
ਦਿੱਲੀ ਵਿਚ ਕੋਰੋਨਾ ਕਾਰਨ ਮਚੀ ਹਾਹਾਕਾਰ, ਦਿੱਲੀ ਵਿਚ ਮਿਲੇ ਤਿੰਨ ਮਰੀਜ਼
Sat 7 Mar, 2020 0
ਨਵੀਂ ਦਿੱਲੀ: ਦਿੱਲੀ ਵਿਚ ਹੁਣ ਤੱਕ ਕੋਰੋਨਾਵਾਇਰਸ (ਕੋਵਿਡ -19) ਦੇ ਤਿੰਨ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਨੇ ਇਨ੍ਹਾਂ ਤਿੰਨਾਂ ਮਾਮਲਿਆਂ ਵਿਚ 200 ਤੋਂ ਵੱਧ ਲੋਕਾਂ ਦਾ ਪਤਾ ਲਗਾਇਆ ਹੈ। ਇਨ੍ਹਾਂ 200 ਲੋਕਾਂ ਵਿਚੋਂ 74 ਦਿੱਲੀ ਦੇ ਅਤੇ 137 ਹੋਰ ਰਾਜਾਂ ਦੇ ਹਨ। ਕੋਵਿਡ -19 ਦਾ ਤੀਜਾ ਸਕਾਰਾਤਮਕ ਮਾਮਲਾ ਸ਼ੁੱਕਰਵਾਰ ਨੂੰ ਉੱਤਮ ਨਗਰ ਤੋਂ ਸਾਹਮਣੇ ਆਇਆ। ਪਰਿਵਾਰ ਵਿਚ ਅੱਠ ਮੈਂਬਰ ਹਨ ਅਤੇ ਸਾਰਿਆਂ ਦੇ ਨਮੂਨੇ ਇਕੱਠੇ ਕਰ ਕੇ ਜਾਂਚ ਲਈ ਭੇਜੇ ਗਏ ਹਨ।
ਹੁਣ ਤਕ ਕੋਰੋਨਾਵਾਇਰਸ ਪ੍ਰਭਾਵਿਤ ਦੇਸ਼ਾਂ ਦੇ 1,35,343 ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ਤੋਂ ਟ੍ਰੇਸ ਕਰ ਕੇ ਨਿਗਰਾਨੀ ਵਿਚ ਰੱਖਿਆ ਗਿਆ ਹੈ। ਸਿਹਤ ਅਧਿਕਾਰੀਆਂ ਦੁਆਰਾ ਸ਼ੁੱਕਰਵਾਰ ਨੂੰ ਹਵਾਈ ਅੱਡੇ ਤੇ 5,011 ਯਾਤਰੀਆਂ ਦੀ ਜਾਂਚ ਕੀਤੀ ਗਈ ਹੈ।
ਸ਼ੁੱਕਰਵਾਰ ਨੂੰ ਕੁੱਲ ਪੰਜ ਯਾਤਰੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ-ਤਿੰਨ ਰਾਮ ਮਨੋਹਰ ਲੋਹਿਆ ਹਸਪਤਾਲ ਵਿਚ ਅਤੇ ਦੋ ਸਫਦਰਜੰਗ ਹਸਪਤਾਲ ਵਿਚ। ਰਾਸ਼ਟਰੀ ਪੱਧਰ ਦੇ ਪ੍ਰੀਖਣ ਸੈਸ਼ਨ ਵਿਚ ਰਾਜ ਪੱਧਰੀ ਅਧਿਕਾਰੀਆਂ ਨੇ ਭਾਗ ਲਿਆ। ਕੋਵਿਦ-19 ਤੇ ਇਸ ਤਰ੍ਹਾਂ ਦਾ ਇਕ ਹੋਰ ਸੈਸ਼ਨ 9 ਮਾਰਚ ਨੂੰ ਮਨੋਨੀਤ ਹਸਪਤਾਲਾਂ ਦੇ ਨੋਡਲ ਅਫ਼ਸਰਾਂ ਅਤੇ ਮਾਈਕਰੋਬਾਇਓਲੋਜਿਸਟਾਂ ਲਈ ਤਹਿ ਕੀਤਾ ਗਿਆ ਹੈ।
ਇਕ ਘੰਟੇ ਦੇ ਸੈਸ਼ਨ ਵਿਚ ਕੋਵਿਦ-19 ਸ਼ੱਕੀ ਕੋਰੋਨਾ ਵਾਇਰਸ ਦੇ ਵਿਅਕਤੀਆਂ ਦੀ ਜਾਂ ਕਰਨ ਅਤੇ ਤੁਰੰਤ ਕਾਰਵਾਈ ਕਰਨ ਲਈ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਪ੍ਰਧਾਨਗੀ ਵਿਚ ਇਕ ਰਾਜ ਨਿਗਰਾਨੀ ਸਮੂਹ ਦਾ ਗਠਨ ਕੀਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰੇਡੀਓ ਜਿੰਗਲਸ ਦੁਆਰਾ ਵਾਇਰਸ ਬਾਰੇ ਜਨ ਜਾਗਰੂਕਤਾ ਸੰਦੇਸ਼ ਨੌ ਰੇਡੀਓ ਸਟੇਸਨਾਂ ਤੇ ਪ੍ਰਤੀ ਦਿਨ 60 ਸਥਾਨਾਂ ਤੇ ਪ੍ਰਸਾਰਿਤ ਕੀਤਾ ਗਿਆ ਹੈ।
