`ਆਪ` ਨੇ ਕੀਤਾ ਦਾਣਾ ਮੰਡੀ ਚੋਹਲਾ ਸਾਹਿਬ ਦਾ ਦੌਰਾ

`ਆਪ` ਨੇ ਕੀਤਾ ਦਾਣਾ ਮੰਡੀ ਚੋਹਲਾ ਸਾਹਿਬ ਦਾ ਦੌਰਾ

ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 2 ਮਈ 2020 

ਬੇ-ਮੌਸਮੀਂ ਹੋ ਰਹੀ ਬਾਰਿਸ਼ ਕਾਰਨ ਕਿਸਾਨਾਂ,ਮਜਦੂਰਾਂ ਅਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਆਮ ਆਦਮੀਂ ਪਾਰਟੀ ਦੇ ਆਈ.ਟੀ.ਵਿੰਗ ਮਾਝਾ ਜ਼ੋਨ ਇੰਚਾਰਜ ਕੇਵਲ ਚੋਹਲਾ ਸਾਹਿਬ ਨੇ ਟੀਮ ਨਾਲ ਦਾਣਾ ਮੰਡੀ ਚੋਹਲਾ ਸਾਹਿਬ ਦਾ ਦੌਰਾ ਕਰਨ ਸਮੇਂ ਕੀਤਾ।ਉਹਨਾਂ ਕਿਹਾ ਕਿ ਅੱਜ ਉਹਨਾਂ ਦੀ ਸਮੂਹ ਟੀਮ ਵੱਲੋਂ ਦਾਣਾ ਮੰਡੀ ਚੋਹਲਾ ਸਾਹਿਬ ਵਿਖੇ ਪਹੁੰਚਕੇ ਕਿਸਾਨਾਂ ਅਤੇ ਆੜ੍ਹਤੀਆ ਦੀ ਮੁਸ਼ਕਲਾ ਸੁਣੀਆਂ ।ਉਹਨਾਂ ਕਿਹਾ ਕਿ ਕਿਸਾਨਾਂ ਨਿਰਮਲ ਸਿੰਘ,ਕਾਰਜ ਸਿੰਘ,ਲੱਖਾ ਸਿੰਘ ਆਦਿ ਨੇ ਦੱਸਿਆ ਕਿ ਬੇ-ਮੌਸਮੀਂ ਬਾਰਿਸ਼ , ਮੰਡੀ ਵਿੱਚ ਤਰਪਾਲਾਂ ਦੀ ਕਮੀਂ ਅਤੇ ਲਿਫਟਿੰਗ ਘੱਟ ਹੋਂਣ ਅਤੇ ਬਾਰਦਾਨੇ ਦੀ ਕਮੀਂ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਉਹਨਾਂ ਦਾ ਨਿਪਟਾਰਾ ਜਲਦੀ ਤੋਂ ਜਲਦੀ ਕੀਤਾ ਜਾਵੇ। ਇਸ ਸਬੰਧੀ ਜਦ ਇੰਸਪੈਕਟਰ ਰੋਹਿਤ ਭੰਡਾਰੀ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੰਡੀ ਵਿੱਚ ਆੜ੍ਹਤੀਆਂ ਨੂੰ ਪੂਰਾ ਬਾਰਦਾਨਾ ਦਿੱਤਾ ਗਿਆ ਅਤੇ ਹੋਰ ਬਾਰਦਾਨਾ ਆਉਣ ਤੇ ਲੋੜਵੰਦ ਆੜ੍ਹਤੀਆਂ ਨੂੰ ਦੇ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਬਿਨਾਂ ਖ੍ਰੀਦ ਹੋਈ ਢੇਰੀ ਨੂੰ ਬਾਰਿਸ਼ ਤੋਂ ਬਚਾਉਣ ਦੀ ਆੜ੍ਹਤੀਏ ਦੀ ਜੁੰਮੇਵਾਰੀ ਹੁੰਦੀ ਹੈ ਤੇ ਖ੍ਰੀਦ ਹੋਈ ਫਸਲ ਦੀ ਜੰੁਮੇਵਾਰੀ ਸਾਡੀ ਹੁੰਦੀ ਹੈ ਪਰ ਅਸੀਂ ਸਮੇਂ ਸਿਰ ਲਿਫਟਿੰਗ ਕਰਵਾ ਰਹੇ ਹਾਂ।ਉਹਨਾਂ ਕਿਹਾ ਕਿ ਕਿਸੇ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਪੰਜਾਬ ਯੂਥ ਵਿੰਗ ਪੰਜਾਬ ਦੇ ਵਾਇਸ ਪ੍ਰਧਾਨ ਪਲਵਿੰਦਰ ਸਿੰਘ ਰਾਣੀਵਲਾਹ,ਹਲਕਾ ਖਡੂਰ ਸਾਹਿਬ ਤੋਂ ਬੀ.ਸੀ.ਵਿੰਗ ਦੇ ਜਰਨਲ ਸਕੱਤਰ ਅਵਤਾਰ ਸਿੰਘ ਮਠਾੜੂ,ਕਿਸਾਨ ਆਗੂ ਸਵਿੰਦਰ ਸਿੰਘ ਆਦਿ ਹਾਜ਼ਰ ਸਨ।