ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਚੋਂ ਲੋਕ ਕਲਾ ਮੰਚ ਵੱਲੋਂ ਗਿੱਲੀ ਮਿੱਟੀ ਨਾਟਕ ਦਾ ਆਯੋਜਨ।
Mon 16 Sep, 2024 0ਚੋਹਲਾ ਸਾਹਿਬ 16 ਸਤੰਬਰ (ਸਨਦੀਪ ਸਿੱਧ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵਿਿਦਆਰਥੀਆਂ ਦੀ ਅਕਾਦਮਿਕ ਪ੍ਰਫੁੱਲਤਾ ਵੱਲ ਹੀ ਧਿਆਨ ਨਹੀਂ ਦਿੰਦਾ ਸਗੋਂ ਉਹਨਾਂ ਦੀ ਸਮੁੱਚੀ ਸ਼ਖ਼ਸੀ- ਉਸਾਰੀ ਵੱਲ ਵੀ ਵਿਸ਼ੇਸ਼ ਧਿਆਨ ਦਿੰਦਾ ਹੈ। ਇਸੇ ਉਪਰਾਲੇ ਤਹਿਤ ਕਾਲਜ ਦੇ ਐਨ ਐਸ ਐਸ ਵਿਭਾਗ ਵੱਲੋਂ ੋ ਲੋਕ ਕਲਾ ਮੰਚ ੋ ਮਜੀਠਾ ਦੇ ਸਹਿਯੋਗ ਨਾਲ ੋਗਿੱਲੀ ਮਿੱਟੀੋ ਨਾਟਕ ਦਾ ਆਯੋਜਨ ਕੀਤਾ ਗਿਆ। ਇਹ ਨਾਟਕ ਗੁਰਮੇਲ ਸ਼ਾਮਨਗਰ ਵੱਲੋਂ ਲਿਿਖਆ ਤੇ ਨਿਰਦੇਸ਼ਿਤ ਕੀਤਾ ਗਿਆ ਹੈ। ਨੌਜਵਾਨ ਪੀੜ੍ਹੀ ਉਸ ਗਿੱਲੀ ਮਿੱਟੀ ਸਮਾਨ ਹੈ ਜਿਸ ਨੂੰ ਜਿਵੇਂ ਚਾਹੋ ਢਾਲ ਲਵੋ। ਮੌਜੂਦਾ ਸਮੇਂ ਵਿੱਚ ਸੋਸ਼ਲ ਮੀਡੀਆ ਨੇ ਅਤੇ ਸਮਾਜ ਨੇ ਆਪਣੇ ਫ਼ਾਇਦੇ ਖ਼ਾਤਰ ਵਰਤਣ ਵਾਲਿਆਂ ਨੇ ਨੌਜਵਾਨ ਪੀੜ੍ਹੀ ਨੂੰ ਜਿਹੜੇ ਰਾਹ ਉੱਤੇ ਤੋਰ ਦਿੱਤਾ ਹੈ ਉਸ ਉੱਪਰ ਚਲਦਿਆਂ ਉਹਨਾਂ ਦੇ ਉਜਲ ਭਵਿੱਖ ਦੀ ਉਮੀਦ ਨਹੀਂ ਲਾਈ ਜਾ ਸਕਦੀ। ਲੋੜ ਸਾਨੂੰ ਉਹਨਾਂ ਨੂੰ ਸੱਚ ਦਾ ਅਜਿਹਾ ਅਹਿਸਾਸ ਕਰਾਉਣ ਦੀ ਹੈ ਕਿ ਉਹ ਦਿਖਾਵੇ ਵਾਲੀ ਜ਼ਿੰਦਗੀ ਨਾਲੋਂ ਹਟ ਕੇ ਚੰਗੀਆਂ ਕਦਰਾਂ ਕੀਮਤਾਂ ਨੂੰ ਅਪਣਾ ਕੇ ਕਾਮਯਾਬ ਜੀਵਨ ਜੀਓ ਸਕਣ।ਕਾਲਜ ਪ੍ਰਬੰਧਕੀ ਕਮੇਟੀ ਦੇ ਆਨਰੇਰੀ ਸਕੱਤਰ ਸ੍ਰ। ਹਰਜਿੰਦਰ ਸਿੰਘ ਬਿੱਲਿਆਂਵਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀਮਾਨ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲ਼ਿਆਂ ਨੇ ਵਿਿਦਆ ਦਾ ਚਾਨਣ ਘਰ-ਘਰ ਪਹੁੰਚਾਉਣ ਅਤੇ ਉੱਚ ਸਿੱਖਿਆ ਹਾਸਲ ਕਰਨ ਦੇ ਮਕਸਦ ਨਾਲ ਸੰਨ 1970 ਵਿੱਚ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਕਾਲਜ ਦੀ ਸਥਾਪਨਾ ਕੀਤੀ ਸੀ। ਮੌਜੂਦਾ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਵਿਿਦਆ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਇਸ ਕਾਲਜ ਵਿੱਚ ਉੱਚ ਯੋਗਤਾ ਪ੍ਰਾਪਤ, ਤਜ਼ਰਬੇਕਾਰ ਅਤੇ ਮਿਹਨਤੀ ਸਟਾਫ਼ ਵੱਲੋਂ ਵਿਿਦਆਰਥੀਆਂ ਦੀ ਸਮੁੱਚੀ ਸ਼ਖ਼ਸੀਅਤ-ਉਸਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਸਮਾਜਿਕ ਭਲਾਈ ਦੇ ਕੰਮਾਂ ਲਈ ਵੀ ਸਮੇਂ ਸਮੇਂ ਤੇ ਸੈਮੀਨਾਰ ਆਯੋਜਿਤ ਕਰਕੇ ਵਿਿਦਆਰਥੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਡਾ ਪਰਮਜੀਤ ਸਿੰਘ ਮੀਸ਼ਾ ਵੱਲੋਂ ਕਲਾਕਾਰਾਂ ਦਾ ਧੰਨਵਾਦ ਕੀਤਾ ਗਿਆ।
Comments (0)
Facebook Comments (0)