ਵੱਖ ਵੱਖ ਪਿੰਡਾਂ ਨੂੰ ਚੋਹਲਾ ਸਾਹਿਬ ਨਾਲ ਜੋੜਨ ਵਾਲੀ ਸ਼ੜਕ ਦਾ ਮੰਦਾ ਹਾਲ

ਵੱਖ ਵੱਖ ਪਿੰਡਾਂ ਨੂੰ ਚੋਹਲਾ ਸਾਹਿਬ ਨਾਲ ਜੋੜਨ ਵਾਲੀ ਸ਼ੜਕ ਦਾ ਮੰਦਾ ਹਾਲ

ਬਾਰਿਸ਼ ਦੇ ਦਿਨਾਂ ਵਿੱਚ ਰਾਹਗੀਰਾਂ ਦਾ ਲੰਘਣਾ ਹੋਰ ਹੁੰਦਾ ਹੈ ਮੁਸ਼ਕਿਲ
ਚੋਹਲਾ ਸਾਹਿਬ 28 ਅਗਸਤ ( ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇਤਿਹਾਸਕ ਨਗਰ ਚੋਹਲਾ ਸਾਹਿਬ ਨੂੰ ਮੰਡ ਖੇਤਰ ਦੇ ਵੱਖ ਵੱਖ ਪਿੰਡਾਂ ਨਾਲ ਜ਼ੋੜਨ ਵਾਲੀ ਸ਼ੜਕ ਦਾ ਮੰਦਾ ਹਾਲ ਹੋਇਆ ਪਿਆ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰਾਂ ਹਰਦੇਵ ਸਿੰਘ,ਰਿੰਕੂ,ਰਾਣੀ ਦੇਵੀ,ਹਰਮੀਤ ਸਿੰਘ,ਅਨਮੋਲ,ਸ਼ੇਰਾ ਅਤੇ ਕਾਲਾ ਆਦਿ ਨੇ ਦੁੱਖੀ ਮਨ ਨਾਲ ਦੱਸਿਆ ਕਿ ਉਹਨਾਂ ਦੀਆਂ ਦੁਕਾਨਾਂ ਸ਼ੜਕ ਕਿਨਾਰੇ ਹਨ ਅਤੇ ਇਸੇ ਸ਼ੜਕ ਰਾਹੀਂ ਵੱਖ ਵੱਖ ਪਿੰਡਾਂ ਜਿਵੇਂ ਰੂੜੀਵਾਲਾ,ਘੜਕਾ,ਚੰਬਾ,ਪੱਖੋਪੁਰ,ਕਰਮੂੰਵਾਲਾ,ਕੰਬੋ ਢਾਏ ਵਾਲਾ ਆਦਿ ਪਿੰਡਾਂ ਦੇ ਲੋਕ ਬਜਾਰ ਵਿੱਚ ਖਰੀਦੋ ਫਰੋਖਤ ਕਰਨ ਲਈ ਆਉਂਦੇ ਜਾਂਦੇ ਰਹਿੰਦੇ ਹਨ ਪਰ ਸ਼ੜਕ ਟੁੱਟੀ ਹੋਣ ਕਾਰਨ ਲੋਕ ਇਧਰ ਦੀ ਲੰਘਣਾ ਮੁਨਾਸਿਬ ਨਹੀਂ ਸਮਝਦੇ ਖਾਸ ਕਰਕੇ ਬਾਰਿਸ਼ ਦੇ ਦਿਨਾਂ ਵਿੱਚ ਸ਼ੜਕ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਰਾਹਗੀਰਾਂ ਦਾ ਲੰਘਣਾ ਹੋਰ ਮੁਸ਼ਕਲ ਹੋ ਜਾਂਦਾ ਹੈ ਅਤੇ ਕਈ ਕਈ ਦਿਨ ਪਾਣੀ ਨਹੀਂ ਸੁੱਕਦਾ।ਪੀੜ੍ਹਤ ਦੁਕਾਨਦਾਰਾਂ ਨੇ ਦੱਸਿਆ ਕਿ ਇੱਕ ਕਰੋਨਾ ਮਹਾਂਮਾਰੀ ਕਾਰਨ ਬਿਜਨਸ ਠੱਪ ਹੋਏ ਪਏ ਹਨ ਉੱਪਰੋ ਸ਼ੜਕ ਟੁੱਟੀ ਹੋਣ ਕਾਰਨ ਗਾਹਕ ਵੀ ਉਹਨਾਂ ਦੀਆਂ ਦੁਕਾਨਾਂ ਵੱਲ ਨਹੀਂ ਬਹੁੜਦੇ ਜਿਸ ਕਾਰਨ ਉਹਨਾਂ ਦੀ ਰੋਜ਼ੀ ਰੋਟੀ ਕਮਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਹ ਸ਼ੜਕ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਖ਼ਤਮ ਹੋ ਸਕਣ।ਇਸ ਸਬੰਧੀ ਜਦ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨਾਲ ਵਾਰ ਵਾਰ ਫੋਨ ਤੇ ਗਲਬਾਤ ਕਰਨ ਦੀ ਕੋਸਿ਼ਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ।