ਮਰ ਕੇ ਵੀ ਤਿੰਨ ਲੋਕਾਂ ਵਿਚ ਜਿਉਂਦਾ ਰਹੇਗਾ ਨਾਲੰਦਾ ਦਾ ਸੋਰਵ

ਮਰ ਕੇ ਵੀ ਤਿੰਨ ਲੋਕਾਂ ਵਿਚ ਜਿਉਂਦਾ ਰਹੇਗਾ ਨਾਲੰਦਾ ਦਾ ਸੋਰਵ

ਪਟਨਾ : ਨਾਲੰਦਾ ਦਾ 19 ਸਾਲਾਂ ਨੋਜਵਾਨ ਸੌਰਵ ਪ੍ਰਤੀਕ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ ਪਰ ਉਸਦੇ ਅੰਗ ਜਿਉਂਦੇ ਰਹਿਣਗੇ। ਉਸਦੀਆਂ ਅੱਖਾਂ ਨਾਲ ਕੋਈ ਪਟਨਾ ਵੇਖੇਗਾ। ਉਸਦਾ ਦਿਲ ਕੋਲਕਾਤਾ ਵਿਚ ਧੜਕੇਗਾ ਅਤੇ ਲਿਵਰ ਦਿਲੀ ਵਿਚ ਕਿਸੇ ਨੂੰ ਨਵੀਂ ਜਿੰਦਗੀ ਦੇਵੇਗਾ। ਇੰਦਰਾ ਗਾਂਧੀ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਵਿਚ ਬ੍ਰੇਨ ਡੈਡ ਸੌਰਭ ਦੇ ਸਰੀਰ ਤੋਂ ਸੋਮਵਾਰ ਨੂੰ ਅੰਗ ਲੈ ਲਏ ਗਏ। ਸੰਸਥਾਨ ਵਿਚ ਪਹਿਲੀ ਵਾਰ ਆਰਗਨ ਟਰਾਂਸਪਲਾਟ ਦੀ ਪ੍ਰਕਿਰਿਆ ਪੂਰੀ ਕੀਤੀ ਗਈ।

ਜ਼ਿਕਰਯੋਗ ਹੈ ਕਿ ਨਾਲੰਦਾ ਜ਼ਿਲ੍ਹੇ ਦੇ ਹਿਲਸਾ ਬਿਗਹਾ ਦੇ  ਰਹਿਣ ਵਾਲੇ ਸੌਰਵ ਪ੍ਰਤੀਕ ਨੂੰ ਸ਼ਨੀਵਾਰ ਦੁਪਹਿਰ ਹਸਪਤਾਲ ਵਿਖੇ ਭਰਤੀ ਕੀਤਾ ਗਿਆ ਸੀ। ਛਤ ਤੋਂ ਡਿੱਗਣ ਨਾਲ ਉਸਦੇ ਸਿਰ ਵਿਚ ਖੂਨ ਜੰਮ ਗਿਆ ਸੀ। ਆਈਜੀਆਈਐਮਐਸ ਦੇ ਮੈਡੀਕਲ ਅਧਿਕਾਰੀ ਡਾ. ਮਨੀਸ਼ ਮੰਡਲ ਨੇ ਦਸਿਆ ਕਿ ਕੰਕੜਬਾਗ ਵਿਖੇ ਨਿਜੀ ਨਰਸਿੰਗ ਹੋਮ ਵੱਲੋਂ ਹੱਥ ਖੜੇ ਕਰ ਦੇਣ ਤੇ ਉਸਦੇ ਪਰਿਵਾਰ ਵਾਲੇ ਉਸਨੂੰ ਹਸਪਤਾਲ ਲੈ ਆਏ। ਐਤਵਾਰ ਦੀ ਦੁਪਹਿਰ ਇੱਕ ਵਜੇ ਸੌਰਵ ਨੂੰ ਬ੍ਰੇਨ ਡੈਡ ਘੋਸ਼ਿਤ ਕਰ ਦਿੱਤਾ ਗਿਆ। ਇਸਦੇ ਬਾਅਦ ਸ਼ਾਮ ਸੱਤ ਵਜੇ ਵੀ ਦਿਮਾਗੀ ਤੌਰ ਤੇ ਉਸਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ।

