
ਅਦਾਲਤ ਨੇ ਸਿੱਖਾਂ ਲਈ ਮੋਟਰਸਾਈਕਲ ਚਲਾਉਣ ਸਮੇਂ ਹੈਲਮੇਟ ਕੀਤਾ ਲਾਜ਼ਮੀ
Mon 8 Jul, 2019 0
ਜਰਮਨੀ ਦੀ ਇੱਕ ਅਦਾਲਤ ਨੇ ਦੋਪਹੀਆ ਵਾਹਨਾਂ ਨੂੰ ਚਲਾਉਣ ਵਾਲੇ ਪਗੜੀਧਾਰੀ ਸਿੱਖਾਂ ਲਈ ਹੈਲਮੇਟ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਜਰਮਨੀ ਦੇ ਲਾਈਪਜਿਗ ਸ਼ਹਿਰ 'ਚ ਫੈਡਰਲ ਪ੍ਰਸ਼ਾਸਨਿਕ ਅਦਾਲਤ ਨੇ ਇੱਕ ਸਿੱਖ ਵਿਅਕਤੀ ਵੱਲੋਂ ਪੱਗ ਬੰਨ੍ਹ ਕੇ ਦੋਪਹੀਆ ਵਾਹਨ ਚਲਾਉਣ ਦੀ ਅਪੀਲ ਖਾਰਜ ਕਰ ਦਿੱਤੀ ਹੈ, ਜਿਸ ਨੇ ਦਲੀਲ ਦਿੱਤੀ ਸੀ ਕਿ ਹੈਲਮੇਟ ਉਸ ਦੀ ਪੱਗ 'ਤੇ ਫਿੱਟ ਨਹੀਂ ਆਵੇਗਾ।
ਅਦਾਲਤ ਨੇ ਅਪੀਲ ਨੂੰ ਰੱਦ ਕਰਦਿਆਂ ਕਿਹਾ ਕਿ ਹੈਲਮੇਟ ਪਾਉਣਾ ਸਿਰਫ ਡਰਾਈਵਰ ਲਈ ਹੀ ਨਹੀਂ, ਸਗੋਂ ਦੂਜਿਆਂ ਦੀ ਸੁਰੱਖਿਆ ਲਈ ਵੀ ਜ਼ਰੂਰੀ ਹੈ। ਇਸ ਤੋਂ ਬਿਨਾਂ ਅਪੀਲ ਕਰਨ ਵਾਲੇ ਸਿੱਖ ਨੇ ਕਿਹਾ ਸੀ ਕਿ ਹੈਲਮੇਟ ਉਨ੍ਹਾਂ ਦੀ ਧਾਰਮਿਕ ਆਜ਼ਾਦੀ 'ਚ ਉਲੰਘਣਾ ਹੈ। ਜਿਸ ਦੇ ਜਵਾਬ 'ਚ ਜੱਜ ਨੇ ਕਿਹਾ ਕਿ ਉਨ੍ਹਾਂ ਨੂੰ ਧਾਰਮਿਕ ਆਜ਼ਾਦੀ ਵਿੱਚ ਕਟੌਤੀ ਕਰਨੀ ਪਵੇਗੀ ਕਿਉਂਕਿ ਇਹ ਫੈਸਲਾ ਦੂਜਿਆਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਹੱਕ ਵਿੱਚ ਹੈ।
Comments (0)
Facebook Comments (0)