ਸਰਹਾਲੀ ਕਲਾਂ ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਕੀਤਾ ਗਿਆ।
Wed 30 Oct, 2024 0ਚੋਹਲਾ ਸਾਹਿਬ 30 ਅਕਤੂਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਮਾਝੇ ਦੀਆਂ ਸੰਗਤਾਂ ਵਿੱਚ ਗੁਰਮਤਿ ਪ੍ਰਚਾਰ ਫੇਰੀ ਕਰ ਰਹੇ ਹਨ। ਅੱਜ ਸੰਗਤਾਂ ਦੇ ਸੱਦੇ ‘ਤੇ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਕਲਾਂ ਪਹੁੰਚੇ, ਜਿੱਥੇ ਸਮੂਹ ਨਗਰ ਨਿਵਾਸੀਆਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ‘ਤੇ ਸੰਗਤ ਦੇ ਇਕੱਠ ਵਿਚ ਬੋਲਦਿਆਂ ਗਿ। ਸੁਖਰਾਜ ਸਿੰਘ ਸਰਹਾਲੀ (ਕਥਾਵਾਚਕ, ਗੁ। ਸਾਹਿਬ ਪ੍ਰੀਤ ਨਗਰ, ਸੋਢਲ ਰੋਡ ਜਲੰਧਰ) ਨੇ ਆਖਿਆ, “ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਹੜ੍ਹਾਂ ਦੀ ਬਿਪਤਾ ਵਿਚ ਫਸੀ ਲੋਕਾਈ ਲਈ ਮਸੀਹਾ ਬਣ ਕੇ ਦੁੱਖ ਵੰਡਾਇਆ। ਜਿੱਥੇ ਬਾਬਾ ਜੀ ਨੇ 10 ਥਾਂਵਾਂ ‘ਤੇ ਦਰਿਆਵਾਂ ਦੇ ਟੁੱਟੇ ਬੰਨ੍ਹ ਬੰਨ੍ਹੇ, ਉੱਥੇ ਹੜ੍ਹ ਪੀੜਤਾਂ ਲਈ ਲੰਗਰ 24 ਘੰਟੇ ਖੋਲ੍ਹ ਰੱਖੇ ਅਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ। ਆਪ ਜੀ ਵਲੋਂ ਹੜ੍ਹਾਂ ਦੌਰਾਨ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਅੱਜ ਸਮੂਹ ਨਗਰ ਨਿਵਾਸੀਆਂ ਵਲੋਂ ਸੰਤ ਬਾਬਾ ਜੀ ਨੂੰ ਸਨਮਾਨ ਚਿੰਨ ਭੇਂਟ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਗਤ ਵਿਚ ਸ। ਗੁਰਮੀਤ ਸਿੰਘ ਥਾਰੂ, ਸੁੱਖਾ ਸਿੰਘ ਮਾਮੂਕੇ, ਸਾਹਿਬ ਸਿੰਘ ਸਾਬਕਾ ਸਰਪੰਚ, ਅਰਜੁਨ ਸਿੰਘ ਸੰਧੂ (ਸਮਾਜ ਸੇਵਕ), ਮੈਂਬਰ ਹਰਜੀਤ ਸਿੰਘ ਬਾਬਾ ਸਾਬਾ, ਅੰਮ੍ਰਿਤਪਾਲ ਸਿੰਘ, ਵਰਿੰਦਰ ਸਿੰਘ ਸੰਗਰੂਰ, ਜਸਵਿੰਦਰ ਸਿੰਘ ਨੌਸ਼ਹਿਰਾ, ਗੁਰਚਰਨਜੀਤ ਸਿੰਘ, ਤਸਬੀਰ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ (ਮੀਤ ਮੇਨੇਜਰ) ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ। ਇਸ ਮੌਕੇ ਜੁੜੀ ਸੰਗਤ ਨੂੰ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਅੰਮ੍ਰਿਤ ਛਕ ਕੇ ਸਿੰਘ ਸੱਜਣ ਦੀ ਪ੍ਰੇਰਨਾ ਦਿੱਤੀ ਅਤੇ ਲੋਕ ਭਲਾਈ ਦੇ ਕਾਰਜਾਂ ਲਈ ਜਥੇਬੰਦ ਹੋਣ ਲਈ ਆਖਿਆ।
Comments (0)
Facebook Comments (0)