organ transplantOrgan transplant

ਇਸੇ ਦੌਰਾਨ ਪਰਿਵਾਰ ਵਾਲਿਆਂ ਤੋਂ ਆਰਗਨ ਟਰਾਂਸਪਲਾਟ ਦੀ ਪ੍ਰਕਿਰਿਆ ਪੂਰੀ ਕਰਵਾਈ ਗਈ। ਸੌਰਵ ਦੀ ਮਾਂ ਅੰਗਦਾਨ ਲਈ ਰਾਜ਼ੀ ਹੋ ਗਈ। ਫਿਰ ਰਾਸ਼ਟਰੀ ਆਰਗਨ ਟਰਾਂਸਪਲਾਟ ਸੰਸੰਥਾਨ ਅਤੇ ਖੇਤਰੀ ਆਰਗਨ ਟਰਾਂਸਪਲਾਟ ਨਾਲ ਸੰਪਰਕ ਕੀਤਾ ਗਿਆ। ਸੌਰਵ ਨੂੰ ਬ੍ਰੇਨ ਡੈਡ ਘੋਸ਼ਿਤ ਕਰਨ ਉਪਰੰਤ ਉਸਦੀਆਂ ਦੋਵੇਂ ਅੱਖਾਂ, ਲਿਵਰ ਅਤੇ ਦਿਲ ਡਾਕਟਰਾਂ ਵੱਲੋਂ ਟਰਾਂਸਪਲਾਟ ਲਈ ਕੱਢ ਲਏ ਗਏ।

ਭਾਰਤੀ ਇੰਸਟੀਟਿਊਟ ਆਫ ਲਿਵਰ ਐਂਡ ਬਿਲਯਰੀ ਸਾਇੰਸ ਨਵੀਂ ਦਿਲੀ ਦੀ ਟੀਮ ਸੋਮਵਾਰ ਸਵੇਰੇ 9 ਵਜੇ ਆਈਜੀਆਈਐਮਐਸ ਪੁੱਜ ਗਈ। ਕੋਲਕਾਤਾ ਦੀ ਟੀਮ 10.30 ਵਜੇ ਪਹੁੰਚੀ। 11.25 ਤੇ ਆਪ੍ਰੇਸ਼ਨ ਸ਼ੁਰੂ ਹੋਇਆ। 3.30 ਵਜੇ ਕੋਲਕਾਤਾ ਤੋਂ ਆਈ ਰਵਿੰਦਰ ਨਾਥ ਟੈਗੋਰ ਇੰਟਰਨੈਸ਼ਨਲ ਇੰਸਟੀਟਿਊਟ ਆਫ ਕਾਰਡੀਅਕ ਸਾਇੰਸ ਦੀ ਟੀਮ ਡਾ. ਨੀਤਿ ਦੀ ਅਗਵਾਈ ਵਿੱਚ ਦਿਲ ਲੈ ਕੇ ਰਵਾਨਾ ਹੋ ਗਈ। ਇੱਥੇ ਰਾਤ ਨੂੰ ਹੀ ਕੋਲਕਾਤਾ ਦੇ ਮਰੀਜ਼ ਦੇ ਦਿਲ ਦਾ ਟਰਾਂਸਪਲਾਟ ਕੀਤਾ ਜਾਣਾ ਹੈ।

ਆਈਐਲਬੀਐਸ  ਦੇ ਡਾਕਟਰਾਂ ਦੀ ਟੀਮ ਵੀ ਡਾ.ਪਿਊਸ਼ ਸਿਨ੍ਹਾ  ਦੀ ਅਗਵਾਈ ਵਿੱਚ ਚਾਰ ਵਜੇ ਲਿਵਰ ਨੂੰ ਨਵੀਂ ਦਿਲੀ ਲੈ ਗਈ। ਇੱਥੇ ਦੇਰ ਸ਼ਾਮ ਟਰਾਂਸਪਲਾਟ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ।