450 ਸਾਲਾ ਸ਼ਤਾਬਦੀ ਨੂੰ ਸਮਰਪਿਤ ਮੌਕੇ ਮਹਾਨ ਨਗਰ ਕੀਰਤਨ ਸਰਹਾਲੀ ਸਾਹਿਬ ਤੋਂ ਆਰੰਭ

450 ਸਾਲਾ ਸ਼ਤਾਬਦੀ ਨੂੰ ਸਮਰਪਿਤ ਮੌਕੇ ਮਹਾਨ ਨਗਰ ਕੀਰਤਨ ਸਰਹਾਲੀ ਸਾਹਿਬ ਤੋਂ ਆਰੰਭ

ਸਰਹਾਲੀ ਸਾਹਿਬ 16 ਸਤੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ) 
 450 ਸਾਲਾ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ  ਵੱਲੋਂ ਕੱਢੇ ਜਾ ਰਹੇ ਮਹਾਨ ਨਗਰ ਵਿਚ ਸ਼ਾਮਲ ਹੋਣ ਲਈ ਅੱਜ ਸਵੇਰੇ 8 ਵਜੇ ਤੋਂ ਹੀ ਵੱਖ ਵੱਖ ਪਿੰਡਾਂ ਸ਼ਹਿਰਾਂ ਤੋਂ ਚੱਲ ਕੇ  ਝੂਲਦੇ ਨਿਸ਼ਾਨ ਸਾਹਿਬਾਂ ਨਾਲ ਬੱਸਾਂ,ਕਾਰਾਂ ਟਰੈਕਟਰਾਂ-ਟਰਾਲੀਆਂ ਦਾ ਕਾਫਲਾ ਗੁਰਦੁਆਰਾ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਵਿਖੇ ਇਕੱਤਰ ਹੋਣਾ ਸ਼ੁਰੂ ਹੋ ਗਿਆ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਅਤੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਦੇ ਅਸਥਾਨ ਤੇ ਸਵੇਰੇ 10:30 ਵਜੇ ਨਗਰ ਕੀਰਤਨ ਦੀ ਆਰੰਭਤਾ ਦਾ ਅਰਦਾਸਾ ਸੋਧਿਆ ਗਿਆ। ਮਹਾਨ ਨਗਰ ਕੀਰਤਨ ਦੀ ਆਰੰਭਤਾ ਵੇਲੇ ਮਹਾਪੁਰਖ ਬਾਬਾ ਸੁੱਖਾ ਸਿੰਘ ਜੀ, ਬਾਬਾ ਹਾਕਮ ਸਿੰਘ ਜੀ,ਬਾਬਾ ਘੋਲਾ ਸਿੰਘ ਜੀ ਸਰਹਾਲੀ ਸਾਹਿਬ,ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ,  ਬਾਬਾ ਨੰਦ ਸਿੰਘ ਜੀ ਮੁੰਡਾ ਪਿੰਡ, ਬਾਬਾ ਗੁਰਦਾਸ ਸਿੰਘ ਜੀ(ਬੁਰਜ ਰਾਇ ਕੇ), ਬਾਬਾ ਸੁਰਜੀਤ ਸਿੰਘ ਜੀ ਕੈਰੋਂ, ਬਾਬਾ ਮਨਜੀਤ ਸਿੰਘ ਜੀ ਮਹੰਤ ( ਨੌਸ਼ਹਿਰਾ ਪੰਨੂਆਂ ), ਬਾਬਾ ਹਰਜੀਤ ਸਿੰਘ ਜੀ  ਮੁਹਾਵੇ ਵਾਲੇ, ਬਾਬਾ ਪ੍ਰਗਟ ਸਿੰਘ ਤੇ ਬਾਬਾ ਗੁਰਭੇਜ ਸਿੰਘ ਲੂਆਂ ਸਾਹਿਬ ਵਾਲੇ, ਬਾਬਾ ਸੁਰਜੀਤ ਸਿੰਘ ਝਾੜ ਸਾਹਿਬ ਵਾਲੇ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ ਵਾਲੇ, ਗੁਰਬਖਸ਼ ਸਿੰਘ (ਮੈਨੇਜਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ), ਗਿਆਨੀ ਅਵਤਾਰ ਸਿੰਘ ਨਲ (ਹੈਡ ਗ੍ਰੰਥੀ, ਗੁ। ਸ੍ਰੀ ਬੇਰ ਸਾਹਿਬ), ਸਾਬਕਾ ਸਕੱਤਰ ਮਹਿੰਦਰ ਸਿੰਘ ਆਹਲੀ, ਸ। ਵਿਜੈ ਸਿੰਘ (ਸਕੱਤਰ ਛਭਸ਼ਙ), ਹਰਭਜਨ ਸਿੰਘ ਸਕੱਤਰ ਸੰਪਰਦਾਇ, ਹੈਡ ਪ੍ਰਚਾਰਕ ਸਰਬਜੀਤ ਸਿੰਘ ਢੋਟੀਆਂ, ਕਥਾਵਾਚਕ ਸੁਖਰਾਜ ਸਿੰਘ ਜਲੰਧਰ ਵਾਲੇ ਸਮੇਤ ਕਈ ਸਤਿਕਾਰਤ ਹਸਤੀਆਂ ਹਾਜ਼ਰ ਸਨ। ਲਗਭਗ 800 ਤੋਂ ਵਧੀਕ ਵਹੀਕਲਾਂ ਦਾ ਤਕਰੀਬਨ 8ਤੋ 10 ਕਿਲੋਮੀਟਰ ਲੰਬਾ ਕਾਫਲਾ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਸੀ। ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੰਗਤਾਂ ਸਮੇਤ  ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਨਗਰ ਕੀਰਤਨ ਵਿਚ ਲੰਮਾ ਸਮਾਂ ਪੈਦਲ ਚੱਲਦੇ ਰਹੇ। ਰਸਤਿਆਂ ਵਿੱਚ ਸੰਗਤਾਂ ਵਲੋਂ ਵੱਖ ਵੱਖ ਕਿਸਮ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। 450 ਸਾਲਾ ਸ਼ਤਾਬਦੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਵੇਖਣ ਨੂੰ ਮਿਿਲਆ। ਰਸਤੇ ਦੇ ਪੜਾਵਾਂ ਵਿੱਚ ਭਾਈ ਕਰਤਾਰ ਸਿੰਘ ਜੀ ਕਿਰਤੀ ਸਭਰਾਵਾਂ ਵਾਲੇ ਭਾਈ ਪ੍ਰਦੀਪ ਸਿੰਘ ਜੀ ਰਾਹਲ ਚਾਹਲ ਅਤੇ ਹੋਰ ਕਈ ਕਵੀਸ਼ਰੀ ਜਥਿਆਂ ਨੇ  ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਾਇਆ। ਸਰਹਾਲੀ ਸਾਹਿਬ ਤੋਂ ਚੱਲ ਕੇ ਨੌਸ਼ਹਿਰਾ ਪੰਨੂਆਂ, ਸ਼ੇਰੋਂ, ਤਰਨਤਾਰਨ ਬਾਈਪਾਸ, ਸੰਘੇ, ਨੌਰੰਗਾਬਾਦ, ਸੇਖਚੱਕ, ਵੇਈਂਪੂਈਂ ਭਰੋਵਾਲ, ਫਤਿਹਾਬਾਦ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਰਾਤ 8 ਵਜੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਪਹੁੰਚਿਆ ਤਾਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ।