ਸੀ.ਐਚ.ਸੀ.ਸਰਹਾਲੀ ਦੇ ਸਮੂਹ ਐਨ.ਐਚ.ਐਮ.ਮੁਲਾਜਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜ੍ਹਤਾਲ।

ਸੀ.ਐਚ.ਸੀ.ਸਰਹਾਲੀ ਦੇ ਸਮੂਹ ਐਨ.ਐਚ.ਐਮ.ਮੁਲਾਜਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜ੍ਹਤਾਲ।

ਕਰੋਨਾ ਵੈਕਸੀਨੇਸ਼ਨ ਅਤੇ ਕਰੋਨਾ ਸੈਂਪਲਿੰਗ ਪ੍ਰਭਾਵਿਤ ਹੋਣ ਕਾਰਨ  ਲੋਕ ਹੋਏ ਖੱਜਲ ਖੁਆਰ

ਚੋਹਲਾ ਸਾਹਿਬ 7 ਮਈ (ਰਾਕਸ਼ ਬਾਵਾ,ਪਰਮਿੰਦਰ ਚੋਹਲਾ)

ਸੀ.ਐਚ.ਸੀ.ਸਰਹਾਲੀ ਅਧੀਨ ਆਉਂਦੇ ਸਮੂਹ ਐਨ.ਐਚ.ਐਮ ਕਰਮਚਾਰੀਆਂ ਵੱਲੋਂ ਰੈਗੂਲਰ ਹੋਣ ਸਬੰਧੀ ਅਣਮਿਥੇ ਸਮੇਂ ਲਈ ਹੜ੍ਹਤਾਲ ਦਾ ਐਲਾਨ ਕਰਕੇ ਰੋਸ ਮੁਜਾਹਰਾ ਕਰਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ੍ਹੀਆਂ ਗਈਆਂ ਅਤੇ ਆਪਣੀਆਂ ਭਖਦੀਆਂ ਮੰਗਾਂ ਸਬੰਧੀ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਨੂੰ ਮੰਗ ਪੱਤਰ ਸੌਂਪਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮਨਦੀਪ ਸਿੰਘ ਅਤੇ ਪ੍ਰਧਾਨ ਨੀਰੂ ਮੰਨਣ ਨੇ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਨ.ਐਚ.ਐਮ ਕਰਮਚਾਰੀ ਪਿਛਲੇ ਲਗਪਗ 10-12 ਸਾਲਾਂ ਤੋਂ ਸਿਹਤ ਵਿਭਾਗ ਵਿੱਚ ਅਲੱਗ ਅਲੱਗ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਜੀ ਜਾਨ ਨਾਲ ਨਿਭਾ ਰਹੇ ਹਨ ਅਤੇ ਕਰੋਨਾ ਮਹਾਂਮਾਰੀ ਦੌਰਾਨ ਵੀ ਪਿਛਲੇ ਲਗਪਗ ਡੇਡ ਸਾਲ ਤੋਂ ਅਸੀਂ ਸਮੂਹ ਕਰਮਚਾਰੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅਣਥੱਕ ਮਿਹਨਤ ਕਰਦੇ ਆਪਣੀ ਡਿਊਟੀ ਨਿਭਾ ਰਹੇ ਹਾਂ ਪਰ ਇਸ ਮਹਾਂਮਾਰੀ ਦੌਰਾਨ ਸਾਨੂੰ ਕਿਸੇ ਵੀ ਕਿਸਮ ਦਾ ਕੋਈ ਮਾਨਭੱਤਾ ਨਹੀਂ ਦਿੱਤਾ ਜਾ ਰਿਹਾ ।