ਸਿਹਤ ਵਿਭਾਗ ਨੇ ਸਵਾ ਸਾਲ ਦੀ ਬੱਚੀ ਨੂੰ ਦਵਾਇਆ ਨਵਾਂ ਜੀਵਨ
Thu 14 Jun, 2018 0ਤਰਨ ਤਾਰਨ 14 ਜੂਨ (ਡਾ : ਜਗਦੇਵ ਸਿੰਘ )
ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਵਲ ਸਰਜਨ ਡਾ : ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਰਾਸ਼ਟਰੀ ਬਾਲ ਸਹਿਤ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਤਰਨ ਤਾਰਨ ਵੱਲੋਂ ਦਿਲ ਦੀ ਬਿਮਾਰੀ ਤੋਂ ਪੀੜਤ ਬੱਚੇ ਦਾ ਸੀ ਐਮ ਸੀ ਹਸਪਤਾਲ ਲੁਧਿਆਣਾ ਤੋਂ ਮੁਫ਼ਤ ਇਲਾਜ਼ ਕਰਵਾ ਕੇ ਬੱਚੇ ਨੂੰ ਨਵਾਂ ਜੀਵਨ ਦਿੱਤਾ ਗਿਆ ਹੈ। ਇਸ ਸੰਬੰਧੀ ਸਿਵਲ ਸਰਜਨ ਡਾ ਸ਼ਮਸ਼ੇਰ ਸਿੰਘ ਕਿ ਸਿਹਤ ਵਿਭਾਗ ਵੱਲੋਂ ਆਰ ਬੀ ਐਸ ਕੇ ਮੋਬਾਈਲ ਹੈਲਥ ਟੀਮਾਂ ਵਲੋਂ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜ੍ਹਦੇ ਭਰੇ ਆਂਗਣ ਵਾੜੀ ਸੈਂਟਰਾਂ ਵਿਚ ਦਰਜ ਬੱਚਿਆਂ ਦਾ ਹੈੱਲਥ ਚੈਕਅੱਪ ਕਰਕੇ ਲੋੜਵੰਦ ਬੱਚਿਆਂ ਦਾ ਇਸ ਪ੍ਰੋਗਰਾਮ ਤਹਿਤ ਮੁਫ਼ਤ ਇਲਾਜ਼ ਕੀਤੀਆਂ ਜਾ ਰਿਹਾ ਹੈ। ਇਸ ਤਹਿਤ ਚੈਕਅੱਪ ਦੌਰਾਨ ਪਾਇਆ ਗਿਆ ਕਿ ਐਸ਼ਪ੍ਰੀਤ ਕੌਰ ਉਮਰ ਇੱਕ ਸਾਲ ਤਿੰਨ ਮਹੀਨੇ ਪੁੱਤਰੀ ਜਗਦੀਪ ਸਿੰਘ ਨਿਵਾਸੀ ਪਲਾਸੋਰ ਦਿਲ ਦੀ ਬਿਮਾਰੀ ਤੋਂ ਪੀੜਤ ਹੈ.ਜਿਸਨੂੰ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਭੇਜਿਆ ਗਿਆ.ਜਿਥੇ ਬੱਚਿਆਂ ਦੇ ਮਾਹਿਰ ਡਾ : ਨੀਰਜ ਸਹਿਗਲ ਵਲੋਂ ਇਸ ਬੱਚੇ ਦੇ ਦਿਲ ਵਿਚ ਸ਼ੇਕ ਹੋਣ ਦੀ ਪੁਸ਼ਟੀ ਕਰਨ ਉਪਰੰਤ ਬੱਚੇ ਨੂੰ ਲੁਧਿਆਣਾ ਦੇ ਸੀ ਐਮ ਸੀ ਹਸਪਤਾਲ ਵਿਖੇ ਭੇਜਿਆ ਗਿਆ.ਉਥੇ ਯੋਗ ਡਾਕਟਰਾਂ ਵੱਲੋਂ ਇਸ ਬੱਚੇ ਦਾ ਆਰ ਬੀ ਐਸ ਕੇ ਪ੍ਰੋਗਰਾਮ ਤਹਿਤ ਮੁਫ਼ਤ ਇਲਾਜ਼ ਕੀਤਾ ਗਿਆ.ਜਿਸ ਦੁਆਰਾ ਬਚੇ ਨੂੰ ਇੱਕ ਨਵਾਂ ਜੀਵਨ ਮਿਲਿਆ।ਇਸ ਸਮੇ ਬੱਚੇ ਦੀ ਮਾਤਾ ਰਾਜਵੰਤ ਕੌਰ ਅਤੇ ਪਿਤਾ ਜਗਦੀਪ ਸਿੰਘ ਨੇ ਸਿਵਲ ਸਰਜਨ ਡਾ : ਸ਼ਮਸ਼ੇਰ ਸਿੰਘ ਅਤੇ ਸਮੁਚੀ ਟੀਮ ਦਾ ਧੰਨਵਾਦ ਕੀਤਾ।ਓਹਨਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਦਾ ਲਾਭ ਪ੍ਰਾਪਤ ਕਰਨ.ਇਸ ਸਮੇ ਨੋਡਲ ਅਫ਼ਸਰ ਡਾ : ਕਵਲਦੀਪ ਸਿੰਘ ਓਲਖ ,ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਪੰਨੂ ,ਹੈਲਥ ਕੋਰਡੀਨੇਟਰ ਰਜਨੀ ਸ਼ਰਮਾਂ ,ਡਾ ਹਰਮਿੰਦਰ ਸਿੰਘ ਏ ਐਮ ਓ ਗੁਰਸ਼ਰਨ ਸਿੰਘ ਹਾਜ਼ਰ ਸਨ.
Comments (0)
Facebook Comments (0)