ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੌਂਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ।
Tue 9 Mar, 2021 0ਚੋਹਲਾ ਸਾਹਿਬ 9 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕਸਬਾ ਚੋਹਲਾ ਸਾਹਿਬ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੌਂਮਾਂਤਰੀ ਮਹਿਲਾ ਦਿਵਸ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਦਿਵਾਨ ਹਾਲ ਵਿੱਚ ਪ੍ਰਮਜੀਤ ਕੌਰ ਚੰਬਾ ਅਤੇ ਰਣਜੀਤ ਕੌਰ ਰੂੜੀਵਾਲਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਇਸ ਮੌਕੇ ਬੋਲਦਿਆਂ ਕਿਸਾਨ ਜਥੇਬੰਦੀਆ ਦੇ ਆਗੂ ਪ੍ਰਗਟ ਸਿੰਘ ਚੰਬਾ ਨੇ ਕਿਹਾ ਕਿ ਅੱਜ ਅਸੀਂ 112ਵਾਂ ਮਹਿਲਾ ਦਿਵਸ ਮਨਾ ਰਹੇ ਹਾਂ।ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਵੱਲੋਂ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਦਾ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੋਰਤ ਨੂੰ ਗੁਰਬਾਣੀ ਵਿੱਚ ਵਡਿਆਈ ਦਿੱਤੀ ਹੈ ਅਤੇ ਕਿਹਾ ਕਿ ਅੋਰਤ ਨੇ ਬਹੁਤ ਵੱਡੇ ਵੱਡੇ ਰਾਜੇ ਮਹਾਂਰਾਜੇ ਅਤੇ ਮਹਾਂਪੁਰਖਾਂ ਨੂੰ ਜਨਮ ਦਿੱਤਾ ਹੈ।ਸ੍ਰੀ ਗੁਰੂ ਅਮਰਦਾਸ ਜੀ ਨੇ ਜੋ ਸਤੀ ਪ੍ਰਥਾ ਜ਼ੋ ਧੱਕੇ ਨਾਲ ਸਮਾਜ ਵਿੱਚ ਚੱਲ ਰਹੀ ਸੀ ਨੂੰ ਖ਼ਤਮ ਕੀਤਾ।ਅੱਗੇ ਉਹਨਾਂ ਨੇ ਕਿਹਾ ਕਿ ਸਾਡੀਆਂ ਔਰਤਾਂ ਜ਼ੋ ਕਿ ਮਾਤਾ ਭਾਗੋ ਦੀਆਂ ਵਾਰਸਾਂ ਹਨ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਦਿੱਲੀ ਵਿੱਚ ਚੱਲ ਰਹੇ ਮੋਰਚੇ ਵਿੱਚ ਹੈ।ਉਹਨਾਂ ਕਿਹਾ ਕਿ ਔਰਤਾਂ ਨੇ ਅੱਜ ਦੇ ਦਿਨ ਇਹ ਵੀ ਪਰਣ ਲਿਆ ਕਿ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਚੱਲ ਰਹੇ ਕਿਸਾਨ ਸੰਘਰਸ਼ ਨੂੰ ਜਿੱਤਕੇ ਸਾਹ ਲੈਣਗੀਆਂ।ਅੱਜ ਦੇ ਇਸ ਮਹਿਲਾ ਦਿਵਸ ਮੌਕੇ ਗੁਰੂ ਅਰਜਨ ਦੇਵ ਸਕੂਲ ਚੋਹਲਾ ਸਾਹਿਬ ਦਾ ਕਾਫੀ ਯੋਗਦਾਨ ਰਿਹਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਜਿੰਦਰ ਸਿੰਘ ਰਾਜੂ,ਪ੍ਰਭਜੋਤ ਸਿੰਘ ਜ਼ੋਤੀ,ਗੁੵਰਪ੍ਰੀਤ ਸਿੰਘ ਗੋਪੀ,ਬਲਵਿੰਦਰ ਸਿੰਘ,ਬਿੱਕਰ ਸਿੰਘ ਰੂੜੀਵਾਲਾ,ਗੁਰਨਾਮ ਸਿੰਘ,ਹੀਰਾ ਸਿੰਘ,ਸੁਖਪਾਲ ਸਿੰਘ,ਜ਼ੋਗਿੰਦਰ ਸਿੰਘ,ਸੁਖਦੇਵ ਸਿੰਘ ਚੰਬਾ,ਮਨਪ੍ਰੀਤ ਕੌਰ ਚੰਬਾ ਕਲਾਂ,ਰਾਜਦੀਪ ਕੌਰ ਚੰਬਾ ਕਲਾਂ,ਰਣਜੀਤ ਕੋਰ,ਕਵਲਜੀਤ ਕੋਰ,ਵੀਰ ਕੋਰ ਰੂੜੀਵਾਲਾ,ਬਲਬੀਰ ਸਿੰਘ ਪਰਵਾਨਾ ਸੀਨੀਅਰ ਪੱਤਰਕਾਰ,ਬਲਬੀਰ ਸਿੰਘ,ਜਸਪਾਲ ਕੋਰ ਸਿੱਧੂ ਪ੍ਰਿੰਸੀਪਲ ਸਕੂਲ ਐਮ.ਐਸ.ਐਮ ਚੋਹਲਾ ਸਾਹਿਬ,ਮੈਡਮ ਰਣਜੀਤ ਕੋਰ ਚੋਹਲਾ ਸਾਹਿਬ,ਮੈਡਮ ਸੋਨੀਆ ਆਨੰਦ,ਸੰਦੀਪ ਕੌਰ,ਰਾਜਦੀਪ ਕੋਰ,ਸੁਖਬੀਰ ਸਿੰਘ,ਜੀਤ ਸਿੰਘ ਪਨਗੋਟਾ,ਸੁਖਵਿੰਦਰ ਸਿੰਘ,ਜਗਜੀਤ ਸਿੰਘ,ਗੁਰਦੇਵ ਸਿੰਘ,ਮਨਜੀਤ ਸਿੰਘ,ਪ੍ਰਕਾਸ਼ ਕੌਰ,ਸਰਬਜੀਤ ਕੋਰ ਆਦਿ ਹਾਜ਼ਰ ਸਨ।
Comments (0)
Facebook Comments (0)