
ਸੀ ਐਚ ਸੀ ਸਰਹਾਲੀ ਕਲਾਂ ਵਿਖੇ ਸਵੱਛਤਾ ਹੀ ਸੇਵਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ : ਡਾਕਟਰ ਗਿੱਲ
Fri 20 Sep, 2024 0
ਚੋਹਲਾ ਸਾਹਿਬ 20 ਸਤੰਬਰ (ਸਨਦੀਪ ਸਿੰਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਜਤਿੰਦਰ ਸਿੰਘ ਗਿੱਲ ਸਹਾਇਕ ਸਿਵਲ ਸਰਜਨ ਤਰਨ ਤਾਰਨ ਦੀ ਯੋਗ ਅਗਵਾਈ ਹੇਠ ਡਾਕਟਰ ਕਰਨਵੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ ਐਚ ਸੀ ਸਰਹਾਲੀ ਵੱਲੋਂ ਸਵੱਛਤਾ ਹੀ ਸੇਵਾ ਮੁਹਿੰਮ ਦੀ ਸ਼ਰੁਆਤ ਕਰਵਾਈ ਗਈ।ਇਸ ਸਮੇਂ ਸਹਾਇਕ ਸਿਵਲ ਸਰਜਨ ਤਰਨ ਤਾਰਨ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਸਮੂਹ ਮੁਲਾਜਮਾਂ ਨੂੰ ਸਹੰੁ ਚੁਕਵਾਉਂਦੇ ਹੋਏ ਕਿਹਾ ਕਿ ਅਸੀਂ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਸੁੰਦਰ ਫੁੱਲਾਂ ਅਤੇ ਫਲਾਂ ਦੇ ਬੂਟੇ ਲਗਾਵਾਂਗੇ ਅਤੇ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਾਂਗੇ।ਇਸ ਸਮੇਂ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਹਰ ਇੰਨਸਾਨ ਨੂੰ ਆਪਣੀ ਜਿੰਦਗੀ ਵਿੱਚ ਬੂਟੇ ਲਗਾਕੇ ਉਹਨਾਂ ਦਾ ਪਾਲਣ ਪੋਸ਼ਣ ਕਰਕੇ ਉਹਨਾਂ ਨੂੰ ਵੱਡੇ ਕਰਨਾ ਚਾਹੀਦਾ ਹੈ ਕਿਉਂਕਿ ਰੁੱਖਾਂ ਨਾਲ ਹੀ ਧਰਤੀ ਤੇ ਮਨੁੱਖਾ ਜੀਵਨ ਸੰਭਵ ਹੈ ਅਤੇ ਇਹ ਦਰਖਤ ਹੀ ਮਨੁੱਖ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਦੇ ਹਨ ਅਤੇ ਧਰਤੀ ਤੇ ਹੜਾਂ ਨੂੰ ਰੋਕਣ ਵਿੱਚ ਸਹਾਈ ਹੁੰਦੇ ਹਨ।ਉਹਨਾਂ ਕਿਹਾ ਕਿ ਸਾਨੂੰ ਦਰਖਤਾਂ ਦੀ ਕਟਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਦਰਖਤ ਕੱਟਣ ਦਾ ਮਤਲਬ ਹੈ ਕਿ ਅਸੀਂ ਮਨੁੱਖਤਾ ਦਾ ਘਾਣ ਕਰ ਰਹੇ ਹਾਂ।ਉਹਨਾਂ ਕਿਹਾ ਕਿ ਸਾਨੂੰ ਰੁੱਖਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ।ਇਸ ਸਮੇਂ ਡਾਕਟਰ ਕਰਨਵੀਰ ਸਿੰਘ ਨੇ ਦੱਸਿਆ ਕਿ ਸਾਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਤਾਂ ਜੋ ਮੱਖੀ ^ ਮੱਛਰ ਆਦਿ ਪੈਦਾ ਨਾ ਹੋਵੇ ਅਤੇ ਭਿਆਨਕ ਬਿਮਾਰੀਆਂ ਫੈਲਣ ਤੋਂ ਰੋਕਿਆ ਜਾ ਸਕੇ।ਉਹਨਾਂ ਕਿਹਾ ਕਿ ਖਾਸ ਕਰਕੇ ਬਰਸਾਤੀ ਦਿਨਾਂ ਅੰਦਰ ਸਾਨੂੰ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਆਪਣੇ ਆਲੇ ਦੁਆਲੇ ਪਾਣੀ ਇੱਕਠਾ ਨਹੀਂ ਹੋਣ ਦੇਣਾ ਚਾਹੀਦਾ।ਇਸ ਸਮੇ ਜਸਪਿੰਦਰ ਸਿੰਘ,ਬਲਰਾਜ ਸਿੰਘ ਬੀ ਈ ਈ,ਸਤਨਾਮ ਸਿੰਘ,ਬਿਕਰਮ ਸਿੰਘ,ਅੰਗਰੇਜ ਸਿੰਘ,ਮਨਦੀਪ ਸਿੰਘ,ਵਿਸ਼ਾਲ ਕੁਮਾਰ,ਬਿਹਾਰੀ ਲਾਲ,ਰਾਜੀਵ ਕੁਮਾਰ,ਜਸਕੀਰਤ ਸਿੰਘ,ਤੇਜਿੰਦਰ ਸਿੰਘ,ਮੁਹਿੰਦਰ ਸਿੰਘ,ਲਖਵਿੰਦਰ ਸਿੰਘ,ਸਰਬਜੀਤ ਕੌਰ,ਪਰਮਜੀਤ ਕੌਰ,ਜਤਿੰਦਰ ਕੌਰ,ਰੁਪਿੰਦਰ ਕੌਰ,ਗੁਰਪ੍ਰੀਤ ਕੌਰ,ਸੁਖਵਿੰਦਰ ਕੌਰ,ਰਾਜਵਿੰਦਰ ਕੌਰ ਆਦਿ ਹਾਜਰ ਸਨ।
Comments (0)
Facebook Comments (0)