ਧਾਰਮਿਕ ਮੁਕਾਬਲਿਆਂ ਵਿੱਚ ਸੰਤ ਬਾਬਾ ਤਾਰਾ ਸਿੰਘ ਖਾਲਸਾ ਸਕੂਲ, ਭੱਠਲ ਨੇ ਮਾਰੀਆਂ ਮੱਲਾਂ
Fri 10 Aug, 2018 0ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 9 ਅਗਸਤ 2018
ਸਿੱਖ ਮਿਸ਼ਨਰੀ ਕਾਲਜ , ਲੁਧਿਆਣਾ ਵੱਲੋਂ ਹਰ ਸਾਲ ਕਰਵਾਏ ਜਾਂਦੇ ਸਬਦ ਗਾਇਨ , ਲੈਕਚਰਾਰ , ਵਾਰਤਾਲਾਪ ਅਤੇ ਕਵਿਤਾ ਮੁਕਾਬਲਿਆ ਵਿਚ ਸੰਤ ਬਾਬਾ ਤਾਰਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਭੱਠਲ ਸਹਿਜਾ ਸਿੰਘ ਦੇ ਵਿਦਿਆਰਥੀਆਂ ਨੇ ਵਾਰਤਾਲਾਪ ਦੇ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਪਹਿਲਾ ਸਥਾਨ ਹਾਸਿਲ ਕੀਤਾ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ, ਦੇਵਿੰਦਰ ਸਿੰਘ ਜੀ ਅਤੇ ਪ੍ਰਿੰਸੀਪਲ ਮੈਡਮ ਕਰਮਜੀਤ ਕੌਰ ਜੀ ਨੇ ਬੱਚਿਆਂ ਦੀ ਹੋਂਸਲਾ ਅਫ਼ਜ਼ਾਈ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਸਮੇਂ ਸ: ਬਲਬੀਰ ਸਿੰਘ ਭੱਠਲ , ਸ: ਨਵਦੀਪ ਸਿੰਘ ,ਮੈਡਮ ਕੁਲਦੀਪ ਕੌਰ, ਮੈਡਮ ਗੁਰਪ੍ਰੀਤ ਕੌਰ, ਅਤੇ ਮੈਡਮ ਗੁਰਜੀਤ ਕੋਰ ਵੀ ਹਾਜਰ ਸਨ।
Comments (0)
Facebook Comments (0)