ਸ਼ਿਪਸ ਇੰਸਟੀਟਿਊਟ ਰਾਣੀ ਵਾਲਾਹ ਵਿਖੇ ਆਫ਼ਤ ਪ੍ਰਬੰਧਨ ਤੇ ਵਰਕਸ਼ਾਪ

ਸ਼ਿਪਸ ਇੰਸਟੀਟਿਊਟ ਰਾਣੀ ਵਾਲਾਹ ਵਿਖੇ ਆਫ਼ਤ ਪ੍ਰਬੰਧਨ ਤੇ ਵਰਕਸ਼ਾਪ

ਚੋਹਲਾ ਸਾਹਿਬ 6 ਜਨਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸ਼ਿਪਸ ਗਰੁੱਪ ਆਫ ਇੰਸਟੀਟਿਊਟ ਦੇ ਚੇਅਰਮੈਨ ਸਰਦਾਰ ਗੁਲਵਿੰਦਰ ਸਿੰਘ ਸੰਧੂ ਐਜੂਕੇਸ਼ਨ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ ਦੀ ਅਗਵਾਈ ਵਿੱਚ ਚੱਲ ਰਹੀ ਸੰਸਥਾ ਐੱਸ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਾਲਾਹ ਵਿਖੇ ਸਕੂਲ ਦੇ ਪ੍ਰਿੰਸੀਪਲ ਡਾ। ਸੁਮਨ ਡਡਵਾਲ , ਪ੍ਰਿੰਸੀਪਲ ਨਿਰਭੈ ਸਿੰਘ ਸੰਧੂ ਵਲੋਂ  ਆਫ਼ਤ ਪ੍ਰਬੰਧਨ ਤੇ ਵਰਕਸ਼ਾਪ ਲਗਾਈ ਉਨ੍ਹਾਂ ਦੱਸਿਆ  ਕਿ ਕੁਦਰਤੀ ਆਫ਼ਤਾਂ ਸਮੁੱਚੇ ਵਾਤਾਵਰਣ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਅਧਿਆਪਕਾਂ ਲਈ ਆਫ਼ਤ ਪ੍ਰਬੰਧਨ ਨਾਲ ਨਜਿੱਠਣ ਲਈ ਇਸਦੀ ਜਾਣਕਾਰੀ ਹੋਣੀ  ਬਹੁਤ  ਮਹੱਤਵਪੂਰਨ ਹੈ ਕਿਉਕਿ ਜਾਣਕਾਰੀ ਵਿਚ ਹੀ ਬਚਾਵ ਹੈ ਉਹਨਾਂ ਦੱਸਿਆ ਕਿ ਕਿਵੇਂ ਸਕੂਲ ਵਿਚ ਕੁਝ ਕੁਦਰਤੀ ਅਤੇ ਗੈਰ ਕੁਦਰਤੀ ਆਫ਼ਤਾਂ ਕਰਕੇ ਜਿੰਦਗੀਆਂ ਪ੍ਰਭਾਵਿਤ ਹੁੰਦੀਆਂ ਹਨ ਅਸੀਂ ਇਹਨਾਂ ਆਫ਼ਤਾਂ ਨੂੰ ਰੋਕ ਤੇ ਨਹੀਂ ਸਕਦੇ ਪਰ ਸਹੀ ਤਰੀਕੇ ਆਪਣਾ ਕਿ ਇਹਨਾਂ ਅਫ਼ਤਾਵਾਂ ਦਾ ਪ੍ਰਭਾਵ ਜਰੂਰ ਘੱਟ ਕਰ ਸਕਦੇ ਹੈ ਜਿਵੇਂ ਕਿ  ਅੱਗ ਦੀਆਂ ਸੰਕਟਕਾਲਾਂ, ਹੜ੍ਹਾਂ, ਤੂਫ਼ਾਨ, ਭੁਚਾਲ, ਬਿਮਾਰੀ ਦੇ ਫੈਲਣ  ਦੌਰਾਨ ਆਫ਼ਤ ਪ੍ਰਬੰਧਨ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਸੰਕਟਕਾਲੀਨ ਸਥਿਤੀਆਂ ਦੌਰਾਨ ਉਚਿਤ ਪ੍ਰਬੰਧਨ ਲਿਆਉਂਦਾ ਹੈ ਅਤੇ ਜਾਨ ਅਤੇ ਜਾਇਦਾਦ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨਾ ਯਕੀਨੀ ਬਣਾਉਂਦਾ ਹੈ। ਉਨ੍ਹਾਂ  ਜ਼ਮੀਨ ਖਿਸਕਣ ਅਤੇ ਇਸ ਦੇ ਖ਼ਤਰਿਆਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾ ਦੀ ਆਫ਼ਤ  ਪ੍ਰਬੰਧਨ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਸਕੂਲ ਵਿਚ   ਉਹ ਹੜ੍ਹ, ਭੂਚਾਲ, ਅੱਗ ਵਰਗੀਆਂ ਆਫ਼ਤਾਂ ਨਾਲ ਨਜਿੱਠਣ ਅਤੇ ਕਿਵੇਂ  ਵੀ ਇਕ  ਬਹੁ-ਮੰਜ਼ਿਲਾ ਇਮਾਰਤਾਂ ਵਾਲੇ ਸਕੂਲਾਂ ਵਿੱਚ ਨਿਕਾਸੀ ਦੇ ਬਿਹਤਰ ਪ੍ਰਬੰਧ ਅਤੇ ਰਣਨੀਤੀ  ਨਾਲ ਦੁਰਘਟਨਾ ਦੀ ਸਥਿਤੀ ਵਿੱਚ ਬੱਚਿਆਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾ ਸਕਦਾ । ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਵਧੀਆ ਐਮਰਜੰਸੀ ਪ੍ਰਬੰਧਾਂ ਨੀਤੀਆਂ ਨਾਲ ਬਹੁ ਕੀਮਤੀ ਜਾਨਾ ਬਚਾਇਆ ਜਾ ਸਕਦੀਆਂ ਹਨ    ਉਨ੍ਹਾਂ  ਅਧਿਆਪਕ ਸਾਹਿਬਾਨ  ਨੂੰ ਸੁਚੇਤ ਕਰਦਿਆਂ ਕਿਹਾ ਕਿ ਭਵਿੱਖ ਵਿੱਚ  ਸਕੂਲਾਂ ਵਿਚ ਉਹਨਾਂ ਦੀ ਸੂਝ ਬੁਝ ਭੂਚਾਲ ਨਾਲ ਕਈ ਆਫ਼ਤਾਂ ਨਾਲ ਨਜਿੱਠਿਆ ਜਾ ਸਕਦਾ ਹੈ।