ਬੀਬੀ ਖਾਲੜਾ ਦੇ ਹੱਕ 'ਚ ਸੀਪੀਆਈ ਨੇ ਕੀਤੀ ਮੀਟਿੰਗ

ਬੀਬੀ ਖਾਲੜਾ ਦੇ ਹੱਕ 'ਚ ਸੀਪੀਆਈ ਨੇ ਕੀਤੀ ਮੀਟਿੰਗ

ਚੋਹਲਾ ਸਾਹਿਬ -

ਹੈਪੀ ਬਾਵਾ ,ਪਰਮਿੰਦਰ ਚੋਹਲਾ ,

ਲੋਕ ਸਭਾ ਹਲਕਾ ਖਡੁਰ ਸਾਹਿਬ ਤੋਂ ਪੀਡੀਏ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਸੀਪੀਆਈ ਵੱਲੋਂ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਕਾਮਰੇਡ ਗੁਰਪਾਲ ਸਿੰਘ ਫੌਜੀ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਬਲਾਕ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁੱਖ ਮਸਲਾ ਦੋਵਾਂ ਸਰਮਾਏਦਾਰ ਪਾਰਟੀਆਂ ਨੂੰ ਸੱਤਾ ਤੋਂ ਪਾਸੇ ਕਰਨਾ ਹੈ। ਉਨ•ਾਂ ਕਿਹਾ ਕਿ ਅਕਾਲੀ ਅਤੇ ਕਾਂਗਰਸ ਦੋਵੇਂ ਪਾਰਟੀਆਂ ਚੋਣਾਂ ਵਿਚ ਇਕੱਠੀਆਂ ਹੋ ਕੇ ਤੀਜੇ ਬਦਲ ਨੂੰ ਕਾਮਯਾਬ ਨਹੀਂ ਹੋਣ ਦਿੰਦੀਆਂ। ਕਿਉਂਕਿ ਪਹਿਲਾਂ ਅਕਾਲੀਆਂ ਨੇ ਪੰਜਾਬ ਵਿਚ 10 ਸਾਲ ਰਾਜ ਕਰਕੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਜਦ ਕਿ ਇਹੋ ਕੰਮ ਹੁਣ ਕਾਂਗਰਸ ਸਰਕਾਰ ਕਰ ਰਹੀ ਹੈ। ਉਨ•ਾਂ ਕਿਹਾ ਕਿ ਚੋਣਾਂ ਸਮੇਂ ਝੂਠੇ ਵਾਅਦੇ ਕਰਕੇ ਸੱਤਾ 'ਤੇ ਕਾਬਜ ਹੋਣ ਵਾਲੀਆਂ ਇਨ•ਾਂ ਰਵਾਇਤੀ ਪਾਰਟੀਆ ਨੂੰ ਸਬਕ ਸਿਖਾਉਣ ਲਈ ਲੋਕਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਤਾਂ ਜੋ ਭ੍ਰਿਸ਼ਟ ਸਰਕਾਰਾਂ ਅਤੇ ਲੀਡਰਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ। ਆਮ ਆਦਮੀ ਪਾਰਟੀ ਨੂੰ ਵੀ ਕਾਂਗਰਸ ਤੇ ਅਕਾਲੀ ਭਾਜਪਾ ਦਾ ਅੰਸ਼ ਦੱਸਦਿਆਂ ਉਨ•ਾਂ ਕਿਹਾ ਕਿ ਇਹ ਪਾਰਟੀ ਵੀ ਲੋਕ ਹਿੱਤਾਂ ਦੀ ਬਜਾਏ ਲੋਕ ਦੀ ਲੁੱਟ ਕਰਨ ਵਾਲੀਆਂ ਨੀਤੀਆਂ 'ਤੇ ਚੱਲ ਰਹੀ ਹੈ। ਇਸ ਮੌਕੇ ਸੀਪੀਆਈ ਦੇ ਜ਼ਿਲ•ਾ ਕੌਂਸਲ ਮੈਂਬਰ ਕਾਮਰੇਡ ਪਰਮਜੀਤ ਸਿੰਘ, ਕਾਮਰੇਡ ਹਰਪਾਲ ਸਿੰਘ, ਕਾਮਰੇਡ ਅਮੋਲਕ ਸਿੰਘ, ਕਾਮਰੇਡ ਹਰਵਿੰਦਰ ਸਿੰਘ, ਕਾਮਰੇਡ ਬਲਵਿੰਦਰ ਸਿੰਘ ਬਿੱਲਿਆਂਵਾਲਾ, ਮੋਨਿਕਾ, ਮਨਜੀਤ ਕੌਰ, ਬਲਜੀਤ ਕੌਰ ਆਦਿ ਹਾਜ਼ਰ ਸਨ।