ਪੰਜਾਬ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਤਹਿਤ ਹਜ਼ਾਰਾਂ ਪੌਦੇ ਤਿਆਰ , ਉੱਚ ਅਧਿਕਾਰੀਆਂ ਦੀ ਦੇਖ ਰੇਖ ਵਿੱਚ ਪੌਦਿਆਂ ਦੀ ਕੀਤੀ ਜਾ ਰਹੀ ਦੇਖ ਭਾਲ
Sun 30 Jun, 2019 0ਰਾਕੇਸ਼ ਬਾਵਾ / ਪਰਮਿੰਦਰ ਚੋਹਲਾ
ਚੋਹਲਾ ਸਾਹਿਬ 30 ਜੂਨ 2019
ਵਣ ਮੰਡਲ ਅਫਸਰ ਆਈ ਐਫ ਐਸ ਸੁਰਜੀਤ ਸਿੰਘ ਸਹੋਤਾ ਅਤੇ ਵਣ ਰੇਂਜ ਅਫਸਰ ਪੱਟੀ ਹਰਦੇਵ ਸਿੰਘ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨਰਸਰੀ ਚੋਹਲਾ ਸਾਹਿਬ ,ਖਾਰਾ ਬੀਟ ਦੇ ਵਣ ਗਾਰਡ ਪਰਮਵੀਰ ਸਿੰਘ ਵੱਲੋਂ ਨਰਸਰੀ ਦੇ ਪੌਦਿਆਂ ਨੂੰ ਪੁੱਤਾਂ ਵਾਂਗ ਪਾਲਿਆ ਜਾ ਰਿਹਾ ਹੈ। ਇਸ ਸੰਬੰਧੀ ਜਦੋਂ ਵਣ ਗਾਰਡ ਪਰਮਵੀਰ ਸਿੰਘ ਨਾਲ ਗੱਲ ਕੀਤੀ
ਤਾਂ ਉਹਨਾਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਉਹ ਨਰਸਰੀ ਨੂੰ ਪੂਰੀ ਮਿਹਨਤ ਨਾਲ ਚਲਾ ਰਹੇ ਹਨ ਅਤੇ ਨਰਸਰੀ ਦੀ ਸਾਫ ਸਫਾਈ ਦੇ ਨਾਲ ਨਾਲ ਪੌਦਿਆਂ ਨੂੰ ਸੁਚੱਜੇ ਢੰਗ ਨਾਲ ਰੱਖ ਰਹੇ ਹਨ। ਉਹਨਾਂ ਦੱਸਿਆ ਕਿ ਖਾਸ ਕਰਕੇ ਗਰਮੀ ਤੇ ਸਰਦੀ ਦੇ ਮੌਸਮ ਵਿੱਚ ਛੋਟੇ ਛੋਟੇ ਪੌਦਿਆਂ ਦੀ ਦੇਖ ਭਾਲ ਬਹੁਤ ਧਿਆਨ ਨਾਲ ਕੀਤੀ ਜਾਂਦੀ ਹੈ ਤਾਂ ਜੋ ਪੌਦੇ ਮੌਸਮ ਦੀ ਮਾਰ ਤੋਂ ਬਚ ਸਕਣ ,ਉਹਨਾਂ ਕਿਹਾ ਕਿ ਪੌਦਿਆਂ ਵਿੱਚ ਉਹਨਾਂ ਨੂੰ ਆਪਣੇ ਪੁੱਤਰ ਧੀਆਂ ਨਜ਼ਰ ਆਉਂਦੇ ਹਨ। ਉਹਨਾਂ ਦੱਸਿਆ ਕਿ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ 550 ਸਾਲਾ ਪੁਰਬ ਮਨਾਉਣ ਲਈ ਨਰੇਗਾ ਸਕੀਮ ਅਧੀਨ 50 ਹਾਜ਼ਰ ਪੌਦੇ ਬਲਾਕ ਚੋਹਲਾ ਸਾਹਿਬ ਦੇ 40 ਪਿੰਡਾਂ ਲਈ , ਗ੍ਰੀਨ ਮਿਸ਼ਨ ਪੰਜਾਬ ਸਕੀਮ ਅਧੀਨ 45 ਹਜ਼ਾਰ ਪੌਦੇ ਤਿਆਰ ਹਨ ਅਤੇ ਹਰਿਆਲੀ ਐਪ ਰਾਹੀਂ ਮੁਫ਼ਤ ਵੰਡਣ ਲਈ 15 ਹਜ਼ਾਰ ਵੱਖ ਵੱਖ ਕਿਸਮ ਦੇ ਜਿਵੇਂ ਸੁਹਾਜਾਣਾ ,ਨਿੰਮ ,ਪਿੱਪਲ ,ਬੋਹੜ ,ਕਿੱਕਰ ,ਕਲਾ ਸ਼ਰੀਂਹ ,ਗੁਲਮੋਹਰ ,ਕਚਨਾਰ ,ਗੁਲਾਬੀ ਤੁਨ ,ਲਾਲ ਕਨੇਰ ਆਦਿ ਪੌਦੇ ਵੀ ਤਿਆਰ ਕੀਤੇ ਜਾ ਚੁੱਕੇ ਹਨ।
Comments (0)
Facebook Comments (0)