕਿ ਔਰਤਾਂ ਨੂੰ ਪੁਲਿਸ ਬੁਲਾਉਣ ਦੀ ਬਜਾਏ ਕੰਡੋਮ ਨਾਲ ਰੱਖਣਾ ਚਾਹੀਦਾ ਹੈ ਅਤੇ ਆਪਣੀ ਜਾਨ ਬਚਾਉਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਨੂੰ ਬਲਾਤਕਾਰੀਆਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਬਲਾਤਕਾਰੀਆਂ ਨੂੰ ਕੰਡੋਮ ਦੇਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਮਾਰਿਆ ਨਾ ਜਾਵੇ। ਫ਼ਿਲਮ ਨਿਰਮਾਤਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਆਪਣਾ ਬਿਆਨ ਪੋਸਟ ਕਰਨ ਤੋਂ ਬਾਅਦ ਇਹ ਪੋਸਟ ਡਲੀਟ ਕਰ ਦਿੱਤੀ।
Comments (0)
Facebook Comments (0)