
ਨੀਰੂ ਬਾਜਵਾ ਅਪਣੀ ਕਸਰਤ ਵਾਲੀ ਵੀਡੀਓ ਨਾਲ ਛਾਈ ਸ਼ੋਸਲ ਮੀਡੀਆ ਉਤੇ
Sun 18 Nov, 2018 0
ਪਾਲੀਵੁੱਡ ਦਾ ਕੋਈ ਨਾ ਕੋਈ ਸਿਤਾਰਾ ਹਰ ਰੋਜ ਸ਼ੋਸਲ ਮੀਡੀਆ ਦੇ ਉਤੇ ਸੁਰਖਿਆਂ ਵਿਚ ਛਾਇਆ ਰਹਿੰਦਾ ਹੈ। ਹਰ ਕਿਸੇ ਨੂੰ ਲੱਗਦਾ ਹੈ ਸਾਡੀ ਵੀ ਜਿੰਦਗੀ ਇਸ ਤਰ੍ਹਾਂ ਦੀ ਹੋਵੇ। ਫਿਲਮੀ ਸਿਤਾਰਿਆਂ ਦੀ ਜ਼ਿੰਦਗੀ ਜਿੰਨ੍ਹੀ ਆਸਾਨ ਨਜ਼ਰ ਆਉਂਦੀ ਹੈ ਅਸਲ ਵਿਚ ਓਨੀਂ ਸੌਖੀ ਨਹੀਂ ਹੈ। ਫਿਲਮੀ ਸਿਤਾਰਿਆਂ ਨੂੰ ਅਪਣੀ ਸਿਹਤ ਦੇ ਨਾਲ-ਨਾਲ ਉਨ੍ਹਾਂ ਨੂੰ ਅਪਣੀ ਚਮਕ ਨੂੰ ਸਦਾ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਔਖੇ ਕੰਮ ਕਰਨੇ ਪੈਂਦੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪਾਲੀਵੁੱਡ ਫਿਲਮ ਇੰਡਸਟਰੀ ਦੀ ਰਾਣੀ ਨੀਰੂ ਬਾਜਵਾ ਦੀ ਜੋ ਅਪਣੀ ਤੰਦਰੁਸਤ ਤੇ ਫਿੱਟ ਸਿਹਤ ਲਈ ਰੋਜ਼ਾਨਾ ਕਸਰਤ ਕਰਦੀ ਹੈ।
ਇਹ ਕਸਰਤ ਹੀ ਹੈ, ਜੋ ਉਸ ਨੂੰ ਪਤਲੀ ਅਤੇ ਫਿੱਟ ਬਣਾ ਕੇ ਰੱਖਦੀ ਹੈ। ਨੀਰੂ ਬਾਜਵਾ ਜਿੰਮ ਵਿਚ ਜਾ ਕੇ ਕਸਰਤ ਤਾਂ ਕਰਦੀ ਹੀ ਹੈ ਪਰ ਉਸ ਨੂੰ ਦੌੜਨ ਦਾ ਵੀ ਖਾਸ ਸ਼ੌਂਕ ਹੈ। ਨੀਰੂ ਨੇ ਇਸ ਦਾ ਖੁਲਾਸਾ ਅਪਣੇ ਆਫੀਸ਼ੀਅਲ ਅਕਾਊਂਟ ਇੰਸਟਾਗ੍ਰਾਮ ਤੇ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਇਕ ਵੀਡੀਓ ਵੀ ਪਾਈ ਹੈ, ਜਿਸ ਵਿਚ ਉਹ ਦੌੜਦੀ ਨਜ਼ਰ ਆ ਰਹੀ ਹੈ। ਨੀਰੂ ਨੇ ਵੀਡੀਓ ਦੇ ਨਾਲ ਲਿਖਿਆ ਹੈ, ''ਦਿਨ ਦੀ ਸ਼ੁਰੂਆਤ ਜਿੰਮ ਤੋਂ ਹੀ ਹੁੰਦੀ ਹੈ ਤੇ ਜਿਸ ਦਿਨ ਮੈਂ ਜਿੰਮ ਨਹੀਂ ਜਾਂਦੀ ਉਸ ਦਿਨ ਮੈਨੂੰ ਲੱਗਦਾ ਹੈ ਕਿ ਮੇਰੇ ਦਿਨ ਦੀ ਸ਼ੁਰੂਆਤ ਨਹੀਂ ਹੋਈ।''
neerubajwa
Verified
•Follow
Click video for sound
220,222 views
-
neerubajwa
Ruuuuuuuuuuun Forest !!!! Keep running
Comments (0)
Facebook Comments (0)