ਹੈਦਰਾਬਾਦ ਗੈਂਗਰੇਪ : 'ਕੀ ਆਸਾਰਾਮ ਜਾਂ ਹਾਈ ਪ੍ਰੋਫਾਈਲ ਲੋਕਾਂ ਦਾ ਵੀ ਇਵੇਂ ਹੋਵੇਗਾ ਐਨਕਾਊਂਟਰ'

ਹੈਦਰਾਬਾਦ ਗੈਂਗਰੇਪ : 'ਕੀ ਆਸਾਰਾਮ ਜਾਂ ਹਾਈ ਪ੍ਰੋਫਾਈਲ ਲੋਕਾਂ ਦਾ ਵੀ ਇਵੇਂ ਹੋਵੇਗਾ ਐਨਕਾਊਂਟਰ'

ਮੁੰਬਈ (ਬਿਊਰੋ) — ਹੈਦਰਾਬਾਦ ਗੈਂਗਰੇਪ ਤੇ ਕਤਲ ਦੇ ਚਾਰੇ ਦੋਸ਼ੀਆਂ ਨੂੰ ਪੁਲਸ ਨੇ ਐਨਕਾਊਂਟਰ 'ਚ ਢੇਰ ਕਰ ਦਿੱਤਾ ਹੈ। ਐਨਕਾਊਂਟਰ ਨੈਸ਼ਨਲ ਹਾਈਵੇਅ-44 ਨੇੜੇ ਵੀਰਵਾਰ ਦੇਰ ਰਾਤ ਕੀਤਾ ਗਿਆ। ਇਸ ਐਨਕਾਊਂਟ 'ਤੇ ਸਾਰੇ ਆਪਣੀ-ਆਪਣੀ ਰਾਏ ਦੇ ਰਹੇ ਹਨ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਤੇਲੰਗਾਨਾ ਪੁਲਸ ਦਾ ਧੰਨਵਾਦ ਕੀਤਾ। ਉਥੇ ਹੀ ਬਿੱਗ ਬੌਸ ਦੇ ਸਾਬਕਾ ਮੁਕਾਬਲੇਬਾਜ਼ ਤਹਿਸੀਨ ਪੂਨਾਵਾਨਾ ਨੇ ਰਿਐਕਟ ਕੀਤਾ ਹੈ। ਤਹਿਸੀਨ ਪੂਨਾਵਾਲਾ ਨੇ ਟਵਿਟਰ 'ਤੇ ਲਿਖਿਆ, ''ਐੱਮ. ਪੀ. ਸੰਸਦ 'ਚ ਦੋਸ਼ੀਆਂ ਨੂੰ ਲਿੰਚ ਕਰਨ ਦੀ ਮੰਗ ਕਰਦੇ ਹਨ। ਸਰਕਾਰ ਦੇ ਪ੍ਰੋਪਰ ਇੰਵੈਸਟੀਗੇਸ਼ਨ ਲਈ ਸਿਸਟਮ ਠੀਕ ਕਰਨ ਦੀ ਬਜਾਏ ਪੁਲਸ ਬਾਹਰ ਐਨਕਾਊਂਟਰ ਕਰ ਦਿੰਦੀ ਹੈ। ਵਿਵਸਥਾ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ।'' ਉਥੇ ਹੀ ਤਹਿਸੀਨ ਪੂਨਾਵਾਲਾ ਨੇ ਦੂਜੇ ਟਵੀਟ 'ਚ ਲਿਖਿਆ, ''ਦੋ ਗਲਤ, ਇਕ ਚੰਗਾ ਨਹੀਂ ਬਣਿਆ ਜਾ ਸਕਦਾ। ਅਸੀਂ ਤੇਜੀ ਨਾਲ ਅਰਾਜਕਤਾ ਵੱਲ ਵਧ ਰਹੇ ਹਾਂ। ਸਰਕਾਰ ਇਸ ਤਰ੍ਹਾਂ ਦੇ ਐਨਕਾਊਂਟਰ 'ਚ ਲਿਪਤ ਨਹੀਂ ਹੋ ਸਕਦੀ। ਕੀ ਆਸਾਰਾਮ ਜਾਂ ਇਕ ਹਾਈ ਪ੍ਰੋਫਾਈਲ ਸਿੰਗਰ ਨਾਲ ਵੀ ਅਜਿਹਾ ਹੀ ਹੋਵੇਗਾ? ਜਾਂ ਮਤਭੇਦ ਸਿਰਫ ਗਰੀਬਾਂ ਲਈ ਹੀ ਹੈ?''