ਪੰਜਾਬੀ ਕਵਿਤਾ ---- *ਗੁਲਾਮੀ*----------- ਸੁਖਦੀਪ ਕਰਹਾਲੀ

ਪੰਜਾਬੀ ਕਵਿਤਾ  ----  *ਗੁਲਾਮੀ*----------- ਸੁਖਦੀਪ ਕਰਹਾਲੀ

ਪੰਜਾਬੀ ਕਵਿਤਾ  ----  *ਗੁਲਾਮੀ*----------- ਸੁਖਦੀਪ ਕਰਹਾਲੀ

 ਤੂੰ ਕੈਦ ਕੀਤਾ ਮੇਰੇ ਜਿਸਮ ਨੂੰ

ਪਰ ਮੇਰੇ ਸੁਪਨੇ ਤਾਂ ਅਾਜ਼ਾਦ ਨੇ,

ਬੇਸ਼ੱਕ ਹੱਥਾਂ ਚ ਬੇੜੀਅਾਂ ਮੇਰੇ

ਪਰ ਚਾਹਤਾਂ ਤਾਂ ਅਾਬਾਦ ਨੇ

ਪਿੰਜਰੇ ਚ ਬੰਦ ਕੀਤੇ ਪੰਛੀ

ਸਾਹ ਲੈਣ ਤੇ ਪਾਬੰਦੀ ਨਹੀ

ਤੂੰ ਮੈਨੂੰ ਮਾਰ ਤਾਂ ਸਕਦਾ

ਪਰ ਮੇਰੇ ਸੁਪਨਿਅਾਂ ਤਕ 

ਤੇਰੀ ਪੁਹੰਚ ਨਹੀਂ ਹੋ ਸਕਦੀ 

ਦਰਦ ਨਾਲ ਹੰਝੂ ਅੱਖਾਂ ਚ 

ਪਰ ਰੂਹ ਮੇਰੀ ਰੋ ਨਹੀਂ ਸਕਦੀ

             ਸੁਖਦੀਪ ਕਰਹਾਲੀ