ਬਿੱਕਰ ਸਿੰਘ ਦੇ ਗ੍ਰਹਿ ਵਿਖੇ `ਆਪ` ਦੀ ਮੀਟਿੰਗ ਹੋਈ।

ਬਿੱਕਰ ਸਿੰਘ ਦੇ ਗ੍ਰਹਿ ਵਿਖੇ `ਆਪ` ਦੀ ਮੀਟਿੰਗ ਹੋਈ।

ਚੋਹਲਾ ਸਾਹਿਬ 25 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਹਲਕਾ ਪੱਟੀ ਤੋਂ ਆਮ ਆਦਮੀਂ ਪਾਰਟੀ ਦੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਵੱਲੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ ਟਰਾਂਸਪੋਰਟ ਮੰਤਰੀ ਬਨਣ ਤੋਂ ਬਾਅਦ ਹਲਕਾ ਪੱਟੀ ਦੇ ਵੋਟਰਾਂ ਵੱਲੋਂ ਬਿੱਕਰ ਸਿੰਘ ਦੇ ਗ੍ਰਹਿ ਵਿਖੇ ਰੱਖੀ ਮੀਟਿੰਗ ਦੌਰਾਨ ਆਪ ਵਲੰਟੀਅਰਾਂ ਨੂੰ ਬਿੱਕਰ ਸਿੰਘ ਨੇ ਸਮੂਹ ਵਲੰਟੀਅਰਾਂ ਤੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਹਲਕਾ ਵਿਧਾਇਕ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਹਲਕੇ ਦੇ ਰਹਿੰਦੇ ਕੰਮ ਬਿਨਾਂ ਭੇਦ ਭਾਵ ਤੋਂ ਕੀਤੇ ਜਾਣਗੇ ਅਤੇ ਹਲਕੇ ਦੀ ਨੁਹਾਰ ਦਿਨਾਂ ਵਿੱਚ ਹੀ ਤੁਹਾਨੂੰ ਬਦਲੀ ਦਿੱਸੇਗੀ।ਉਹਨਾਂ ਕਿਹਾ ਕਿ ਇਹ ਸਰਕਾਰ ਪੰਜਾਬ ਦੇ ਆਮ ਲੋਕਾਂ ਦੀ ਸਰਕਾਰ ਹੈ ਅਤੇ ਪੰਜਾਬ ਸਰਕਾਰ ਹਰ ਫੈਸਲਾ ਆਮ ਲੋਕਾਂ ਦੇ ਹਿੱਤਾਂ ਲਈ ਲਵੇਗੀ।ਇਸ ਸਮੇਂ ਨਿੰਦਰ ਸਿੰਘ ਠੱਟਾ ਬਲਾਕ ਇੰਚਾਰਜ,ਅਵਤਾਰ ਸਿੰਘ ਸਭਰਾ ਬਲਾਕ ਪ੍ਰਧਾਨ,ਚਾਨਣ ਸਿੰਘ,ਗੁਰਪ੍ਰੀਤ ਸਿੰਘ,ਮਨਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।