ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵਿੱਚ 07 ਰੋਜ਼ਾਂ ਐਨ।ਐਸ।ਐਸ ਕੈਂਪ ਦਾ ਆਯੋਜਨ

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵਿੱਚ 07 ਰੋਜ਼ਾਂ ਐਨ।ਐਸ।ਐਸ ਕੈਂਪ ਦਾ ਆਯੋਜਨ

ਚੋਹਲਾ ਸਾਹਿਬ 3 ਜਨਵਰੀ 2024 (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵਿੱਦਿਆ ਦਾ ਚਾਨਣ ਫੈਲਾਉਣ ਤੋਂ ਇਲਾਵਾ ਇਲਾਕੇ ਵਿੱਚ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਵੀ ਵਧੀਆ ਢੰਗ ਨਾਲ ਨਭਾਇਆ ਜਾ ਰਿਹਾ ਹੈ। ਕਾਲਜ ਵਿੱਚ 07 ਰੋਜ਼ਾਂ ਐਨ।ਐਸ।ਐਸ ਕੈਂਪ ਦੀ ਸ਼ੁਰੂਆਤ ਕੀਤੀ ਗਈ । ਐਨ।ਐਸ।ਐਸ ਯੂਨਿਟ ਦੇ ਇੰਨਚਾਰਜ ਸ੍ਰ। ਬਲਵਿੰਦਰ ਸਿੰਘ ਅਤੇ ਮੈਂਡਮ ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਕਾਲਜ ਵਿੱਚ 07 ਰੋਜ਼ਾਂ ਐਨ।ਐਸ।ਐਸ ਕੈਂਪ ਮਿਤੀ 02 ਜਨਵਰੀ 2024 ਤੋਂ 08 ਜਨਵਰੀ 2024 ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾਂ ਹੈ। ਕਾਲਜ ਦੇ 100 ਐਨ।ਐਸ।ਐਸ ਵਲੰਟੀਅਰਜ਼ ਇਸ ਕੈਂਪ ਵਿੱਚ ਭਾਗ ਲੈ ਰਹੇ ਹਨ। ਕੈਂਪ ਦੇ ਪਹਿਲੇ ਦਿਨ  ਐਨ।ਐਸ।ਐਸ ਵਲੰਟੀਅਰਜ਼ ਵਲੋਂ ਕਾਲਜ ਕੈਂਪਸ ਵਿੱਚ ਸਫ਼ਾਈ ਦੀ ਸ਼ੁਰੂਆਤ ਕੀਤੀ ਗਈ ਅਤੇ ਪਿੰਡ ਬਿੱਲਿਆਵਾਲਾ  ਵਿੱਚ ਸਫ਼ਾਈ  ਮੁਹਿੰਮ ਲਈ ਸਰਵੇਂ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ। ਜਸਬੀਰ ਸਿੰਘ ਗਿੱਲ ਨੇ ਕੈਂਪ ਦੀ ਸ਼ੁਰੂਆਤ ਕਰਦਿਆ ਸੇਵਾ ਅਤੇ ਸਫ਼ਾਈ ਦੇ ਸੰਕਲਪ ਬਾਰੇ ਜਾਣਕਾਰੀ  ਦਿੱਤੀ।ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ 07 ਰੋਜ਼ਾਂ ਕੈਂਪ ਦੇ ਦੌਰਾਨ ਐਨ।ਐਸ।ਐਸ ਵਲੰਟੀਅਰਜ਼ ਵਲੋਂ ਕਾਲਜ ਕੈਂਪਸ ਅਤੇ ਬਿੱਲਿਆਵਾਲਾ ਪਿੰਡ ਦੀ ਸਫ਼ਾਈ ਦੇ ਨਾਲ-ਨਾਲ ਅਗਲੇ ਦਿਨਾਂ ਵਿੱਚ ਪਿੰਡ ਵਿੱਚ ਰੈਲੀ ਕੱਢ ਕੇ ਪਿੰਡ ਦੇ ਲੋਕਾਂ ਨੂੰ  ਸਵੱਛਤਾ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਵਾਤਾਵਰਣ ਨੂੰ ਹਰਿਆ ਭਰਿਆ ਅਤੇ ਸਾਫ਼ ਸੁਥਰਾ ਰੱਖਣ ਲਈ ਬੂਟੇ ਲਾਉਣ ਦੀ ਵਿਸ਼ੇਸ਼ ਮੁਹਿਮ ਚਲਾਈ ਜਾਵੇਗੀ। ਐਨ।ਐਸ।ਐਸ ਵਲੰਟੀਅਰਜ਼ ਦੀ ਸਮੁੱਚੀ ਸ਼ਖਸੀਅਤ ਉਸਾਰੀ ਲਈ ਵਿਸ਼ੇਸ਼ ਲੈਕਚਰ ਵੀ ਕਰਵਾਇਆ ਜਾਵੇਗਾ।ਕਾਲਜ ਪ੍ਰਬੰਧਕੀ ਕਮੇਟੀ ਦੇ ਆਨਰੇਰੀ ਸਕੱਤਰ ਸ੍ਰ। ਹਰਜਿੰਦਰ ਸਿੰਘ ਬਿੱਲਿਆਂਵਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀਮਾਨ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਨੇ ਵਿੱਦਿਆ  ਦਾ ਚਾਨਣ ਘਰ-ਘਰ ਪਹੁੰਚਾਉਣ ਅਤੇ ਉੱਚ ਸਿੱਖਿਆ  ਹਾਸਲ ਕਰਨ ਦੇ ਮਕਸਦ ਨਾਲ ਸੰਨ 1970 ਵਿੱਚ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਕਾਲਜ ਦੀ ਸਥਾਪਨਾ ਕੀਤੀ ਸੀ। ਮੌਜੂਦਾ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਰਹਿਨੁਮਾਈ ਹੇਠ ਵਿੱਦਿਆ  ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਇਸ ਕਾਲਜ ਵਿੱਚ ਉੱਚ ਯੋਗਤਾ ਪ੍ਰਾਪਤ, ਤਜ਼ਰਬੇਕਾਰ ਅਤੇ ਮਿਹਨਤੀ ਸਟਾਫ਼ ਵਲੋਂ ਵਿਿਦਆਰਥੀਆ  ਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਦੇ ਨਾਲ-ਨਾਲ ਸਮੁੱਚੀ ਸ਼ਖ਼ਸੀਅਤ-ਉਸਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।