ਆਉ ਥੋੜ੍ਹੀ ਸੋਚ ਬਦਲੀਏ , ਦੀਵਾਲੀ ਅਲੱਗ ਤਰੀਕੇ ਨਾਲ ਮਨਾਈਏ।

ਆਉ ਥੋੜ੍ਹੀ ਸੋਚ ਬਦਲੀਏ  , ਦੀਵਾਲੀ ਅਲੱਗ ਤਰੀਕੇ ਨਾਲ ਮਨਾਈਏ।

ਆਉ ਥੋੜ੍ਹੀ ਸੋਚ ਬਦਲੀਏ 

 

ਆਉ ਥੋੜੀ ਸੋਚ ਬਦਲੀਏ,

ਦੀਵਾਲੀ ਅਲੱਗ ਤਰੀਕੇ ਨਾਲ ਮਨਾਈਏ।

 

ਮੈਂ ਨਹੀਂ ਕਹਿੰਦੀ ਤਿਉਹਾਰ ਨਾ ਮਨਾਉ,

ਖੁਸ਼ੀ ਹੈ ਥੋੜ੍ਹਾ ਅਲੱਗ ਅੰਦਾਜ਼ ਨਾਲ ਜਤਾਈਏ।

ਆਉ ਥੋੜੀ ਸੋਚ ਬਦਲੀਏ,

ਦੀਵਾਲੀ ਅਲੱਗ ਤਰੀਕੇ ਨਾਲ ਮਨਾਈਏ।

 

ਦੀਵਾਲੀ ਬਦੀ ਤੇ ਨੇਕੀ ਦੀ ਜਿੱਤ ਦਾ ਹੈ ਪ੍ਰਤੀਕ,

ਜੇ ਇਕੱਠੇ ਹੋ ਸਮਾਜ ਵਿੱਚੋਂ ਇਹ ਕੋਹੜ ਹੀ ਮੁਕਾਈਏ।

ਆਉ ਥੋੜੀ ਸੋਚ ਬਦਲੀਏ,

ਦੀਵਾਲੀ ਅਲੱਗ ਤਰੀਕੇ ਨਾਲ ਮਨਾਈਏ।

 

ਭਰਿਸ਼ਟਾਚਾਰ,ਜਾਤੀਵਾਦ,ਗਰੀਬੀ,ਪੂੰਜੀਵਾਦ,

ਜਿਹੀਆਂ ਬਿਮਾਰੀਆਂ ਨੂੰ ਜੜੋ ਮੁਕਾਈਏ।

 ਆਉ ਥੋੜੀ ਸੋਚ ਬਦਲੀਏ,

 ਦੀਵਾਲੀ ਅਲੱਗ ਤਰੀਕੇ ਨਾਲ ਮਨਾਈਏ।

 

ਥੋੜ੍ਹਾ ਸੋਚੋ ਆਪਣੇ ਬੱਚਿਆਂ ਤੇ ਸਮਾਜ ਬਾਰੇ,

ਪਟਾਕਿਆਂ ਤੇ ਨਸ਼ਿਆਂ ਨੂੰ ਕਦੇ ਵੀ ਹੱਥ ਨਾ ਲਗਾਈਏ।

ਆਉ ਥੋੜੀ ਸੋਚ ਬਦਲੀਏ,

ਦੀਵਾਲੀ ਅਲੱਗ ਤਰੀਕੇ ਨਾਲ ਮਨਾਈਏ।

 

ਮਨ ਵਿੱਚ ਆਇਆ ਸੋ ਸਾਂਝਾ ਕਰ ਦਿੱਤਾ,

ਅੱਜ ਹੈ ਦੀਵਾਲੀ ਕੋਈ ਗੱਲ ਨਾ ਦਿਲ ਨੂੰ ਲਗਾਈਏ।

ਆਉ ਥੋੜੀ ਸੋਚ ਬਦਲੀਏ,

ਦੀਵਾਲੀ ਅਲੱਗ ਤਰੀਕੇ ਨਾਲ ਮਨਾਈਏ।

 

ਧੰਨਵਾਦ 

 

ਮਨਜੀਤ ਕੌਰ 'ਚੱਠਾ'

 

ਦੀਵਾਲੀ ਮੁਬਾਰਕ।