ਤਿੰਨ ਤਲਾਕ ਬਿੱਲ ਰਾਜ ਸਭਾ 'ਚ ਵੀ ਪਾਸ, ਜਾਣੋ ਤਿੰਨ ਤਲਾਕ ਬਾਰੇ ਇਹ ਖਾਸ ਗੱਲਾਂ
Wed 31 Jul, 2019 0ਇੱਕ ਝਟਕੇ ਵਿੱਚ ਦਿੱਤੇ ਜਾਣ ਵਾਲੇ ਤਿੰਨ ਤਲਾਕ ਨੂੰ ਅਪਰਾਧ ਐਲਾਨ ਕਰਨ ਵਾਲਾ ਬਿੱਲ ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿੱਚ ਵੀ ਪਾਸ ਹੋ ਗਿਆ ਹੈ। ਕਾਨੂੰਨ ਦੇ ਪੱਖ ਵਿੱਚ 99 ਅਤੇ ਵਿਰੋਧ ਵਿੱਚ 84 ਵੋਟਾਂ ਪਈਆਂ।
ਇਹ ਬਿੱਲ ਪਿਛਲੇ ਹਫ਼ਤੇ ਲੋਕ ਸਭਾ ਵਿੱਚ ਪਾਸ ਹੋਣ ਮਗਰੋਂ ਰਾਜ ਸਭਾ ਤੋਂ ਪਾਸ ਕਰਵਾਉਣਾ ਚੁਣੌਤੀ ਭਰਿਆ ਸਮਝਿਆ ਜਾ ਰਿਹਾ ਸੀ।
ਪਰ ਟੀਆਰਐੱਸ, ਜੇਡੀਯੂ ਅਤੇ ਏਆਈਡੀਐੱਮਕੇ ਦੇ ਵਾਕਆਊਟ ਕਰਨ ਤੋਂ ਬਾਅਦ ਸਰਕਾਰ ਮੁਸਲਮਾਨ ਮਹਿਲਾ ਵਿਆਹ ਅਤੇ ਅਧਿਕਾਰਾਂ ਦੀ ਰਾਖੀ) ਬਿੱਲ 2019 ਨੂੰ ਆਸਾਨੀ ਨਾਲ ਪਾਸ ਕਰਵਾਉਣ ਵਿੱਚ ਕਾਮਯਾਬ ਰਹੀ।
ਰਾਜ ਸਭਾ ਵਿੱਚ ਹਾਲੇ 241 ਮੈਂਬਰ ਹਨ ਪਰ ਜੇਡੀਯੂ ਅਤੇ ਏਆਈਡੀਐੱਮਕੇ ਦੇ ਵਾਕਆਊਟ ਕਰਨ ਤੋਂ ਬਾਅਦ ਮੌਜੂਦ ਮੈਂਬਰਾਂ ਦੀ ਗਿਣਤੀ 213 ਰਹਿ ਗਈ।
ਬਿੱਲ ਪਾਸ ਕਰਵਾਉਣ ਲਈ 107 ਮੈਬਰਾਂ ਦੀ ਲੋੜ ਸੀ ਅਤੇ ਰਾਜ ਸਭਾ ਵਿੱਚ ਮੌਜੂਦ ਐੱਨਡੀਏ ਦੇ ਮੈਂਬਰਾਂ ਦੀ ਗਿਣਤੀ ਵੀ 107 ਹੀ ਰਹਿ ਗਈ ਸੀ ਜਿਸ ਤੋਂ ਬਾਅਦ ਬਿੱਲ ਦਾ ਪਾਸ ਹੋਣਾ ਤੈਅ ਮੰਨਿਆ ਜਾ ਰਿਹਾ ਸੀ।
ਦੋਹਾਂ ਸਦਨਾਂ ਤੋਂ ਪਾਸ ਹੋਣ ਮਗਰੋਂ ਇਸ ਬਿੱਲ ਨੂੰ ਰਾਸ਼ਟਰਪਤੀ ਕੋਲ ਮਨਜ਼ੂਰੀ ਲਈ ਭੇਜਿਆ ਜਾਵੇਗਾ ਜਿਸਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ।
ਹੁਣ ਇਸ ਉੱਤੇ ਰਾਜ ਸਭਾ ਵਿੱਚ ਬਹਿਸ ਹੋਵੇਗੀ। ਜੇ ਇਹ ਉਥੋਂ ਪਾਸ ਹੋ ਗਿਆ ਤਾਂ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਕਾਨੂੰਨ ਬਣ ਜਾਵੇਗਾ।
ਬਹਿਸ ਵਿੱਚ ਹਿੱਸਾ ਲੈਂਦਿਆਂ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ, ''ਇਹ ਬਿੱਲ ਵਿਆਹ ਵਿੱਚ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਾਈ ਲਿਆਂਦਾ ਜਾ ਰਿਹਾ ਹੈ ਪਰ ਇਸਦਾ ਅਸਲ ਮਕਸਦ ਪਰਿਵਾਰਾਂ ਨੂੰ ਨਾਸ ਕਰਨਾ ਹੈ।''
'ਇੰਸਟੇਂਟ ਟ੍ਰਿਪਲ ਤਲਾਕ ਕੀ ਹੈ?'
ਤਲਾਕ-ਏ-ਬਿੱਦਤ ਜਾਂ ਇੰਸਟੇਂਟ ਤਲਾਕ ਦੁਨੀਆਂ ਦੇ ਬਹੁਤ ਘੱਟ ਦੇਸਾਂ ਵਿੱਚ ਚਲਨ ਵਿੱਚ ਹੈ। ਭਾਰਤ ਉਨ੍ਹਾਂ ਹੀ ਦੇਸਾਂ ਵਿੱਚੋਂ ਇੱਕ ਹੈ। ਇੱਕ ਝਟਕੇ ਵਿੱਚ ਤਿੰਨ ਵਾਰੀ ਤਲਾਕ ਕਹਿ ਕੇ ਵਿਆਹ ਤੋੜਨ ਨੂੰ ਤਲਾਕ-ਏ-ਬਿੱਦਤ ਕਹਿੰਦੇ ਹਨ।
ਟ੍ਰਿਪਲ ਤਲਾਕ ਲੋਕ ਬੋਲ ਕੇ, ਟੈਕਸਟ ਮੈਸੇਜ ਭੇਜ ਕੇ ਜਾਂ ਵਾਹਟਸਐਪ ਜ਼ਰੀਏ ਵੀ ਦੇਣ ਲੱਗੇ ਹਨ।
ਇਸ ਮਾਮਲੇ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਔਰਤਾਂ ਦੀਆਂ ਅਰਜ਼ੀਆਂ ਆਉਣ ਤੋਂ ਬਾਅਦ ਅਗਸਤ ਮਹੀਨੇ ਵਿੱਚ ਸੁਪਰੀਮ ਕੋਰਟ ਨੇ ਤਲਾਕ-ਏ-ਬਿੱਦਤ ਨੂੰ ਸੰਵਿਧਾਨ ਦੇ ਵਿਰੁੱਧ ਅਤੇ ਗੈਰ-ਕਨੂੰਨੀ ਐਲਾਨ ਦਿੱਤਾ ਸੀ।
Comments (0)
Facebook Comments (0)