ਉਹਨਾਂ ਕਿਹਾ ਕਿ ਮਿਤੀ 5.5.2021 ਨੂੰ ਮਾਨਯੋਗ ਸਿਹਤ ਮੰਤਰੀ ਦੇ ਸੱਦੇ ਤੇ ਸਟੇਟ ਯੂਨੀਅਨ ਦੇ ਮੈਂਬਰਾਂ ਨਾਲ ਪੈਨਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਸਿਹਤ ਮੰਤਰੀ ਜੀ ਨੇ ਐਨ.ਐਚ.ਐਮ. ਮੁਲਾਜ਼ਮਾਂ ਨੂੰ ਇੱਕ ਸਾਲ ਲਈ 9% ਦੇ ਵਾਧੇ ਦਾ ਐਲਾਨ ਕੀਤਾ ਜ਼ੋ ਕਿ ਸਾਨੂੰ ਸਮੂਹ ਐਨ.ਐਚ.ਐਮ.ਮੁਲਾਜ਼ਮਾਂ ਨੂੰ ਮੰਨਜੂਰ ਨਹੀਂ ਹੈ।ਉਹਨਾਂ ਕਿਹਾ ਸਾਡੀ ਪੰਜਾਬ ਸਰਕਾਰ ਪਾਸੋਂ ਇੱਕ ਇੱਕ ਮੰਗ ਹੈ ਕਿ ਸਾਨੂੰ ਰੈਗੂਲਰ(ਪੱਕਾ)ਕੀਤਾ ਜਾਵੇ  ਨਹੀਂ ਤਾਂ ਹਰਿਆਣਾ ਦੀ ਤਰਜ ਤੇ ਰੈਗੂਲਰ ਦੇ ਬਰਾਬਰ ਪੇ ਸਕੇਲ ਦਿੱਤੇ ਜਾਣ।ਇਸ ਨਾਲ ਸਮੂਹ ਐਨ.ਐਚ.ਐਮ.ਮੁਲਾਜ਼ਮਾਂ ਦਾ ਜ਼ੋਸ਼ ਵਧੇਗਾ ਜਿਸ ਨਾਲ ਅਸੀਂ ਲੋਕ ਹਿੱਤ ਵਿੱਚ ਹੋਰ ਜ਼ੋਸ਼ ਨਾਲ ਸੇਵਾਵਾਂ ਨਿਭਾ ਸਕਾਂਗੇ।ਇਸ ਸਮੇਂ ਪ੍ਰੈਸ ਸਕੱਤਰ ਪਰਮਿੰਦਰ ਸਿੰਘ,ਡਾ:ਵਿਵੇਕ ਸ਼ਰਮਾਂ,ਕਰਨਜੀਤ ਸਿੰਘ ਹੋਮਿਓਪੈਥਿਕ ਡਿਸਪੈਂਸਰ ਨੇ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਮੂਹ ਐਨ.ਐਚ.ਐਮ.ਮੁਲਾਜ਼ਮਾਂ ਵੱਲੋਂ ਸੀ.ਐਚ.ਸੀ.ਸਰਹਾਲੀ ਵਿਖੇ ਪੂਰਾ ਦਿਨ ਪੰਜਾਬ ਸਰਕਾਰ ਖਿਲਾਫ ਜਮਕੇ ਨਾਅਰੇਬਾਜੀ ਕਰਦੇ ਹੋਏ 9% ਵਾਧੇ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ।ਉਹਨਾਂ ਕਿਹਾ ਕਿ ਸਾਡੇ ਮੁਲਾਜ਼ਮਾਂ ਵੱਲੋਂ ਕਰੋਨਾ ਸੈਂਪਲਿੰਗ,ਕਰੋਨਾ ਵੈਕਸੀਨੇਸ਼ਨ ਬੰਦ ਕੀਤੀ ਗਈ ਹੈ।ਜਿਕਰਯੋਗ ਹੈ ਕਿ ਐਨ.ਐਚ.ਐਮ.ਮੁਲਾਜ਼ਮਾਂ ਦੀ ਹੜ੍ਹਤਾਲ ਕਾਰਨ ਕਰੋਨਾ ਸੈਪਲਿੰਗ ਅਤੇ ਕਰੋਨਾ ਵੈਕਸੀਨੇਸ਼ਨ ਦਾ ਕੰਮ ਪ੍ਰਭਾਵਿਤ ਹੋਇਆ ਹੈ ਜਿਸ ਕਾਰਨ ਇਲਾਕੇ ਦੇ ਲੋਕ ਖੱਜਲ ਖੁਆਰ ਹੁੰਦੇ ਪਾਏ ਗਏ।ਇਸ ਸਮੇਂ ਏ.ਐਨ.ਐਮ.,ਕਲੈਰੀਕਲ ਸਟਾਫ,ਸਟਾਫ ਨਰਸ,ਸੀ.ਐਚ.ਓ,ਆਰ.ਬੀ.ਐਸ.ਕੇ,ਹੋਮਿਓਪੈਥਿਕ ਡਿਸਪੈਂਸਰ ਆਦਿ ਹਾਜ਼ਰ ਸਨ।