ਗਦਰੀ ਬਾਬਾ ਸੁੱਚਾ ਸਿੰਘ ਚੋਹਲਾ ਸਾਹਿਬ ਦੀ ਸਲਾਨਾ ਬਰਸੀ ਮੌਕੇ ਅਠਵਾਂ ਦੇਸ ਭਗਤ ਯਾਦਗਾਰੀ ਮੇਲਾ 24 ਨਵੰਬਰ ਨੂੰ
Mon 12 Nov, 2018 0gofwzdo u'jbk, oke/P pktk
u'jbk ;kfjp 12 Btzpo
ਹਰ ਸਾਲ ਵਾਂਗ ਦੇਸ ਭਗਤ ਬਾਬਾ ਸੁੱਚਾ ਸਿੰਘ ਯਾਦਗਾਰ ਕਮੇਟੀ ਚੋਹਲਾ ਸਾਹਿਬ ਵਲੋਂ ਗਦਰੀ ਬਾਬਾ ਸੁਚਾ ਸਿੰਘ ਜੀ ਦੀ ਸਲਾਨਾ ਬਰਸੀ ਮੌਕੇ ਅਠਵਾਂ ਯਾਦਗਾਰੀ ਮੇਲਾ 24 ਨਵੰਬਰ 2018 ਸ਼ਨੀਵਾਰ ਨੂੰ ਦੇਸ ਭਗਤ ਯਾਦਗਾਰ ਹਾਲ ਸਾਹਮਣੇ ਬਿਜਲੀਘਰ ਚੋਹਲਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ।ਇਸ ਦੀ ਸ਼ੁਰੂਆਤ ਸਵੇਰੇ 9-00 ਵਜੇ ਗਦਰ ਲਹਿਰ ਦੇ ਝੰਡੇ ਨੂੰ ਲਹਿਰਾਉਣ ਨਾਲ ਹੋਵੇਗੀ।ਝੰਡਾ ਲਹਿਰਾਉਣ ਉਪਰੰਤ ਦੌਰਾਣ 'ਨਸ਼ੇ ਸਿਹਤ ਤੇ ਸਮਾਜ ਦੇ ਦੁਸ਼ਮਣ ਹਨ' ਵਿਸ਼ੇ ਤੇ ਕੋਰੀਉਗਰਾਫੀ ਦੇ ਮੁਕਾਬਲੇ ਕਰਵਾਏ ਜਾਣਗੇ।ਗਦਰ ਲਹਿਰ ਨਾਲ ਸਬੰਧਤ ਭਾਸ਼ਨ ਤੇ ਗੀਤ ਮੁਕਾਬਲੇ ਵੀ ਕਰਵਾਏ ਜਾਣਗੇ।ਮੇਲੇ ਦੀ ਤਿਆਰੀ ਦੇ ਸਬੰਧ ਵਿਚ ਸੁਸਾਇਟੀ ਦੇ ਪ੍ਰਧਾਨ ਸ: ਚਰਨਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਜਿਸ ਵਿਚ ਅਮਰੀਕ ਸਿੰਘ ਚੋਹਲਾ ਖੁਰਦ ਕੈਸ਼ੀਅਰ,ਮਾ ਦਿਲਜੀਤ ਸਿੰਘ ਤਰਨ ਤਾਰਨ, ਹਰਜੀਤ ਸਿੰਘ ਤਰਨ ਤਾਰਨ, ਜਥੇਦਾਰ ਸਤਨਾਮ ਸਿੰਘ ਸਤਾ,ਮਾ ਜੋਗਿੰਦਰ ਸਿੰਘ ਚੋਹਲਾ ਖੁਰਦ, ਹਰਮਨਜੀਤ ਸਿੰਘ, ਸੁਖਬੀਰ ਸਿੰਘ ਪੰਨੂ,ਮਾ ਕਸ਼ਮੀਰ ਸਿੰਘ ਆਦਿ ਮੈਂਬਰ ਸ਼ਾਮਲ ਹੋਏ।ਇਸ ਵਾਰ ਅੱਖਾਂ ਦਾ ਮੁਫਤ ਚੈਕਅਪ ਕੈਂਪ ਲਾਉਣ ਦਾ ਫੈਸਲਾ ਕੀਤਾ ਤੇ ਜਿਸ ਵਿਚ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਦਿਤੀਆਂ ਜਾਣਗੀਆ।ਗਦਰੀ ਪਰਿਵਾਰਾਂ ਤੇ ਪੱਤਰਕਾਰਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ।ਦੇਸ ਭਗਤ ਯਾਦਗਾਰ ਹਾਲ ਜਲੰਧਰ ਕਮੇਟੀ ਤੋਂ ਵਿਸ਼ੇਸ ਆਗੂ ਇਸ ਮੌਕੇ ਆਪਣਾ ਸ਼ੰਦੇਸ ਦੇਣਗੇ।ਇਹ ਜਾਣਕਾਰੀ ਕਮੇਟੀ ਦੇ ਸਹਾਇਕ ਸਕੱਤਰ ਮੁਖਵਿੰਦਰ ਸਿੰਘ ਚੋਹਲਾ ਨੇ ਦਿਤੀ।
Comments (0)
Facebook Comments (0)