ਸਿਹਤ ਵਿਭਾਗ ਦੀ ਟੀਮ ਵੱਲੋਂ ਨਿਊ ਲਾਈਫ ਪਬਲਿਕ ਸਕੂਲ ਵਿਖੇ ਕਰੋਨਾ ਵਾਇਰਸ ਤੋਂ ਬਚਾਅ ਸਬੰਧੀ ਲਗਾਇਆ ਸੈਮੀਨਾਰ

ਸਿਹਤ ਵਿਭਾਗ ਦੀ ਟੀਮ ਵੱਲੋਂ ਨਿਊ ਲਾਈਫ ਪਬਲਿਕ ਸਕੂਲ ਵਿਖੇ ਕਰੋਨਾ ਵਾਇਰਸ ਤੋਂ ਬਚਾਅ ਸਬੰਧੀ ਲਗਾਇਆ ਸੈਮੀਨਾਰ

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ

ਚੋਹਲਾ ਸਾਹਿਬ 14 ਮਾਰਚ 2020
ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ: ਜਿਤੰਦਰ ਸਿੰਘ ਗਿੱਲ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਵਾਈ ਹੇਠ ਹੈਲਥ ਇੰਸਪੈਕਟਰ ਬਰਿੰਦਰ ਸਿੰਘ ਖਾਲਸਾ ਵੱਲੋਂ ਸਿਹਤ ਵਿਭਾਗ ਦੀ ਟੀਮ ਨਾਲ ਚੋਹਲਾ ਸਾਹਿਬ ਵਿਖੇ ਸਥਿਤ ਨਿਊ ਲਾਈਫ ਪਬਲਿਕ ਸਕੂਲ ਵਿਖੇ ਕਰੋਨਾ ਵਾਇਰਸ ਤੋਂ ਬਚਾਅ ਸਬੰਧੀ ਸੈਮੀਨਾਰ ਲਗਾਇਆ ਗਿਆ। ਇਸ ਵਿੱਚ ਹੈਲਥ ਇੰਸਪੈਕਟਰ ਬਰਿੰਦਰ ਸਿੰਘ ਖਾਲਸਾ ਵੱਲੋ ਸਕੂਲ ਦੇ ਬੱਚਿਆਂ ਅਤੇ ਸਕੂਲ ਦੇ ਸਟਾਫ ਨਾਲ ਇਸ ਸਬੰਧੀ ਜਾਣਕਾਰੀ ਸਾਝੀ ਕਰਦੇ ਹੋਏ ਦੱਸਿਆ ਕਿ ਕਰੋਨਾ ਵਾਇਰਸ ਖਾਂਸੀ, ਜੁਕਾਮ, ਬੁਖਾਰ, ਸਾਹ ਲੈਣ ਵਿੱਚ ਤਕਲੀਫ ਭਿਆਨਕ ਬਿਮਾਰੀ ਦਾ ਕਾਰਨ ਬਣ ਸਕਦੀ ਹੈ।ਇਹਨਾ ਲੱਛਣਾ ਤੋ ਸੁਚੇਤ ਰਹਿਣ ਦੀ ਲੋੜ ਹੈ। ਇਹ ਖਾਂਸੀ, ਜੁਕਾਮ, ਛਿੱਕਾ ਮਾਰਨ ਨਾਲ ਫੈਲਦੀ ਹੈ। ਇਸ ਕਰਕੇ ਜੁਕਾਮ ਦੇ ਮਰੀਜਾ ਤੋ ਇੱਕ ਮੀਟਰ ਦੀ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ।ਕਿਸੇ ਨਾਲ ਹੱਥ ਮਿਲਾਉਣਾ, ਗਲੇ ਲੱਗਣਾ ਅਤੇ ਭੀੜ ਵਾਲੀਆ ਥਾਵਾਂ ਤੇ ਜਾਣ ਤੋ ਪਰਹੇਜ ਕਰਨਾ ਚਾਹੀਦਾ ਹੈ। ਖੁੱਲੇ ਵਿੱਚ ਨਹੀ ਥੁੱਕਣਾ ਚਾਹੀਦਾ ਹੈ। ਖਾਂਸੀ ਜਾ ਛਿੱਕ ਮਾਰਦੇ ਸਮੇ ਕੂਹਣੀ ਨਾਲ ਮੂੰਹ ਨੂੰ ਢੱਕ ਲੈਣਾ ਚਾਹੀਦਾ ਹੈ ਤਾਂ ਜੋ ਦੂਸਰਿਆਂ ਉੱਪਰ ਇੰਨਫੈਕਸ਼ਨ ਨਾ ਹੋਵੇ।ਇਸ ਤਰਾਂ ਦੇ ਲੱਛਣ ਮਿਲਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।ਇਸ ਦੇ ਨਾਲ ਹੀ ਬੱਚਿਆ ਨੂੰ ਭੋਜਨ ਵਿੱਚ ਪਾਈ ਜਾਦੀ ਪੋਸਟਿਕਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੁੰ ਹਰੇ ਪੱਤਿਆ ਵਾਲੀਆਂ ਸਬਜੀਆ ਵੱਧ ਤੋ ਵੱਧ ਖਾਣੀਆਂ ਚਾਹੀਦੀਆਂ ਹਨ। ਬਾਸੀਆਂ ਚੀਜਾਂ ਤੋ ਪਰਹੇਜ ਕਰਨਾ ਚਾਹੀਦਾ ਹੈ।ਮੌਸਮੀ ਫਲ ਅਤੇ ਸਬਜੀਆਂ ਦੀ ਵਰਤੋ ਵੱਧ ਤੋ ਵੱਧ ਕਰਨੀ ਚਾਹੀਦੀ ਹੈ।ਫਾਸਟ ਫੂਡ ਤੋ ਪ੍ਰਹੇਜ ਕਰਨਾ ਚਾਹੀਦਾ ਹੈ।ਆਪਣੀ ਸਡਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।ਇਸ ਸਮੇਂ ਹੈਲਥ ਇੰਸਪੈਕਟਰ ਬਿਹਾਰੀ ਲਾਲ ਅਤੇ ਬਲਾਕ ਐਜੂਕੇਟਰ ਅਫਸਰ ਹਰਦੀਪ ਸਿੰਘ ਸੰਧੂ ਵੱਲੋਂ ਸਕੂਲੀ ਬੱਚਿਆਂ ਨੂੰ ਹੱਥਾਂ ਨੂੰ ਸਹੀ ਤਰੀਕੇ ਨਾਲ ਧੋਣ ਦੀ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ਵਿੱਚ ਸਤਨਾਮ ਸਿੰਘ ਮੁੰਡਾ ਪਿੰਡ,ਸੁਖਦੀਪ ਸਿੰਘ ਔਲਖ,ਜ਼ਸਪਿੰਦਰ ਸਿੰਘ ਹਾਂਡਾ,ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ,ਬਲਰਾਜ ਸਿੰਘ ਗਿੱਲ,ਪ੍ਰਿੰਸੀਪਲ ਮੈਡਮ ਸਰੋਜ਼ ਬਾਲਾ,ਮੈਡਮ ਸੁਖਜਿੰਦਰ ਕੌਰ,ਮੈਡਮ ਸੁਖਬੀਰ ਕੌਰ,ਮੈਡਮ ਕਵਿਤਾ,ਮੈਡਮ ਰਾਜਵਿੰਦਰ ਕੌਰ,ਮੈਡਮ ਕਿਰਨਦੀਪ ਕੌਰ,ਜਗਜੀਤ ਸਿੰਘ,ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।