
ਮੁਲਾਜ਼ਮਾਂ ਤੇ ਕੀਤੇ ਲਾਠੀਚਾਰਜ ਦੇ ਵਿਰੋਧ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਫੂਕੀ ਅਰਥੀ*
Tue 9 Mar, 2021 0
ਪਟਿਆਲਾ ਪ੍ਰਸ਼ਾਸ਼ਨ ਦੀ ਧੱਕੇਸ਼ਾਹੀ ਦੀ ਜਡੂਸ਼ੀਅਲ ਜਾਂਚ ਕਰਵਾਉਣ ਦੀ ਕੀਤੀ ਮੰਗ*
ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਤੇ ਕੀਤੇ ਲਾਠੀਚਾਰਜ ਅਤੇ ਗ੍ਰਿਫਤਾਰੀਆਂ ਦੀ ਕੀਤੀ ਸਖਤ ਨਿੰਦਾ*
09 ਮਾਰਚ ਤਰਨ ਤਾਰਨ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ ) ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਜਿੱਥੇ ਇੱਕ ਪਾਸੇ ਪੂਰੇ ਸੰਸਾਰ ਵਿੱਚ ਔਰਤਾਂ ਪ੍ਰਤੀ ਸਤਿਕਾਰ ਪ੍ਰਗਟਾਇਆ ਅਤੇ ਉਹਨਾਂ ਦੀ ਸ਼ਕਤੀ ਨੂੰ ਸਿਜਦਾ ਕੀਤਾ ਜਾ ਰਿਹਾ ਹੈ ਉਥੇ ਪੰਜਾਬ ਸਰਕਾਰ ਆਪਣੇ ਹੱਕ ਮੰਗਣ ਵਾਲੀਆਂ ਔਰਤਾਂ ਨੂੰ ਡੰਡਿਆਂ ਨਾਲ ਨਿਵਾਜ਼ ਰਹੀ ਹੈ,ਜਿਸ ਦੀ ਤਾਜ਼ਾ ਉਦਾਹਰਣ ਬੀਤੇ ਦਿਨ ਆਪਣੇ ਹੱਕਾਂ ਲਈ ਸਥਾਨਕ ਵਾਈ ਪੀ ਐੱਸ ਚੌਕ ਦੇਖਣ ਨੂੰ ਮਿਲੀ ਜਿੱਥੇ ਮਰਦ ਪੁਲਿਸ ਕਰਮਚਾਰੀਆਂ ਵੱਲੋਂ ਪੰਜਾਬ ਅਤੇ ਯੂ ਟੀ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨਾਲ ਖਿੱਚ ਧੂਹ ਅਤੇ ਲਾਠੀਚਾਰਜ ਕੀਤਾ ਗਿਆ।ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਤੇ ਪਟਿਆਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਇਸ ਜ਼ਾਲਮ ਵਰਤਾਰੇ ਦੇ ਵਿਰੋਧ ਵਿੱਚ ਅੱਜ ਸਥਾਨਕ ਗਾਂਧੀ ਪਾਰਕ ਵਿਖੇ ਮੀਟਿੰਗ ਕਰਨ ਉਪਰੰਤ ਤਹਿਸੀਲ ਚੌਂਕ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ।ਨਛੱਤਰ ਸਿੰਘ ਪ੍ਰਭਜੋਤ ਸਿੰਘ ਗੋਹਲਵੜ,ਅਤੇ ਬਲਜਿੰਦਰ ਸਿੰਘ ਝਬਾਲ ਨੇ ਕਿਹਾ ਕਿ ਪੰਜਾਬ ਅਤੇ ਯੂ ਟੀ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੱਦੇ ਤੇ ਪੂਰੇ ਪੰਜਾਬ ਵਿਚੋਂ ਵੱਡੀ ਗਿਣਤੀ ਔਰਤਾਂ ਸਮੇਤ ਵੱਖ ਵੱਖ ਮਹਿਕਮਿਆਂ ਤੋਂ ਠੇਕਾ ਪ੍ਰਣਾਲੀ ਤਹਿਤ ਭਰਤੀ ਕੀਤੇ ਮੁਲਾਜ਼ਮ ਜਦੋਂ ਆਪਣੀ ਹੱਕੀ ਮੰਗਾਂ ਲਈ ਮੋਤੀ ਮਹਿਲ ਵੱਲ ਮਾਰਚ ਕਰ ਰਹੇ ਸੀ ਤਾਂ ਪੁਲਿਸ ਨੇ ਗਿਣੀ ਮਿਥੀ ਸਾਜਿਸ਼ ਤਹਿਤ ਲੀਡਰਸ਼ਿਪ ਨੂੰ ਟਾਰਗੇਟ ਕਰਦੇ ਹੋਏ ਲਾਠੀਚਾਰਜ ਕੀਤਾ ਅਤੇ ਔਰਤਾਂ ਨੂੰ ਮਰਦ ਪੁਲਿਸ ਕਰਮਚਾਰੀਆਂ ਵੱਲੋਂ ਵਾਲਾਂ ਤੋਂ ਫੜ ਫੜ ਕੇ ਘਸੀਟਿਆ ਗਿਆ। ਇਥੇ ਹੀ ਬੱਸ ਨਹੀਂ ਸਗੋਂ ਉਲਟਾ ਫਰਜ਼ੀ ਐਕਸ-ਰੇ ਰਿਪੋਰਟਾਂ ਤਿਆਰ ਕਰਵਾ ਕੇ ਸੰਘਰਸ਼ੀ ਮੁਲਾਜ਼ਮਾਂ ਤੇ ਹੀ ਵੱਖ ਵੱਖ ਧਾਰਾਵਾਂ ਤਹਿਤ ਝੂਠੇ ਪਰਚੇ ਦਰਜ਼ ਕਰ ਦਿੱਤੇ,ਉਹਨਾਂ ਮੰਗ ਕੀਤੀ ਕਿ ਪਟਿਆਲਾ ਪੁਲਿਸ ਦੀ ਇਸ ਕਰੂਰਤਾ ਦੀ ਨਿਰਪੱਖ ਜਡੂਸ਼ੀਅਲ ਜਾਂਚ ਹੋਣੀ ਚਾਹੀਦੀ ਹੈ। ਮੋਰਚੇ ਦੇ ਆਗੂਆਂ ਕਸ਼ਮੀਰ ਸਿੰਘ , ਦੀਵਾਨ ਸਿੰਘ, ਹਰਜੀਤ ਕੌਰ ਚੌਹਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਦੇ ਨਸ਼ੇ ਚ ਗਲਤਾਨ ਹੋ ਕੇ ਪ੍ਰਧਾਨ ਮੰਤਰੀ ਮੋਦੀ ਦੇ ਨਕਸ਼ੇ ਕਦਮਾਂ ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਰਕੇ ਉਹ ਹੁਣ ਆਪਣਾ ਹੱਕ ਮੰਗਣ ਵਾਲਿਆਂ ਨੂੰ ਡੰਡਿਆਂ ਅਤੇ ਪੁਲਿਸ ਕੇਸਾਂ ਦਾ ਡਰਾਵਾ ਦੇ ਕੇ ਉਹਨਾਂ ਦੀ ਆਵਾਜ਼ ਕੁਚਲਣਾ ਚਾਹੁੰਦਾ ਹੈ ਪਰ ਪੰਜਾਬ ਦੇ ਸੰਘਰਸ਼ੀ ਲੋਕ ਕਾਂਗਰਸ ਨੂੰ ਉਸਦੀਆਂ ਧੱਕੇਸ਼ਾਹੀਆਂ ਦੀ ਸਿਆਸੀ ਕੀਮਤ ਮੋੜਨਗੇ।ਇਸ ਮੋਕੇ ਕਰਮਜੀਤ ਸਿੰਘ ਕਲੇਰ,
ਬਲਜਿੰਦਰ ਸਿੰਘ ਗੰਡੀਵਿੰਡ, ਦਿਲਬਾਗ ਸਿੰਘ, ਭੰਵਰ ਲਾਲ,ਹਰਿੰਦਰ ਐਮਾ,ਮਨਜੀਤਕੌਰ ਮਾਨੋਚਾਹਲ, ਰਾਜਵਿੰਦਰਕੌਰ, ਰਾਜ ਕੋਰ, ਸੁਖਵਿੰਦਰ ਕੌਰ ਸੂਰਵਿੰਡ, ਰਾਜਵਿੰਦਰ ਕੌਰ ਤਪਾ ਬਾਠ, ਸੰਦੀਪ ਕੌਰ ਚੋਹਲਾ, ਕੰਵਲਜੀਤਸਿੰਘ, ਕੰਵਰਦੀਪ ਸਿੰਘ ਢਿੱਲੋ , ਗੁਲਜਾਰ ਸਿੰਘ ਲੋਹਕਾ,ਬਲਜਿੰਦਰ ਸਿੰਘ ਝਬਾਲ,ਕੁਲਦੀਪ ਭਾਰਤੀ,ਤਸਵੀਰ ਸਿੰਘ ਗਿੱਲ, ਨੇ ਕਿਹਾ ਕਿ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੀਆਂ ਕੁੱਕਾਂ,ਆਸ਼ਾ ਵਰਕਰਾਂ ਅਤੇ ਘਟੋਂ ਘੱਟ ਉਜਰਤਾਂ ਅਤੇ ਠੇਕਾ ਪ੍ਰਣਾਲੀ ਦੇ ਅਧੀਨ ਕੰਮ ਕਰਦੇ ਮੁਲਾਜਮਾਂ ਨੂੰ ਪੱਕੇ ਰੁਜ਼ਗਾਰ ਦਾ ਪ੍ਰਬੰਧ, ਪੇਅ ਕਮਿਸ਼ਨ, ਮਹਿੰਗਾਈ ਭੱਤਾ ਸਮੇਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
Comments (0)
Facebook Comments (0)