ਦਸ ਦਈਏ ਕਿ ਪੱਛਮੀ ਦਿੱਲੀ ਵਿਚ ਕੋਰੋਨਾ ਵਾਇਰਸ ਵਿਚ ਸੰਕ੍ਰਮਿਤ ਇਕ ਵਿਅਕਤੀ ਦੇ ਪਰਵਾਰ ਦੇ ਸੱਤ ਮੈਂਬਰਾਂ ਸਮੇਤ ਕੁੱਲ 11 ਲੋਕਾਂ ਨੂੰ ਉਹਨਾਂ ਦੇ ਘਰ ਵਿਚ ਹੀ ਰੱਖਿਆ ਗਿਆ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਉਸ ਵਿਅਕਤੀ ਨੇ ਥਾਈਲੈਂਡ ਦੀ ਯਾਤਰਾ ਦੀ ਸੀ ਜਿਸ ਤੋਂ ਬਾਅਦ ਉਸ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ। ਇਸ 25 ਸਾਲ ਵਿਅਕਤੀ ਨੇ ਮਲੇਸ਼ੀਆ ਦੀ ਵੀ ਯਾਤਰਾ ਕੀਤੀ ਸੀ।
ਨਮੂਨਿਆਂ ਦੀ ਜਾਂਚ ਤੋਂ ਬਾਅਦ ਉਸ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ। ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਵਿਚ ਕੋਰੋਨਾ ਵਾਇਰਸ ਦੇ ਪੁਸ਼ਟੀ ਮਾਮਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਕੋਰੋਨਾ ਪੀੜਤ ਵਿਅਕਤੀ ਪੱਛਮੀ ਦਿੱਲੀ ਦਾ ਰਹਿਣ ਵਾਲਾ ਹੈ। ਉਸ ਖੇਤਰ ਦੇ 50 ਘਰਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਦਿੱਲੀ ਸਰਕਾਰ ਦੇ ਸਿਹਤ ਅਧਿਕਾਰ ਨੇ ਕਿਹਾ ਕਿ ਰੋਗੀ ਦੀ ਪਤਨੀ, ਮਾਤਾ-ਪਿਤਾ, ਭਰਾ, ਭਾਬੀ ਅਤੇ ਉਹਨਾਂ ਦੇ ਦੋ ਬੱਚਿਆਂ ਨੂੰ ਵੱਖ ਰੱਖਿਆ ਗਿਆ ਹੈ।
ਜਾਂਚ ਲਈ ਉਹਨਾਂ ਦੇ ਖੂਨ ਦੇ ਨਮੂਨੇ ਲਏ ਗਏ ਹਨ। ਵਿਅਕਤੀ ਦਾ ਦਫਤਰ ਗੁੜਗਾਉਂ ਵਿੱਚ ਹੈ ਪਰ ਉਹ ਆਪਣੀ ਰਿਹਾਇਸ਼ ਤੋਂ ਕੰਮ ਕਰ ਰਿਹਾ ਸੀ। ਉਸ ਨੂੰ ਇਲਾਜ ਲਈ ਸਫਦਰਜੰਗ ਹਸਪਤਾਲ ਵਿਚ ਰੱਖਿਆ ਗਿਆ ਹੈ। ਅਧਿਕਾਰੀ ਨੇ ਕਿਹਾ, "ਮਰੀਜ਼, ਉਸ ਦੀ ਪਤਨੀ, ਭਰਾ ਅਤੇ ਭੈਣ ਘਰੋਂ ਕੰਮ ਕਰਦੇ ਸਨ। ਉਸਦੇ ਨਾਲ ਸੰਪਰਕ ਵਿੱਚ ਆਉਣ ਵਾਲੇ ਚਾਰ ਹੋਰ ਲੋਕਾਂ ਨੂੰ ਵੀ ਵੱਖਰੇ ਤੌਰ ਤੇ ਉਸਦੀ ਰਿਹਾਇਸ਼ ਤੇ ਰੱਖਿਆ ਗਿਆ ਹੈ ਅਤੇ ਜਾਂਚ ਵੀ ਕੀਤੀ ਗਈ ਹੈ।
Comments (0)
Facebook Comments (0)