ਕੇਜਰੀਵਾਲ ਦਾ ਵੱਡਾ ਬਿਆਨ, ਹਰ ਬੱਸ ਵਿਚ ਲੱਗਣਗੇ 3 CCTV ਕੈਮਰੇ; ਛੇੜਛਾੜ ਨਹੀਂ ਹੋਵੇਗੀ

ਕੇਜਰੀਵਾਲ ਦਾ ਵੱਡਾ ਬਿਆਨ, ਹਰ ਬੱਸ ਵਿਚ ਲੱਗਣਗੇ 3 CCTV ਕੈਮਰੇ; ਛੇੜਛਾੜ ਨਹੀਂ ਹੋਵੇਗੀ

ਨਵੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਦਿੱਲੀ ਵਿਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੈਬਨਿਟ ਮੀਟਿੰਗ ਵਿਚ ਦੋ ਫ਼ੈਸਲੇ ਲਏ ਗਏ ਹਨ। ਸਾਰੇ 5500 ਡੀਟੀਸੀ ਅਤੇ ਕਲਸਟਰ ਬੱਸਾਂ ਵਿਚ ਸੀਸੀਟੀਵੀ ਕੈਮਰਾ ਲੱਗਣਗੇ। ਉਨ੍ਹਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਬੱਸ ਵਿਚ 3 ਕੈਮਰੇ ਲੱਗਣਗੇ। ਉਥੇ ਨਾਲ ਹੀ ਹਰ ਬੱਸ ਵਿਚ ਪੈਨਿਕ ਬਟਨ ਵੀ ਲਗਾਏ ਜਾਣਗੇ। ਇਨ੍ਹਾਂ ਦੀ ਗਿਣਤੀ 10 ਹੋਵੇਗੀ। ਦੱਸਣਯੋਗ ਹੈ ਕਿ ਪੈਨਿਕ ਬਟਨ ਹਰ ਬੱਸ ਵਿਚ ਲੱਗਣ ਨਾਲ ਮਹਿਲਾ ਸੁਰੱਖਿਆ ਨੂੰ ਕਾਫੀ ਬਲ ਮਿਲੇਗਾ। ਇਹ ਉਨ੍ਹਾਂ ਹਿਫ਼ਾਜ਼ਤ ਲਈ ਕਾਫੀ ਅਹਿਮ ਹੋਵੇਗਾ। ਸੀਐੱਮ ਕੇਜਰੀਵਾਲ ਨੇ ਦੱਸਿਆ ਕਿ ਇਕ ਐਪ ਬਣਾ ਕੇ ਦੇ ਰਹੇ ਹਾਂ, ਜਿਸ ਨਾਲ ਬੱਸ ਕਿੰਨੇ ਦੇਰ ਵਿਚ ਆਏਗੀ ਉਸ ਦਾ ਵੀ ਪਤਾ ਲੱਗ ਜਾਵੇਗਾ। ਇਕ ਕਮਾਂਡ ਸੈਂਟਰ ਬਣੇਗਾ ਜਿਸ ਵਿਚ ਸਾਰਾ ਡੇਟਾ ਜਾਵੇਗਾ। ਇਸ ਸਾਰੀ ਯੋਜਨਾ ਲਈ ਸੱਤ ਮਹੀਨੇ ਦਾ ਸਮਾਂ ਲੱਗੇਗਾ। ਇਸ ਯੋਜਨਾ ਦੀ ਲਾਗਤ ਬਾਰੇ ਉਨ੍ਹਾਂ ਦੱਸਿਆ ਕਿ ਇਸ 'ਤੇ 150 ਕਰੋੜ ਦੀ ਲਾਗਤ ਆਏਗੀ। 100 ਬੱਸਾਂ ਵਿਚ ਇਹ ਯੋਜਨਾ ਇਸੇ ਮਹੀਨੇ ਸ਼ੁਰੂ ਹੋ ਜਾਵੇਗੀ। MP